sonam bajwa

ਚੰਡੀਗੜ੍ਹ,31 ਮਾਰਚ, 2025 (ਪੰਜਾਬੀ ਖਬਰਨਾਮਾ ਬਿਊਰੋ) : ਪਾਲੀਵੁੱਡ ‘ਚ ਇੱਕ ਦਹਾਕੇ ਦਾ ਸਫ਼ਰ ਸਫ਼ਲਤਾਪੂਰਵਕ ਤੈਅ ਕਰ ਚੁੱਕੀ ਖੂਬਸੂਰਤ ਅਦਾਕਾਰਾ ਸੋਨਮ ਬਾਜਵਾ ਹੁਣ ਬਾਲੀਵੁੱਡ ‘ਚ ਅਪਣੀ ਪ੍ਰਭਾਵੀ ਪਾਰੀ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਤੋਂ ਪਹਿਲਾਂ ਅਦਾਕਾਰਾ ਨੇ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਖੁਸ਼ੀ ਸਾਂਝੀ ਕੀਤੀ ਹੈ, ਜੀ ਹਾਂ…ਦਰਅਸਲ, ਹਾਲ ਹੀ ਵਿੱਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਉਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ, ਜਿਸ ਵਿੱਚ ਅਦਾਕਾਰਾ ਨੇ ਦੱਸਿਆ ਹੈ ਕਿ ਉਸ ਨੇ ਨਵੀਂ ਲੈਂਡ ਰੋਵਰ ਡਿਫੈਂਡਰ ਖਰੀਦੀ ਹੈ।

ਕਿੰਨੀ ਹੈ ਲੈਂਡ ਰੋਵਰ ਡਿਫੈਂਡਰ ਦੀ ਕੀਮਤ

ਇਸ ਦੌਰਾਨ ਜੇਕਰ ਅਦਾਕਾਰਾ ਦੁਆਰਾ ਤਾਜ਼ਾ ਖਰੀਦੀ ਗਈ ਲੈਂਡ ਰੋਵਰ ਡਿਫੈਂਡਰ ਦੀ ਕੀਮਤ ਬਾਰੇ ਗੱਲ ਕਰੀਏ ਤਾਂ ਇਸ ਦੀ ਕੀਮਤ ਲਗਭਗ 2 ਕਰੋੜ ਹੈ। ਕਾਲੇ ਰੰਗ ਦੀ ਇਸ ਲਗਜ਼ਰੀ ਗੱਡੀ ਦੀਆਂ ਤਸਵੀਰਾਂ ਆਨਲਾਈਨ ਕਾਫੀ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਇੱਕ ਪਾਸੇ ਅਦਾਕਾਰਾ ਖੁਦ ਗੱਡੀ ਦੀ ਸੀਟ ਉਤੇ ਬੈਠੀ ਹੈ ਅਤੇ ਦੂਜੇ ਪਾਸੇ ਅਦਾਕਾਰਾ ਗੱਡੀ ਦੇ ਸਰਟੀਫਿਕੇਟ ਦਾ ਕੰਮ ਕਰਦੀ ਨਜ਼ਰੀ ਪੈ ਰਹੀ ਹੈ।

