ਚੰਡੀਗੜ੍ਹ, 23 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਲੌਕ’ ਰਿਲੀਜ਼ ਹੋ ਗਿਆ ਹੈ। ਇਹ ਸਿੱਧੂ ਮੂਸੇਵਾਲਾ ਦਾ ਸਾਲ 2025 ਦਾ ਪਹਿਲਾ ਗੀਤ ਹੈ। ਇਸ ਤੋਂ ਪਹਿਲਾਂ ਮੂਸੇਵਾਲਾ ਦੀ ਮੌਤ ਤੋਂ ਬਾਅਦ 9 ਗਾਣੇ ਰਿਲੀਜ਼ ਹੋ ਚੁੱਕੇ ਹਨ। ਇਸ ਗਾਣੇ ਦਾ ਮਿਊਜ਼ਿਕ ‘ਦ ਕਿਡ’ ਨੇ ਦਿੱਤਾ ਹੈ ਅਤੇ ਵੀਡੀਓ ਨਵਕਰਨ ਬਰਾੜ ਨੇ ਬਣਾਈ ਹੈ।

ਗੀਤ ਨੇ ਰਿਲੀਜ਼ ਹੋਣ ਦੇ10 ਮਿੰਟਾਂ ਵਿਚ ਹੀ 3 ਲੱਖ ਵਿਊਜ਼ ਪਾਰ ਕਰ ਲਏ ਹਨ ਅਤੇ 2 ਲੱਖ ਤੋਂ ਵੱਧ ਲਾਇਕਸ ਗੀਤ ਨੂੰ ਮਹਿਜ਼ 10 ਮਿੰਟਾਂ ਵਿਚ ਹੀ ਮਿਲ ਚੁੱਕੇ ਹਨ। ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਵਿਚ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਵੀ ਨਜ਼ਰ ਆ ਰਹੇ ਹਨ। ਸਿੱਧੂ ਮੂਸੇਵਾਲਾ ਦੇ ਤਕਰੀਬਨ ਸਾਰੇ ਵਿਜ਼ੁਲਸ ਉਨ੍ਹਾਂ ਦੇ ਪੁਰਾਣੇ ਗੀਤ ਸਿਆਸਤ ਵਿਚ ਆ ਗਿਆ ਤੋਂ ਲਏ ਗਏ ਹਨ।

ਸਿਆਸਤ ਵਾਲਾ ਗੀਤ ਬਲਕਾਰ ਅਣਖੀਲਾ ਨੇ ਗਾਇਆ ਸੀ ਜੋ ਕਿ ਸਿੱਧੂ ਮੂਸੇਵਾਲਾ ਦੇ ਵਿਧਾਨਸਭਾ ਦੀ ਚੋਣ ਲੜਨ ਵੇਲੇ ਰਿਲੀਜ਼ ਹੋਇਆ ਸੀ। ‘Lock’ ਗੀਤ ਨੂੰ ਦਰਸ਼ਕਾਂ ਨੇ ਹੱਥੋਂ ਹੱਥ ਲਿਆ। ਦੱਸ ਦਈਏ ਕਿ ਗੀਤ ਫਰੈਸ਼ ਲਿਰਿਕਸ ਨਾਲ ਆਇਆ ਐ। ਭਾਵ ਇਹ ਕੋਈ ਪੁਰਾਣਾ ਲੀਕ ਹੋਇਆ ਗੀਤ ਨਹੀਂ ਹੈ।

ਸੰਖੇਪ
ਮਰਹੂਮ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਲੌਕ' ਰਿਲੀਜ਼ ਹੋ ਗਿਆ ਹੈ, ਜੋ 2025 ਵਿੱਚ ਉਸ ਦਾ ਪਹਿਲਾ ਗੀਤ ਹੈ। ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ 10ਵਾਂ ਗੀਤ ਹੈ ਜੋ ਰਿਲੀਜ਼ ਹੋਇਆ। ਗੀਤ ਦਾ ਮਿਊਜ਼ਿਕ ‘ਦ ਕਿਡ’ ਨੇ ਦਿੱਤਾ ਹੈ ਅਤੇ ਵੀਡੀਓ ਨਵਕਰਨ ਬਰਾੜ ਨੇ ਡਾਇਰੈਕਟ ਕੀਤੀ ਹੈ। ਇਸ ਗੀਤ ਨੇ ਛੇਤੀ ਹੀ ਬੜੀ ਪੌਪੁਲਾਰਿਟੀ ਹਾਸਲ ਕਰ ਲਈ ਹੈ।
Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।