ਮੋਗਾ, 23 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):-ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਚੰਡੀਗੜ ਦੇ ਦਿਸ਼ਾ-ਨਿਰਦੇਸਾਂ ਤਹਿਤ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਵਿਸ਼ੇਸ਼ ਸਾਰੰਗਲ ਦੀ ਅਗਵਾਈ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਲਈ ਮਿਤੀ 21 ਅਕਤੂਬਰ 2023 ਤੋਂ ਮਿਤੀ 15 ਦਸੰਬਰ 2024 ਤੱਕ ਪ੍ਰਾਪਤ ਹੋਏ ਫਾਰਮਾਂ ਦੇ ਅਧਾਰ ਤੇ ਤਿਆਰ ਕੀਤੀ ਗਈ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ 3 ਜਨਵਰੀ 2025 ਨੂੰ ਕਰ ਦਿੱਤੀ ਗਈ ਸੀ। ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਤੋਂ ਬਾਅਦ ਇਸ ਸੂਚੀ ਲਈ ਦਾਅਵੇ ਤੇ ਇਤਰਾਜ ਪ੍ਰਾਪਤ ਕਰਨ ਦਾ ਆਖਰੀ ਦਿਨ 24 ਜਨਵਰੀ 2025 ਹੈ।
ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਉਕਤ ਦੇ ਮੱਦੇਨਜਰ ਜੇਕਰ ਕਿਸੇ ਵੱਲੋਂ ਸ਼੍ਰੋਮਣੀ ਗੁਰਦੁਆਰਾਪ੍ਰਬੰਧਕ ਕਮੇਟੀ (ਬੋਰਡ) ਦੀ ਵੋਟਰ ਸੂਚੀ ਸਬੰਧੀ ਕੋਈ ਦਾਅਵਾ (ਫਾਰਮ-1 ਕੇਸਾਧਾਰੀ ਸਿੱਖ ਲਈ) ਅਤੇ ਇਤਰਾਜ (ਦਰਖਾਸਤ ਰਾਹੀਂ) ਜਮਾਂ ਕਰਵਾਉਣੀ ਹੈ ਤਾਂ ਉਹ ਸਬੰਧਿਤ ਰਿਵਾਇਜ਼ਿੰਗ ਅਥਾਰਿਟੀ ਪਾਸ ਮਿਤੀ 24 ਜਨਵਰੀ 2025 ਤੱਕ ਦੇ ਸਕਦਾ ਹੈ।
ਉਹਨਾਂ ਦੱਸਿਆ ਕਿ ਬੋਰਡ ਚੋਣ ਹਲਕਾ ਨੰਬਰ 22-ਧਰਕਮੋਟ ਦੀ ਰਿਵਾਇਜਿੰਗ ਅਥਾਰਟੀ ਐਸ.ਡੀ.ਐਮ. ਧਰਮਕੋਟ, 23-ਮੋਗਾ ਦੀ ਐਸ.ਡੀ.ਐਮ. ਦਫਤਰ ਮੋਗਾ, 24-ਬੱਧਨੀਂ ਕਲਾਂ ਤੇ 25-ਨਿਹਾਲ ਸਿੰਘ ਵਾਲਾ ਦੀ ਐਸ.ਡੀ.ਐਮ. ਨਿਹਾਲ ਸਿੰਘ ਵਾਲਾ, 26-ਬਾਘਾਪੁਰਾਣਾ ਦੀ ਐਸ.ਡੀ.ਐਮ. ਬਾਘਾਪੁਰਾਣਾ, 27-ਘੱਲ ਕਲਾਂ ਦੀ ਰਿਵਾਇਜਿੰਗ ਅਥਾਰਟੀ ਐਸ.ਡੀ.ਐਮ. ਮੋਗਾ ਹੈ। ਸਬੰਧਤਾਂ ਵੱਲੋਂ ਇਹਨਾਂ ਦਫਤਰਾਂ ਵਿੱਚ ਦਰਖਾਸਤਾਂ ਦਿੱਤੀਆਂ ਜਾ ਸਕਦੀਆਂ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।