ਸੋਨਮ ਬਾਜਵਾ ਦਾ ਵਰਕਫਰੰਟ

ਹੁਣ ਇੱਥੇ ਜੇਕਰ ਅਦਾਕਾਰਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਸੋਨਮ ਬਾਜਵਾ ਇਸ ਸਮੇਂ ਦੋ ਵੱਡੀਆਂ ਹਿੰਦੀ ਫਿਲਮਾਂ ਦੁਆਰਾ ਅਪਣੇ ਹਿੰਦੀ ਸਿਨੇਮਾ ਯਾਤਰਾ ਦੀ ਸ਼ੁਰੂਆਤ ਕਰੇਗੀ। ਹਿੰਦੀ ਸਿਨੇਮਾ ਗਲਿਆਰਿਆਂ ਵਿੱਚ ਅਪਾਰ ਚਰਚਾ ਦਾ ਕੇਂਦਰ-ਬਿੰਦੂ ਬਣੀਆਂ ਉਕਤ ਫਿਲਮਾਂ ਵਿੱਚੋਂ ਸਭ ਤੋਂ ਪਹਿਲਾਂ ਜ਼ਿਕਰ ਕਰਦੇ ਹਾਂ ‘ਬਾਗੀ 4’ ਦਾ, ਜਿਸ ਵਿੱਚ ਅਦਾਕਾਰ ਟਾਈਗਰ ਸ਼ਰਾਫ ਦੇ ਨਾਲ ਲੀਡ ਭੂਮਿਕਾ ਵਿੱਚ ਨਜ਼ਰ ਆਵੇਗੀ ਇਹ ਪੰਜਾਬੀ ਮੁਟਿਆਰ, ਜੋ ਇਸ ਨੂੰ ਲੈ ਕੇ ਕਾਫੀ ਉਤਸ਼ਾਹ ਵਿੱਚ ਨਜ਼ਰ ਆ ਰਹੀ ਹੈ।

ਇਸ ਤੋਂ ਇਲਾਵਾ ਉੱਚ-ਕੋਟੀ ਪਾਲੀਵੁੱਡ ਅਦਾਕਾਰਾ ਅਪਣੀ ਇੱਕ ਹੋਰ ਫਿਲਮ ਨੂੰ ਲੈ ਕੇ ਸੁਰਖੀਆਂ ਵਿੱਚ ਬਣੀ ਹੋਈ ਹੈ, ਉਹ ਹੈ ਕਾਮੇਡੀ ਫ੍ਰੈਂਚਾਇਜ਼ੀ ‘ਹਾਊਸਫੁੱਲ 5’, ਜਿਸ ਵਿੱਚ ਅਕਸ਼ੈ ਕੁਮਾਰ ਸਮੇਤ ਕਈ ਮੰਨੇ-ਪ੍ਰਮੰਨੇ ਸਿਤਾਰੇ ਲੀਡਿੰਗ ਭੂਮਿਕਾਵਾਂ ਅਦਾ ਕਰ ਰਹੇ ਹਨ।

ਮੁੰਬਈ ਗਲੈਮਰ ਵਰਲਡ ਵਿੱਚ ਨਵੇਂ ਦਿਸਹਿੱਦੇ ਸਿਰਜਣ ਵੱਲ ਵੱਧ ਚੁੱਕੀ ਇਸ ਸ਼ਾਨਦਾਰ ਅਦਾਕਾਰਾ ਦੀਆਂ ਪਾਲੀਵੁੱਡ ਨਾਲ ਜੁੜੀਆਂ ਸਰਗਰਮੀਆਂ ਵੱਲ ਨਜ਼ਰਸਾਨੀ ਕਰੀਏ ਤਾਂ ਉਨ੍ਹਾਂ ਦੀ ਜੋ ਨਵੀਂ ਪੰਜਾਬੀ ਫਿਲਮ ਇਸ ਵਰ੍ਹੇ ਰਿਲੀਜ਼ ਹੋਣ ਜਾ ਰਹੀ ਹੈ, ਉਹ ਹੈ ‘ਨਿੱਕਾ ਜ਼ੈਲਦਾਰ 4’, ਜਿਸ ਦਾ ਨਿਰਦੇਸ਼ਨ ਸਿਮਰਨਜੀਤ ਸਿੰਘ ਦੁਆਰਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਦਾਕਾਰਾ ਆਏ ਦਿਨ ਆਪਣੀਆਂ ਤਸਵੀਰਾਂ ਕਾਰਨ ਸੁਰਖ਼ੀਆਂ ਬਟੋਰ ਦੀ ਰਹਿੰਦੀ ਹੈ।

ਸੰਖੇਪ: ਪੰਜਾਬੀ ਅਭਿਨੇਤਰੀ ਸੋਨਮ ਬਾਜਵਾ ਨੇ ਨਵੀਂ ਲਗਜ਼ਰੀ ਗੱਡੀ ਖਰੀਦੀ। ਇਸਦੀ ਕੀਮਤ ਸੁਣਕੇ ਤੁਹਾਡੇ ਹੋਸ਼ ਉੱਡ ਜਾਣਗੇ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।