New instructions

21 ਫਰਵਰੀ 2025 (ਪੰਜਾਬੀ ਖਬਰਨਾਮਾ ਬਿਊਰੋ ):- ਹਰ ਸਾਲ ਕੁਝ ਖਾਸ ਮੌਕਿਆਂ ਉਤੇ ਅਨਾਜ ਦੀਆਂ ਕੀਮਤਾਂ ਵਿਚ ਅਚਾਨਕ ਵਾਧਾ ਹੋ ਜਾਂਦਾ ਹੈ, ਇਸ ਲਈ ਕੇਂਦਰ ਸਰਕਾਰ ਨੇ ਕਣਕ ਦੀਆਂ ਕੀਮਤਾਂ (Wheat Prices) ਉਤੇ ਕਾਬੂ ਪਾਉਣ ਲਈ ਅਹਿਮ ਕਦਮ ਚੁੱਕੇ ਹਨ। ਸਰਕਾਰ ਨੇ ਥੋਕ ਵਿਕਰੇਤਾਵਾਂ, ਪ੍ਰਚੂਨ ਵਿਕਰੇਤਾਵਾਂ ਅਤੇ ਪ੍ਰੋਸੈਸਰਾਂ ਲਈ ਕਣਕ ਦੀ ਸਟੋਰੇਜ ਸੀਮਾ ਨੂੰ ਸਖ਼ਤ ਕਰ ਦਿੱਤਾ ਹੈ।

ਸਰਕਾਰ ਨੇ ਇਹ ਵੀ ਕਿਹਾ ਹੈ ਕਿ ਦੇਸ਼ ਵਿੱਚ ਅਨਾਜ ਦਾ ਕਾਫੀ ਭੰਡਾਰ ਹੈ। ਨਵੀਂ ਕਣਕ ਦੀ ਵਾਢੀ ਮਾਰਚ ਦੇ ਅੰਤ ਤੋਂ ਸ਼ੁਰੂ ਹੋ ਜਾਂਦੀ ਹੈ। ਸਰਕਾਰ ਨੇ ਕਿਹਾ ਕਿ 31 ਮਾਰਚ ਤੱਕ ਲਾਗੂ ਹੋਣ ਵਾਲੀ ਸੋਧੀ ਹੋਈ ਸਟੋਰੇਜ ਸੀਮਾ ਅਨੁਸਾਰ ਵਪਾਰੀ/ਹੋਲਸੇਲਰ ਸਿਰਫ਼ 250 ਟਨ ਕਣਕ ਹੀ ਰੱਖ ਸਕਦੇ ਹਨ। ਪਹਿਲਾਂ ਦੇ ਨਿਯਮਾਂ ਮੁਤਾਬਕ ਇਹ ਸੀਮਾ 1,000 ਟਨ ਸੀ।

ਰਿਟੇਲਰਾਂ ਲਈ ਸਟੋਰੇਜ ਸੀਮਾ ਪੰਜ ਟਨ ਤੋਂ ਘਟਾ ਕੇ ਚਾਰ ਟਨ ਕਰ ਦਿੱਤੀ ਗਈ ਹੈ। ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ, “ਕਣਕ ਦੀਆਂ ਕੀਮਤਾਂ ਨੂੰ ਕਾਬੂ ਵਿੱਚ ਰੱਖਣ ਲਈ ਕੇਂਦਰ ਸਰਕਾਰ ਨੇ 31 ਮਾਰਚ, 2025 ਤੱਕ ਲਾਗੂ ਕਣਕ ਦੀ ਸਟੋਰੇਜ ਸੀਮਾ ਨੂੰ ਸੋਧਣ ਦਾ ਫੈਸਲਾ ਕੀਤਾ ਹੈ।”

