ਬਠਿੰਡਾ, 28 ਜਨਵਰੀ 2025 (ਪੰਜਾਬੀ ਖਬਰਨਾਮਾ ਬਿਊਰੋ ):- ਸਹਾਇਕ ਕਮਿਸ਼ਨਰ ਰਾਜ ਕਰ ਮੈਡਮ ਪ੍ਰਭਦੀਪ ਕੌਰ ਵੱਲੋ ਜੀ.ਐਸ.ਟੀ. ਵਿਭਾਗ ਵੱਲੋਂ ਸਰਵਿਸ ਪ੍ਰੋਵਾਇਡਰਜ਼ ਨੂੰ ਜੀ.ਐਸ.ਟੀ. ਐਕਟ 2017 ਅਧੀਨ ਰਜਿਸਟਰਡ ਕਰਵਾਉਣ ਸਬੰਧੀ ਬਾਰ ਐਸੋਸੀਏਸ਼ਨ ਅਤੇ ਸੀ.ਏ. ਐਸੋਸੀਏਸ਼ਨ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਮੌਜੂਦ ਨੁਮਾਂਇੰਦਿਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ।
ਮੀਟਿੰਗ ਦੌਰਾਨ ਸਹਾਇਕ ਕਮਿਸ਼ਨਰ ਰਾਜ ਕਰ ਵੱਲੋ ਐਸੋਸੀਏਸ਼ਨ ਮੈਂਬਰਜ਼ ਨੂੰ 20 ਲੱਖ ਤੋ ਜਿਆਦਾ ਟਰਨਓਵਰ ਵਾਲੇ ਸਰਵਿਸ ਪ੍ਰੋਵਾਇਡਰਜ਼ ਡੀਲਰਾਂ ਨੂੰ ਜੀ.ਐਸ.ਟੀ. ਐਕਟ ਅਧੀਨ ਰਜਿਸਟਰਡ ਕਰਵਾਉਣ ਲਈ ਪ੍ਰੋਤਸਾਹਿਤ ਕਰਨ ਲਈ ਕਿਹਾ ਗਿਆ। ਉਨ੍ਹਾਂ ਦੱਸਿਆ ਕਿ ਵਿੱਤੀ ਕਮਿਸ਼ਨਰ ਪੰਜਾਬ (ਆਈ.ਏ.ਐਸ.) ਸ੍ਰੀ ਕ੍ਰਿਸ਼ਨ ਕੁਮਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ ਨੂੰ ਮੁੱਖ ਰੱਖਦੇ ਹੋਏ ਸਰਵਿਸ ਪ੍ਰੋਵਾਇਡਰਜ਼ ਡੀਲਰਾਂ ਨੂੰ ਰਜਿਸਟਰਡ ਕਰਵਾਉਣ ਅਤੇ ਜੀ.ਐਸ.ਟੀ ਸਬੰਧੀ ਜਾਗਰੂਕ ਕਰਨ ਸਬੰਧੀ ਵਿਭਾਗ ਦੇ ਅਧਿਕਾਰੀਆਂ ਵੱਲੋ ਮਿਤੀ 10 ਜਨਵਰੀ 2025 ਤੋ 10 ਫਰਵਰੀ 2025 ਤੱਕ ਸਰਵੇ ਕੀਤਾ ਜਾ ਰਿਹਾ ਹੈ।
ਇਸ ਤੋ ਇਲਾਵਾ ਐਸੋਸੀਏਸ਼ਨ ਮੈਂਬਰਜ਼ ਨੂੰ ਸਾਰੇ ਰਜਿਸਟਰਡ ਵਪਾਰੀਆਂ ਦੇ ਵਪਾਰਕ ਅਦਾਰੇਆਂ ਦੇ ਬਾਹਰ ਜੀ.ਐਸ.