6 ਅਪ੍ਰੈਲ , 2025 (ਪੰਜਾਬੀ ਖਬਰਨਾਮਾ ਬਿਊਰੋ ):-ਨਿਊਜ਼ੀਲੈਂਡ ਨੇ ਤਿੰਨ ਵਨਡੇ ਮੈਚਾਂ ਦੀ ਲੜੀ ’ਚ ਪਾਕਿਸਤਾਨ ਦਾ ਸੂਪੜਾ ਸਾਫ ਕਰ ਦਿੱਤਾ। ਮਾਊਂਟ ਮੋਨਾਗੁਈ ’ਚ ਖੇਡੇ ਗਏ ਤੀਜੇ ਵਨਡੇ ਮੁਕਾਬਲੇ ’ਚ ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ 43 ਦੌੜਾਂ ਨਾਲ ਹਰਾਇਆ। ਇਸ ਜਿੱਤ ਨਾਲ ਨਿਊਜ਼ੀਲੈਂਡ ਨੇ ਪਾਕਿਸਤਾਨ ਵਿਰੁੱਧ ਤਿੰਨ ਵਨਡੇ ਮੈਚਾਂ ਦੀ ਲੜੀ ’ਤੇ 3-0 ਨਾਲ ਕਬਜ਼ਾ ਕੀਤਾ। ਕੀਵੀ ਟੀਮ ਨੇ ਪਹਿਲਾ ਵਨਡੇ 73 ਦੌੜਾਂ ਅਤੇ ਦੂਜਾ ਵਨਡੇ 84 ਦੌੜਾਂ ਨਾਲ ਜਿੱਤਿਆ ਸੀ।
ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਨ ਉੱਤਰੀ ਨਿਊਜ਼ੀਲੈਂਡ ਟੀਮ ਨੇ 42 ਓਵਰਾਂ ’ਚ ਅੱਠ ਵਿਕਟਾਂ ਦੇ ਨੁਕਸਾਨ ’ਤੇ 264 ਦੌੜਾਂ ਬਣਾਈਆਂ। ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਨਿਊਜ਼ੀਲੈਂਡ ਨੂੰ ਪਹਿਲਾ ਝਟਕਾ ਤੀਜੇ ਓਵਰ ਦੀ ਆਖ਼ਰੀ ਗੇਂਦ ’ਤੇ ਨਿਕ ਕੇਲੀ ਦੇ ਰੂਪ ’ਚ ਲੱਗਾ। ਉਹ ਸਿਰਫ ਇਕ ਰਨ ਬਣਾ ਕੇ ਆਊਟ ਹੋ ਗਏ। ਰਾਈਸ ਮਾਰਿਯੂ (58) ਤੇ ਮਾਈਕਲ ਬ੍ਰੇਸਵੈਲ (59) ਨੇ ਅਰਧ ਸੈਂਕੜਾ ਪਾਰੀ ਖੇਡੀ। ਪਾਕਿਸਤਾਨ ਦੇ ਆਕਿਫ ਜਾਵੇਦ ਨੇ ਅੱਠ ਓਵਰਾਂ ’ਚ ਸਭ ਤੋਂ ਵੱਧ 62 ਦੌੜਾਂ ਦਿੱਤੀਆਂ ਪਰ ਉਨ੍ਹਾਂ ਸਭ ਤੋਂ ਵੱਧ ਚਾਰ ਵਿਕਟਾਂ ਝਟਕਾਈਆਂ। ਜਵਾਬ ’ਚ ਖੇਡਣ ਉੱਤਰੀ ਪਾਕਿਸਤਾਨ ਦੀ ਟੀਮ 40 ਓਵਰਾਂ ’ਚ 221 ਦੌੜਾਂ ’ਤੇ ਸਿਮਟ ਗਈ। ਬਾਬਰ ਆਜ਼ਮ ਨੇ ਅਰਧ ਸੈਂਕੜਾ ਪਾਰੀ ਖੇਡ ਕੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ। ਉਨ੍ਹਾਂ 58 ਗੇਂਦਾਂ ’ਤੇ ਚਾਰ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 50 ਦੌੜਾਂ ਬਣਾਈਆਂ। ਇਮਾਮ-ਉਲ-ਹੱਕ ਸਿਰਫ ਇਕ ਰਨ ਬਣਾ ਕੇ ਰਿਟਾਇਰ ਹਰਟ ਹੋ ਗਏ। ਨਿਊਜ਼ੀਲੈਂਡ ਦੇ ਬੇਨ ਸਿਅਰਜ਼ ਨੇ ਸਭ ਤੋਂ ਵੱਧ ਪੰਜ ਵਿਕਟਾਂ ਲਈਆਂ।

ਦਰਸ਼ਕਾਂ ਨਾਲ ਭਿੜੇ ਖੁਸ਼ਦਿਲ
ਮੈਚ ਦੌਰਾਨ ਪਾਕਿਸਤਾਨ ਖਿਡਾਰੀ ਖੁਸ਼ਦਿਲ ਸ਼ਾਹ ਦਰਸ਼ਕਾਂ ਨਾਲ ਭਿੜ ਗਏ। ਸੁਰੱਖਿਆ ਗਾਰਡ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕੇ। ਇਸ ਵਿਚਾਲੇ, ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਵੀਡੀਓ ’ਚ ਖੁਸ਼ਦਿਲ ਦਰਸ਼ਕਾਂ ਨਾਲ ਉਲਝਦੇ ਹੋਏ ਨਜ਼ਰ ਆ ਰਹੇ ਹਨ। ਪਾਕਿਸਤਾਨ ਟੀਮ ਦੇ ਕ੍ਰਿਕਟਰ ਤੇ ਕੁੱਝ ਸੁਰੱਖਿਆ ਕਰਮੀ ਖੁਸ਼ਦਿਲ ਨੂੰ ਰੋਕਦੇ ਨਜ਼ਰ ਆ ਰਹੇ ਹਨ ਪਰ ਖੁਸ਼ਦਿਲ ਉਨ੍ਹਾਂ ਦੇ ਰੋਕਣ ’ਤੇ ਵੀ ਨਹੀਂ ਰੁਕ ਰਹੇ ਹਨ। ਦਰਸ਼ਕਾਂ ਨੇ ਕੁੱਝ ਟਿੱਪਣੀਆਂ ਕੀਤੀਆਂ ਸਨ। ਇਸ ਮਗਰੋਂ ਖੁਸ਼ਦਿਲ ਖ਼ੁਦ ਨੂੰ ਨਹੀਂ ਰੋਕ ਪਾਏ ਤੇ ਦਰਸ਼ਕਾਂ ਨਾਲ ਉਲਝ ਗਏ।
ਸੰਖੇਪ:-ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ 43 ਦੌੜਾਂ ਨਾਲ ਹਰਾਇਆ ਅਤੇ ਤਿੰਨ ਮੈਚਾਂ ਦੀ ਲੜੀ 3-0 ਨਾਲ ਜਿੱਤੀ, ਖੁਸ਼ਦਿਲ ਸ਼ਾਹ ਦਰਸ਼ਕਾਂ ਨਾਲ ਭਿੜੇ।