ਚੰਡੀਗੜ੍ਹ, 10 ਫਰਵਰੀ 2025 (ਪੰਜਾਬੀ ਖਬਰਨਾਮਾ ਬਿਊਰੋ ):-ਪੰਜਾਬੀ ਗਾਇਕ ਦਿਲਜੀਤ ਦੋਸਾਂਝ ਸੁਰਖੀਆਂ ਵਿੱਚ ਹਨ। ਆਪਣੇ ‘ਦਿਲ-ਲੁਮਿਨਾਤੀ’ ਦੇ ਇੰਡੀਆ ਟੂਰ ਤੋਂ ਬਾਅਦ ਉਰ ਫਿਲਮਾਂ ਵੱਲ ਧਿਆਨ ਦੇ ਰਹੇ ਹਨ। ਪਰ ਉਨ੍ਹਾਂ ਦੀ ਨਵੀਂ ਫਿਲਮ ‘ਪੰਜਾਬ 95’ ਜੋ ਕਿ 7 ਫਰਵਰੀ ਨੂੰ ਰਿਲੀਜ਼ ਹੋਣੀ ਸੀ, ਹੁਣ ਕੁਝ ਕਾਰਨਾਂ ਕਰਕੇ ਟਾਲ ਦਿੱਤੀ ਗਈ ਸੀ। ਹੁਣ ਗਾਇਕ ਦਾ ਬਿਆਨ ਸਾਹਮਣੇ ਆਇਆ ਹੈ।
ਦਰਅਸਲ ਦਿਲਜੀਤ ਇੰਸਟਾਗ੍ਰਾਮ ਉੱਤੇ ਲਾਈਵ ਆਏ ਸਨ। ਜਿਸ ਦੌਰਾਨ ਉਨ੍ਹਾਂ ਨੇ ਫੈਨਜ਼ ਦੇ ਸਵਾਲਾਂ ਦੇ ਜਵਾਬ ਦਿੱਤੇ। ਜਦੋਂ ਗਾਇਕ ਤੋਂ ਇਹ ਪੁੱਛਿਆ ਗਿਆ ਕਿ ‘ਪੰਜਾਬ 95’ ਕਦੋਂ ਰਿਲੀਜ਼ ਹੋਵੇਗੀ ਤਾਂ ਉਨ੍ਹਾਂ ਨੇ ਕਿਹਾ ਕਿ ਜਦੋਂ ਮਹਾਰਾਜ ਕ੍ਰਿਰਪਾ ਕਰਨਗੇ ਉਦੋਂ ਹੀ ਰਿਲੀਜ਼ ਹੋਵੇਗੀ, ਪਰ ਫਿਲਮ ਬਿਨਾਂ ਕੱਟ ਤੋਂ ਰਿਲੀਜ਼ ਹੋਵੇਗੀ। ਮੈਂ ਇਸ ਫਿਲਮ ਦੇ ਨਾਲ ਨਹੀਂ ਹਾਂ ਕਿਉਂਕਿ ਇਸ ਵਿੱਚ ਕੱਟ ਲੱਗੇ ਹੋਏ ਹਨ। ਮੈਂ ਇਸ ਫਿਲਮ ਨੂੰ ਉੱਦੋਂ ਹੀ ਸਪੋਰਟ ਕਰਾਂਗਾ ਜਦੋਂ ਇਹ ਬਿਨਾਂ ਕੱਟ ਤੋਂ ਚੱਲੇਗੀ।
ਪਹਿਲਾਂ ਇਹ ਬਿਨਾਂ ਕੱਟ ਤੋਂ ਬਾਹਰ ਲੱਗਣ ਲੱਗੀ ਸੀ, ਮੈਂ ਉਸ ਨੂੰ ਪ੍ਰਮੋਟ ਵੀ ਕੀਤਾ ਸੀ। ਗਾਇਕ ਨੇ ਅੱਗੇ ਕਿਹਾ ਕਿ ਜੇਕਰ ਤੁਸੀਂ ਕੱਟ ਲੱਗਾ ਕੇ ਫਿਲਮ ਨੂੰ ਰਿਲੀਜ਼ ਕਰੋਗੇ ਤਾਂ ਉਸ ਦਾ ਕੋਈ ਫਾਇਦਾ ਨਹੀਂ।
ਦੱਸ ਦੇਈਏ ਕਿ ਫਿਲਮ ‘ਪੰਜਾਬ 95’ ਪੰਜਾਬੀ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ ਹੈ। ਇਸ ਕਿਰਦਾਰ ਲਈ ਦਿਲਜੀਤ ਨੇ ਵੀ ਕਾਫੀ ਮਿਹਨਤ ਕੀਤੀ ਹੈ। ਜਿਸ ਦੀ ਇਕ ਝਲਕ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਦਿਖਾਈ ਸੀ।