ਟੀ. ਨੰਬਰ ਲਿਖ ਕੇ ਲਗਾਵਾਉਣ ਸਬੰਧੀ ਦਿਸ਼ਾ ਨਿਰਦੇਸ਼ ਵੀ ਦਿੱਤਾ ਗਿਆ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਹੜੇ ਵਪਾਰਕ ਸਥਾਨ ਕਿਰਾਏ ’ਤੇ ਹਨ ਉਨ੍ਹਾਂ ਵੱਲੋ ਰਿਵਰਸ ਚਾਰਜ਼ ਮਕੈਨਿਜਮ (ਆਰ.ਸੀ.ਐਮ.) ਅਧੀਨ ਕੈਸ਼ ਟੈਕਸ ਭਰੇ ਜਾਣ ਸਬੰਧੀ ਵੀ ਜਾਗਰੂਕ ਕੀਤਾ ਗਿਆ।
ਜਿਸ ਉਪਰੰਤ ਐਸੋਸੀਏਸ਼ਨ ਮੈਂਬਰਜ਼ ਵੱਲੋ ਅਧਿਕਾਰੀਆਂ ਨੂੰ ਭਰੋਸਾ ਦਵਾਇਆ ਗਿਆ ਕਿ ਉਹ ਜਲਦ ਤੋ ਜਲਦ ਸਰਵਿਸ ਪ੍ਰੋਵਾਇਡਰਜ਼ ਡੀਲਰਾਂ ਨੂੰ ਰਜਿਸਟਰਡ ਕਰਵਾਉਣਗੇ ਅਤੇ ਜਿਹਨਾਂ ਡੀਲਰਾਂ ਦਾ ਵਪਾਰਕ ਸਥਾਨ ਕਿਰਾੲ ਤੇ ਹੈ ਤੋ ਰਿਵਰਸ ਚਾਰਜ਼ ਮਕੈਨਿਜਮ (ਆਰ.ਸੀ.ਐਮ.) ਅਧੀਨ ਟੈਕਸ ਭਰਵਾਉਣਾ ਯਕੀਨੀ ਬਣਾਉਣਗੇ।
ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਿਤ ਦਿਕਸ਼ਿਤ, ਸੀ.ਏ. ਐਸੋਸੀਏਸ਼ਨ ਦੇ ਚੇਅਰਮੈਨ ਸ੍ਰੀ ਜਿਮ੍ਹੀ ਮਿੱਤਲ ਆਦਿ ਹਾਜ਼ਰ ਸਨ।
ਸੰਖੇਪ
ਸਹਾਇਕ ਕਮਿਸ਼ਨਰ ਰਾਜ, ਮੈਡਮ ਪ੍ਰਭਦੀਪ ਕੌਰ, ਨੇ ਜੀ.ਐਸ.ਟੀ. ਵਿਭਾਗ ਦੇ ਤਹਤ ਸਰਵਿਸ ਪ੍ਰੋਵਾਈਡਰਜ਼ ਨੂੰ ਜੀ.ਐਸ.ਟੀ. ਐਕਟ 2017 ਅਧੀਨ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਹਨ। ਇਸ ਐਕਟ ਦੇ ਤਹਤ, ਸਰਵਿਸ ਪ੍ਰੋਵਾਈਡਰਜ਼ ਨੂੰ ਆਪਣੇ ਵਪਾਰ ਅਤੇ ਸੇਵਾਵਾਂ 'ਤੇ ਜੀ.ਐਸ.ਟੀ. ਦੇ ਅਨੁਸਾਰ ਈਮਾਨਦਾਰੀ ਨਾਲ ਕਾਨੂੰਨੀ ਰੂਪ ਵਿੱਚ ਰਜਿਸਟਰ ਕਰਨ ਅਤੇ ਵਿੱਤੀ ਦਸਤਾਵੇਜ਼ ਸੰਭਾਲਣ ਦੀ ਲੋੜ ਹੈ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੇ ਜਾਰੀ ਹੋਣ ਨਾਲ ਪ੍ਰੋਵਾਈਡਰਜ਼ ਨੂੰ ਟੈਕਸ ਦੇ ਨਿਯਮਾਂ ਅਤੇ ਕਾਨੂੰਨਾਂ ਬਾਰੇ ਸਹੀ ਜਾਣਕਾਰੀ ਪ੍ਰਾਪਤ ਹੋ ਸਕੇਗੀ।