ਚੰਡੀਗੜ੍ਹ 21 ਫਰਵਰੀ 2025 (ਪੰਜਾਬੀ ਖਬਰਨਾਮਾ ਬਿਊਰੋ ) : ਟੀਬੀ ਇੱਕ ਛੂਤ ਦੀ ਬਿਮਾਰੀ ਹੈ। ਟੀਬੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ, ਜਿਸ ਕਰਕੇ ਚੰਡੀਗੜ੍ਹ ਵਿਖੇ UT Health Dept ਦੀ ਮੁਹਿੰਮ ਨੇ ਇਸ ਬਿਮਾਰੀ ਦੇ ਲੱਛਣ ਅਤੇ ਟੀਬੀ ਕੀ ਹੈ? ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਹੈ। ਦੱਸ ਦੇਈਏ ਕਿ ਜੇਕਰ ਟੀਬੀ ਦਾ ਇਲਾਜ ਸਹੀਂ ਸਮੇਂ ‘ਤੇ ਨਾ ਕੀਤਾ ਜਾਵੇ ਤਾਂ ਕਈ ਗੰਭੀਰ ਸਮੱਸਿਆਵਾਂ ਹੋਣ ਦਾ ਖਤਰਾ ਵੱਧ ਜਾਂਦਾ ਹੈ। ਇਸ ਬਿਮਾਰੀ ਬਾਰੇ ਜ਼ਿਆਦਾ ਲੋਕਾਂ ਨੂੰ ਪਤਾ ਨਹੀਂ ਹੈ।

UT Health Dept ਦੀ ਮੁਹਿੰਮ ਦੌਰਾਨ ਈਟੀਵੀ ਭਾਰਤ ਦੀ ਟੀਮ ਨੇ ਡਾਕਟਰ ਰਾਜੇਸ਼ ਰਾਣਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਇਸ 100 ਦਿਨਾਂ ਦੀ ਟੀਬੀ ਨੂੰ ਖਤਮ ਕਰਨ ਵਾਲੀ ਮੁਹਿੰਮ ਰਾਹੀਂ ਲੋਕਾਂ ਨੂੰ ਟੀਬੀ ਦੇ ਲੱਛਣਾਂ, ਇਹ ਬਿਮਾਰੀ ਕੀ ਹੈ? ਕਿਵੇਂ ਫੈਲਦੀ ਹੈ? ਅਤੇ ਜਾਂਚ ਬਾਰੇ ਜਾਗਰੂਕ ਕਰਨ ਲਈ ਅਸੀਂ ਇਕੱਠੇ ਹੋਏ ਹਾਂ। ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਅੱਜ ਮੀਡੀਆ ਨੂੰ ਇਸ ਲਈ ਬੁਲਾਇਆ ਹੈ ਤਾਂ ਕਿ ਮੀਡੀਆ ਲੋਕਾਂ ਨੂੰ ਟੀਬੀ ਬਾਰੇ ਜਾਗਰੂਕ ਕਰ ਸਕੇ ਅਤੇ ਲੋਕ ਸਮੇਂ ‘ਤੇ ਇਸ ਬਿਮਾਰੀ ਦਾ ਇਲਾਜ ਕਰਵਾ ਸਕਣ। ਲੋਕਾਂ ਨੂੰ ਜਾਗਰੂਕ ਕਰਨ ਲਈ ਮੀਡੀਆ ਦਾ ਦਖ਼ਲ ਜ਼ਰੂਰੀ ਸੀ ਤਾਂਕਿ ਹਰ ਗੱਲ ਲੋਕਾਂ ਤੱਕ ਪਹੁੰਚ ਸਕੇ। ਇਸਦੇ ਨਾਲ ਹੀ, ਉਨ੍ਹਾਂ ਨੇ ਕਿਹਾ ਕਿ ਜਦੋ ਤੁਹਾਨੂੰ ਕਿਸੇਂ ਵਿਅਕਤੀ ‘ਚ ਟੀਬੀ ਦੇ ਲੱਛਣ ਨਜ਼ਰ ਆਉਦੇ ਹਨ ਅਤੇ ਤੁਹਾਨੂੰ ਪਤਾ ਹੈ ਕਿ ਇਹ ਟੀਬੀ ਹੈ ਅਤੇ ਤੁਸੀਂ ਉਸਨੂੰ ਜਾਂਚ ਲਈ ਲੈ ਕੇ ਜਾਂਦੇ ਹੋ। ਜੇਕਰ ਉਸ ਵਿਅਕਤੀ ਨੂੰ ਜਾਂਚ ਦੌਰਾਨ ਟੀਬੀ ਹੀ ਨਿਕਲਦਾ ਹੈ, ਤਾਂ ਜਿਹੜਾ ਵਿਅਕਤੀ ਪੀੜਤ ਦੀ ਜਾਂਚ ਕਰਵਾਉਣ ਲਈ ਆਉਦਾ ਹੈ, ਉਸਨੂੰ ਸਰਕਾਰ 500 ਰੁਪਏ ਦਿੰਦੀ ਹੈ, ਜਿਸ ਬਾਰੇ ਲੋਕਾਂ ਨੂੰ ਜਾਣਕਾਰੀ ਨਹੀਂ ਹੈ।- ਡਾਕਟਰ ਰਾਜੇਸ਼ ਰਾਣਾ