ਪਰ ਉਨ੍ਹਾਂ ਦੇ ਪ੍ਰਸ਼ੰਸਕ ਫਿਲਮ ਨੂੰ ਵੱਡੇ ਪਰਦੇ ‘ਤੇ ਨਹੀਂ ਦੇਖ ਸਕਣਗੇ। ਸਿੰਗਰ ਨੇ ਆਪਣੇ ਇੰਸਟਾਗ੍ਰਾਮ ‘ਤੇ ਫਿਲਮ ਨਾਲ ਜੁੜੀ ਇਕ ਵੱਡੀ ਅਪਡੇਟ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਲਿਖਿਆ- ਅਸੀਂ ਤੁਹਾਡੇ ਤੋਂ ਮੁਆਫੀ ਚਾਹੁੰਦੇ ਹਾਂ ਅਤੇ ਬਹੁਤ ਹੀ ਦੁੱਖ ਨਾਲ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਫਿਲਮ ‘ਪੰਜਾਬ 95’ ਕੁਝ ਕਾਰਨਾਂ ਕਰਕੇ 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ, ਜੋ ਸਾਡੇ ਵੱਸ ਤੋਂ ਬਾਹਰ ਹਨ।
ਦਿਲਜੀਤ ਨੇ ਇੰਸਟਾਗ੍ਰਾਮ ‘ਤੇ ਇੱਕ ਲਾਈਵ ਸੈਸ਼ਨ ਦੌਰਾਨ ਕਿਹਾ ਕਿ ਫਿਲਮ ਬਿਨਾਂ ਕੱਟ ਤੋਂ ਰਿਲੀਜ਼ ਹੋਣੀ ਚਾਹੀਦੀ ਹੈ, ਅਤੇ ਉਹ ਉਸੇ ਸਮੇਂ ਇਸਨੂੰ ਸਪੋਰਟ ਕਰਨਗੇ। ‘ਪੰਜਾਬ 95’ ਪੰਜਾਬੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ ਹੈ, ਜਿਸ ਵਿੱਚ ਦਿਲਜੀਤ ਨੇ ਕਾਫੀ ਮਿਹਨਤ ਕੀਤੀ ਹੈ।
ਸੰਖੇਪ:- ਦਿਲਜੀਤ ਨੇ ਇੰਸਟਾਗ੍ਰਾਮ 'ਤੇ ਇੱਕ ਲਾਈਵ ਸੈਸ਼ਨ ਦੌਰਾਨ ਕਿਹਾ ਕਿ ਫਿਲਮ ਬਿਨਾਂ ਕੱਟ ਤੋਂ ਰਿਲੀਜ਼ ਹੋਣੀ ਚਾਹੀਦੀ ਹੈ, ਅਤੇ ਉਹ ਉਸੇ ਸਮੇਂ ਇਸਨੂੰ ਸਪੋਰਟ ਕਰਨਗੇ। 'ਪੰਜਾਬ 95' ਪੰਜਾਬੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ ਹੈ, ਜਿਸ ਵਿੱਚ ਦਿਲਜੀਤ ਨੇ ਕਾਫੀ ਮਿਹਨਤ ਕੀਤੀ ਹੈ।