safety awareness

ਫ਼ਰੀਦਕੋਟ 31 ਜਨਵਰੀ,2025 (ਪੰਜਾਬੀ ਖਬਰਨਾਮਾ ਬਿਊਰੋ ):- ਜ਼ਿਲ੍ਹਾ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪੱਧਰੀ ਸੜਕ ਸੁਰੱਖਿਆ ਮਹੀਨਾ ਤਹਿਤ ਜ਼ਿਲ੍ਹਾ ਟਰਾਸਪੋਰਟ ਵਿਭਾਗ ਅਤੇ ਪੁਲਿਸ ਵਿਭਾਗ ਵੱਲੋ ਸੁਖਦੇਵ ਸਿੰਘ ਪ੍ਰਧਾਨ ਬਾਬਾ ਫਰੀਦ ਟੈਕਸੀ ਡਰਾਈਵਰ ਯੂਨੀਅਨ ਅਤੇ ਬਖਸ਼ੀਸ਼ ਸਿੰਘ ਪ੍ਰਧਾਨ ਆਟੋ ਰਿਕਸ਼ਾ ਦੇ ਸਹਿਯੋਗ ਨਾਲ ਬਾਬਾ ਫਰੀਦ ਟੈਕਸੀ ਡਰਾਈਵਰ ਯੂਨੀਅਨ ਫਰੀਦਕੋਟ ਵਿਖੇ ਰੋਡ ਸੇਫਟੀ ਜਾਗਰੂਕਤਾ ਸਬੰਧੀ ਟੈਕਸੀ, ਈ-ਰਿਕਸ਼ਾ ਅਤੇ ਆਟੋ ਰਿਕਸ਼ਾ ਡਰਾਈਵਰਾਂ ਨਾਲ ਨੁੱਕੜ ਮੀਟਿੰਗ ਕੀਤੀ ਗਈ ।

ਇਸ ਮੌਕੇ ਸਹਾਇਕ ਰਿਜਨਲ ਟਰਾਂਸਪੋਰਟ ਅਫਸਰ ਸ. ਜਸਵਿੰਦਰ ਸਿੰਘ ਨੇ ਡਰਾਈਵਰਾਂ ਨੂੰ ਪੰਜਾਬ ਅਤੇ ਕੇਂਦਰ ਸਰਕਾਰ ਵੱਲੋ ਰੋਡ ਸੇਫਟੀ ਸਬੰਧੀ ਕੀਤੇ ਜਾ ਰਹੇ ਉਪਰਾਲਿਆ ਬਾਰੇ ਜਾਣਕਾਰੀ ਦਿੱਤੀ ਤੇ ਡਰਾਈਵਰਾਂ ਨੂੰ ਸੜਕੀ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਗਿਆ । ਉਨ੍ਹਾਂ ਕਿਹਾ ਕਿ ਖਾਸ ਕਰਕੇ ਅੱਖਾਂ ਦਾ ਚੈਕਅਪ ਕਰਵਾਉਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਅੱਖਾਂ ਦੀ ਨਜਰ ਠੀਕ ਹੋਵੇਗੀ ਤਾਂ ਹੀ ਅਸੀਂ ਠੀਕ ਢੰਗ ਨਾਲ ਵਹੀਕਲ ਚਲਾ ਪਾਵਾਂਗੇ। ਉਨ੍ਹਾਂ ਕਿਹਾ ਕਿ ਰੋਡ ਸੇਫਟੀ ਸਬੰਧੀ ਸਿਰਫ ਇੱਕ ਮਹੀਨਾ ਹੀ ਨਹੀਂ ਬਲਕਿ ਸਾਰਾ ਸਾਲ ਹੀ ਲੋਕਾ ਨੂੰ ਜਾਗਰੂਕ ਕੀਤਾ ਜਾਵੇਗਾ ।

ਇਸ ਮੌਕੇ ਟਰਾਂਸਪੋਰਟ ਵਿਭਾਗ ਫਰੀਦਕੋਟ ਵੱਲੋ ਗੁਰਪ੍ਰੀਤ ਸਿੰਘ ਖਹਿਰਾ, ਜਸਵਿੰਦਰ ਸਿੰਘ ਚਾਵਲਾ ਪੁਲਿਸ ਵਿਭਾਗ ਵੱਲੋ ਏਐਸਆਈ ਕੁਲਵੰਤ ਸਿੰਘ ਅਤੇ ਹੈਂਡ ਕਾਸਟੇਬਲ ਸਾਧੂ ਸਿੰਘ ਹਾਜਰ ਸਨ ।

ਸੰਖੇਪ

ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ, ਜ਼ਿਲ੍ਹਾ ਪੱਧਰੀ ਸੜਕ ਸੁਰੱਖਿਆ ਮਹੀਨੇ ਦੇ ਦੌਰਾਨ ਜ਼ਿਲ੍ਹਾ ਟਰਾਸਪੋਰਟ ਵਿਭਾਗ ਅਤੇ ਪੁਲਿਸ ਵਿਭਾਗ ਨੇ ਸੜਕਾਂ 'ਤੇ ਸੁਰੱਖਿਆ ਬਧਾਉਣ ਲਈ ਵਿਸ਼ੇਸ਼ ਉੱਦਮ ਕੀਤੇ। ਇਸ ਉੱਦਮ ਦੇ ਤਹਿਤ, ਲੋਕਾਂ ਨੂੰ ਸੜਕ ਸੁਰੱਖਿਆ ਦੇ ਬਾਰੇ ਜਾਗਰੂਕ ਕੀਤਾ ਗਿਆ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ।
Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।