ਟੀਬੀ ਦੀ ਬਿਮਾਰੀ ਕੀ ਹੈ?

ਟੀਬੀ ਇੱਕ ਗੰਭੀਰ ਛੂਤ ਦੀ ਬਿਮਾਰੀ ਹੈ। ਜੇਕਰ ਇਸਦਾ ਸਮੇਂ ‘ਤੇ ਇਲਾਜ ਨਾ ਕੀਤਾ ਜਾਵੇ ਤਾਂ ਹੋਰ ਕਈ ਗੰਭੀਰ ਸਮੱਸਿਆਵਾਂ ਦਾ ਖਤਰਾ ਵੱਧ ਜਾਂਦਾ ਹੈ। ਦੱਸ ਦੇਈਏ ਕਿ ਟੀਬੀ ਮਾਈਕੋਬੈਕਟੀਰੀਅਮ ਟਿਊਬਰਕਲੋਸਿਸ ਨਾਮ ਦੇ ਬੈਕਟੀਰੀਆ ਨਾਲ ਹੋਣ ਵਾਲੀ ਬਿਮਾਰੀ ਹੈ। ਇਹ ਬਿਮਾਰੀ ਹਵਾ ਰਾਹੀਂ ਸਰੀਰ ‘ਚ ਜਾਂਦੀ ਹੈ ਅਤੇ ਫੇਫੜਿਆਂ ਤੋਂ ਸ਼ੁਰੂ ਹੁੰਦੀ ਹੋਈ ਗੁਰਦਿਆਂ, ਅੰਤੜੀਆਂ, ਦਿਮਾਗ ਅਤੇ ਰੀੜ੍ਹ ਦੀ ਹੱਡੀ ਤੱਕ ਫੈਲ ਜਾਂਦੀ ਹੈ। ਦੱਸ ਦੇਈਏ ਕਿ ਇਹ ਬਿਮਾਰੀ ਉਨ੍ਹਾਂ ਲੋਕਾਂ ‘ਚ ਫੈਲਦੀ ਹੈ, ਜਿਨ੍ਹਾਂ ਦਾ ਇਮਿਊਨ ਸਿਸਟਮ ਕੰਮਜ਼ੋਰ ਹੁੰਦਾ ਹੈ।

ਟੀਬੀ ਦੇ ਲੱਛਣ

ਟੀਬੀ ਦੀ ਬਿਮਾਰੀ ਦੌਰਾਨ ਸਰੀਰ ‘ਚ ਕਈ ਲੱਛਣ ਨਜ਼ਰ ਆਉਣ ਲੱਗਦੇ ਹਨ। ਕੁਝ ਲੱਛਣ ਹੇਠ ਲਿਖੇ ਅਨੁਸਾਰ ਹਨ:-