ਵੱਡੀ ਸਪਲਾਈ ਵਾਲੇ ਰਿਟੇਲਰਾਂ ਲਈ ਹਰੇਕ ਆਊਟਲੈਟ ਲਈ ਸਟੋਰੇਜ ਸੀਮਾ ਚਾਰ ਟਨ ਹੋਵੇਗੀ। ਇਸੇ ਤਰ੍ਹਾਂ ਕਣਕ ਦੇ ਪ੍ਰੋਸੈਸਰ ਅਪ੍ਰੈਲ 2025 ਤੱਕ ਮਾਸਿਕ ਸਥਾਪਿਤ ਸਮਰੱਥਾ (MIC) ਦਾ 50 ਪ੍ਰਤੀਸ਼ਤ ਬਰਕਰਾਰ ਰੱਖ ਸਕਦੇ ਹਨ। ਕਣਕ ਸਟੋਰ ਕਰਨ ਵਾਲੀਆਂ ਸਾਰੀਆਂ ਇਕਾਈਆਂ ਨੂੰ ਕਣਕ ਸਟੋਰ ਲਿਮਟ ਪੋਰਟਲ ਉਤੇ ਰਜਿਸਟਰ ਕਰਨ ਅਤੇ ਹਰ ਸ਼ੁੱਕਰਵਾਰ ਨੂੰ ਸਟੋਰੇਜ ਦੀ ਸਥਿਤੀ ਬਾਰੇ ਜਾਣਕਾਰੀ ਦੇਣਾ ਜ਼ਰੂਰੀ ਹੈ।

ਖੁਰਾਕ ਅਤੇ ਜਨਤਕ ਵੰਡ ਵਿਭਾਗ ਨੇ ਕਿਹਾ ਕਿ ਉਹ ਕੀਮਤਾਂ ਨੂੰ ਕੰਟਰੋਲ ਕਰਨ ਅਤੇ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਦੇਸ਼ ਵਿਚ ਕਣਕ ਦੇ ਸਟਾਕ ਦੀ ਸਥਿਤੀ ਉਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਖੁਰਾਕੀ ਫਸਲਾਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਹਰ ਸਾਲ ਭੰਡਾਰਨ ਸੀਮਾ ਦੀ ਸਮੀਖਿਆ ਕਰਦੀ ਹੈ।

ਵੱਡੀ ਸਪਲਾਈ ਵਾਲੇ ਰਿਟੇਲਰਾਂ ਲਈ ਹਰੇਕ ਆਊਟਲੈਟ ਲਈ ਸਟੋਰੇਜ ਸੀਮਾ ਚਾਰ ਟਨ ਹੋਵੇਗੀ। ਇਸੇ ਤਰ੍ਹਾਂ ਕਣਕ ਦੇ ਪ੍ਰੋਸੈਸਰ ਅਪ੍ਰੈਲ 2025 ਤੱਕ ਮਾਸਿਕ ਸਥਾਪਿਤ ਸਮਰੱਥਾ (MIC) ਦਾ 50 ਪ੍ਰਤੀਸ਼ਤ ਬਰਕਰਾਰ ਰੱਖ ਸਕਦੇ ਹਨ। ਕਣਕ ਸਟੋਰ ਕਰਨ ਵਾਲੀਆਂ ਸਾਰੀਆਂ ਇਕਾਈਆਂ ਨੂੰ ਕਣਕ ਸਟੋਰ ਲਿਮਟ ਪੋਰਟਲ ਉਤੇ ਰਜਿਸਟਰ ਕਰਨ ਅਤੇ ਹਰ ਸ਼ੁੱਕਰਵਾਰ ਨੂੰ ਸਟੋਰੇਜ ਦੀ ਸਥਿਤੀ ਬਾਰੇ ਜਾਣਕਾਰੀ ਦੇਣਾ ਜ਼ਰੂਰੀ ਹੈ।

ਸੰਖੇਪ:- ਕੇਂਦਰ ਸਰਕਾਰ ਨੇ ਕਣਕ ਦੀ ਕੀਮਤ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਹੈ। ਨਵੀਆਂ ਹਦਾਇਤਾਂ ਜਾਰੀ ਕਰਦਿਆਂ, ਸਰਕਾਰ ਨੇ ਸਪਲਾਈ ਅਤੇ ਕੀਮਤਾਂ ‘ਤੇ ਕੰਟਰੋਲ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਇਹ ਕਦਮ ਕਿਸਾਨਾਂ ਅਤੇ ਉਪਭੋਗਤਾਵਾਂ ਦੋਵਾਂ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।