punjabi debut

29 ਮਾਰਚ, 2025 (ਪੰਜਾਬੀ ਖਬਰਨਾਮਾ ਬਿਊਰੋ) : ਹਿਮਾਚਲ ਪ੍ਰਦੇਸ਼ ਦਾ ਨਾਂਅ ਸਿਨੇਮਾ ਅਤੇ ਗਲੈਮਰ ਦੀ ਦੁਨੀਆਂ ਵਿੱਚ ਚਮਕਾਉਣ ਵਿੱਚ ਪ੍ਰੀਟੀ ਜ਼ਿੰਟਾ, ਕੰਗਨਾ ਰਣੌਤ, ਯਾਮੀ ਗੌਤਮ ਜਿਹੇ ਕਈ ਚਰਚਿਤ ਅਤੇ ਕਾਮਯਾਬ ਚਿਹਰਿਆਂ ਨੇ ਅਹਿਮ ਭੂਮਿਕਾ ਨਿਭਾਈ ਹੈ, ਜਿੰਨ੍ਹਾਂ ਦੀ ਲੜੀ ਨੂੰ ਹੀ ਹੋਰ ਮਾਣਮੱਤੇ ਅਯਾਮ ਦੇਣ ਵੱਲ ਕਦਮ ਵਧਾ ਚੁੱਕੀ ਹੈ, ਮਿਸ ਹਿਮਾਚਲ 2023 ਦਾ ਖਿਤਾਬ ਹਾਸਿਲ ਕਰ ਚੁੱਕੀ ਮਾਡਲ ਅਤੇ ਅਦਾਕਾਰਾ ਹਿਤਿਕਾ ਬਾਲੀ, ਜੋ ਮਿਊਜ਼ਿਕ ਵੀਡੀਓਜ਼, ਫੈਸ਼ਨ ਵਰਲਡ ਤੋਂ ਬਾਅਦ ਹੁਣ ਪਾਲੀਵੁੱਡ ਵਿਹੜੇ ਵਿੱਚ ਵੀ ਸ਼ਾਨਦਾਰ ਦਸਤਕ ਲਈ ਤਿਆਰ ਹੈ।

ਹਾਲ ਹੀ ਵਿੱਚ ਰਿਲੀਜ਼ ਹੋਏ ਸਟਾਰ ਗਾਇਕ ਗੁਰਨਾਮ ਭੁੱਲਰ ਦੇ ਮਿਊਜ਼ਿਕ ਵੀਡੀਓ ‘ਰੰਗੀਨ’ ਦਾ ਵੀ ਪ੍ਰਭਾਵੀ ਹਿੱਸਾ ਰਹੀ ਹੈ ਇਹ ਪ੍ਰਤਿਭਾਵਾਨ ਹਿਮਾਚਲੀ ਮੁਟਿਆਰ, ਜੋ ਅਦਾਕਾਰ ਨਵ ਬਾਜਵਾ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਆਉਣ ਵਾਲੀ ਪੰਜਾਬੀ ਅਤੇ ਮਲਟੀ-ਸਟਾਰਰ ਫਿਲਮ ‘ਮਧਾਣੀਆਂ’ ਨਾਲ ਅਪਣੀ ਪਲੇਠੀ ਸਿਨੇਮਾ ਪਾਰੀ ਦਾ ਅਗਾਜ਼ ਕਰੇਗੀ, ਜਿਸ ਨੂੰ ਲੈ ਕੇ ਇੰਨੀ ਦਿਨੀਂ ਉਹ ਖਾਸੀ ਉਤਸ਼ਾਹਿਤ ਵੀ ਨਜ਼ਰ ਆ ਰਹੀ ਹੈ।

ਨਿਰਮਾਣ ਪੜ੍ਹਾਅ ਤੋਂ ਹੀ ਖਿੱਚ ਦਾ ਕੇਂਦਰ ਬਣੀ ਉਕਤ ਪਹਿਲੀ ਪੰਜਾਬੀ ਫਿਲਮ ਅਤੇ ਕਰੀਅਰ ਦੇ ਹੋਰ ਅਹਿਮ ਪਹਿਲੂਆਂ ਨੂੰ ਲੈ ਕੇ ਇਸ ਹੋਣਹਾਰ ਅਦਾਕਾਰਾ ਨਾਲ ਈਟੀਵੀ ਭਾਰਤ ਵੱਲੋਂ ਵਿਸ਼ੇਸ਼ ਗੱਲਬਾਤ ਕੀਤੀ, ਜਿਸ ਦੌਰਾਨ ਖੁੱਲ੍ਹ ਕੇ ਅਪਣੇ ਮਨੋਭਾਵਾਂ ਦਾ ਇਜ਼ਹਾਰ ਕਰਦਿਆਂ ਉਨਾਂ ਕਿਹਾ ਕਿ ਫਿਲਮਾਂ ਅਤੇ ਕਿਰਦਾਰਾਂ ਦੀ ਚੋਣ ਨੂੰ ਲੈ ਉਹ ਕਾਫ਼ੀ ਸਹਿਜਤਾ ਨਾਲ ਇਸ ਖਿੱਤੇ ਵਿੱਚ ਕਦਮ ਅੱਗੇ ਵਧਾ ਰਹੀ ਹੈ, ਕਿਉਂਕਿ ਗਿਣਤੀ ਨਾਲੋਂ ਗੁਣਵੱਤਾ ਉਸ ਦੀ ਹਮੇਸ਼ਾ ਤਰਜ਼ੀਹ ਰਹੀ ਹੈ।

ਆਨ ਫਲੌਰ ਪੜਾਅ ਦਾ ਹਿੱਸਾ ਬਣੀ ਅਪਣੀ ਉਕਤ ਪਹਿਲੀ ਫਿਲਮ ਨਾਲ ਜੁੜੇ ਤਜ਼ਰਬੇ ਨੂੰ ਬਿਆਨ ਕਰਦਿਆਂ ਇਸ ਦਿਲਕਸ਼ ਅਦਾਕਾਰਾ ਨੇ ਦੱਸਿਆ ਕਿ ਦੇਵ ਖਰੌੜ, ਨੀਰੂ ਬਾਜਵਾ ਅਤੇ ਹੋਰ ਮੰਨੇ-ਪ੍ਰਮੰਨੇ ਪੰਜਾਬੀ ਸਿਨੇਮਾ ਸਿਤਾਰਿਆਂ ਨਾਲ ਕੰਮ ਕਰਨਾ ਉਸ ਲਈ ਕਾਫ਼ੀ ਯਾਦਗਾਰੀ ਅਨੁਭਵ ਰਿਹਾ ਹੈ, ਜਿਸ ਦੌਰਾਨ ਇੰਨ੍ਹਾਂ ਮੰਝੇ ਹੋਏ ਐਕਟਰਜ਼ ਤੋਂ ਸਿਨੇਮਾ ਬਾਰੀਕੀਆਂ ਬਾਰੇ ਬਹੁਤ ਕੁਝ ਸਿੱਖਣ ਅਤੇ ਸਮਝਣ ਨੂੰ ਮਿਲਿਆ।

ਸੰਖੇਪ: ਹਿਮਾਚਲ ਦੀ ਸੁੰਦਰਤਾ ਹੁਣ ਪੰਜਾਬੀ ਫਿਲਮਾਂ ‘ਚ ਚਮਕੇਗੀ! ਇਹ ਅਦਾਕਾਰਾ ਨੀਰੂ ਬਾਜਵਾ ਦੀ ਨਵੀਂ ਫਿਲਮ ਦਾ ਹਿੱਸਾ ਬਣੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।