  1. ਫੇਫੜਿਆਂ ਵਿੱਚ ਟੀ.ਬੀ ਸ਼ੁਰੂ ਹੋਣ ‘ਤੇ ਲਗਾਤਾਰ ਖੰਘ, ਜੋ ਤਿੰਨ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਠੀਕ ਨਹੀਂ ਹੁੰਦੀ ਵਰਗੇ ਲੱਛਣ ਨਜ਼ਰ ਆ ਸਕਦੇ ਹਨ।
  2. ਛਾਤੀ ਵਿਚ ਦਰਦ
  3. ਕਫ਼ ਵਿਚ ਖ਼ੂਨ ਆਉਣਾ
  4. ਭੁੱਖ ਨਾ ਲੱਗਣਾ
  5. ਭਾਰ ਘਟਣਾ
  6. ਬਹੁਤ ਜ਼ਿਆਦਾ ਕਮਜ਼ੋਰੀ
  7. ਥਕਾਵਟ
  8. ਬੁਖ਼ਾਰ
  9. ਠੰਢ ਲੱਗਣਾ

ਟੀਬੀ ਦੀ ਬਿਮਾਰੀ ਤੋਂ ਬਚਣ ਲਈ ਕੀ ਕਰੀਏ?

  1. ਟੀਬੀ ਦੀ ਬਿਮਾਰੀ ਤੋਂ ਬਚਣ ਲਈ ਸਮੇਂ ਸਿਰ ਦਵਾਈਆਂ ਲਓ ਅਤੇ ਆਪਣੀ ਦਵਾਈ ਦਾ ਕੋਰਸ ਪੂਰਾ ਕਰੋ।
  2. ਟੀਬੀ ਤੋਂ ਪੀੜਤ ਲੋਕ ਹੱਸਦੇ, ਛਿੱਕਦੇ ਜਾਂ ਖੰਘਦੇ ਸਮੇਂ ਆਪਣਾ ਮੂੰਹ ਢੱਕ ਕੇ ਰੱਖਣ ਜਾਂ ਮਾਸਕ ਪਾਓ।
  3. ਭੀੜ ਵਾਲੀਆਂ ਥਾਵਾਂ ‘ਤੇ ਨਾ ਜਾਓ ਅਤੇ ਦੂਜਿਆਂ ਦੇ ਕਰੀਬ ਜਾਣ ਤੋਂ ਵੀ ਬਚੋ।
  4. ਆਪਣੀ ਖੁਰਾਕ ਦਾ ਧਿਆਨ ਰੱਖੋ। ਹਲਕਾ ਭੋਜਨ ਖਾਓ। ਜੇਕਰ ਡਾਕਟਰ ਤੁਹਾਨੂੰ ਕੋਈ ਕਸਰਤ ਜਾਂ ਯੋਗਾ ਕਰਨ ਦੀ ਸਲਾਹ ਦਿੰਦਾ ਹੈ, ਤਾਂ ਇਸ ਨੂੰ ਆਪਣੀ ਰੋਜ਼ਾਨਾ ਰੁਟੀਨ ਵਿੱਚ ਸ਼ਾਮਲ ਕਰੋ।
  5. ਸੰਖੇਪ:
    ਟੀਬੀ (ਤੁਲਰਕੁਲੋਸਿਸ) ਇੱਕ ਗੰਭੀਰ ਬਿਮਾਰੀ ਹੈ ਜੋ ਆਮ ਤੌਰ ‘ਤੇ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ। ਇਲਾਜ ਵਿੱਚ ਦੇਰੀ ਹੋਣਾ ਖਤਰਨਾਕ ਹੋ ਸਕਦਾ ਹੈ। ਚੰਡੀਗੜ੍ਹ ਵਿੱਚ ਹੋਈ ਮੁਹਿੰਮ ਦੌਰਾਨ, ਡਾਕਟਰਾਂ ਨੇ ਟੀਬੀ ਦੇ ਲੱਛਣਾਂ ਜਿਵੇਂ ਕਿ ਲੰਬੇ ਸਮੇਂ ਤੱਕ ਖਾਂਸੀ, ਬੁਖਾਰ ਅਤੇ ਵਜ਼ਨ ਘਟਨਾ ਬਾਰੇ ਜਾਗਰੂਕਤਾ ਫੈਲਾਈ ਅਤੇ ਸਮੇਂ ‘ਤੇ ਇਲਾਜ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।
Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।