ਚੰਡੀਗੜ੍ਹ, 10 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ਗੁਰਨਾਮ ਭੁੱਲਰ ਦੇ ਮਸ਼ਹੂਰ ਗੀਤ ‘ਡਾਇਮੰਡ’ ਦੇ ਗੀਤਕਾਰ ਵਿੱਕੀ ਧਾਲੀਵਾਲ ਪੰਜਾਬੀ ਸੰਗੀਤ ਵਿੱਚ ਆਪਣੇ ਲਿਖੇ ਅਤੇ ਗਾਏ ਹਿੱਟ ਗੀਤਾਂ ਕਾਰਨ ਲਗਾਤਾਰ ਚਰਚਾ ਵਿਚ ਰਹਿੰਦੇ ਹਨ। ਪਰ ਅੱਜ ਵਿੱਕੀ ਧਾਲੀਵਾਲ ਦੀ ਸੰਗੀਤ ਕਾਰਨ ਨਹੀਂ ਇਕ ਮਨੁੱਖੀ ਕਾਰਜ ਕਾਰਨ ਗੱਲ ਹੋ ਰਹੀ ਹੈ।
ਵਿੱਕੀ ਧਾਲੀਵਾਲ ਵੱਲੋਂ ਆਪਣੇ ਸ਼ੋਅ ਵਿਚ ਜਾਂਦੇ ਹੋਏ ਨੇ ਜਲੰਧਰ ਨੇੜੇ ਭਾਖੜਾ ਨਹਿਰ ਵਿੱਚ ਡਿੱਗੇ ਇੱਕ ਬਜ਼ੁਰਗ ਜੋੜੇ ਦੀ ਜਾਨ ਬਚਾਈ ਜਿਨ੍ਹਾਂ ਦੀ ਕਾਰ ਨਹਿਰ ਚ ਡਿੱਗ ਗਈ ਸੀ। ਇਸਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀ ਹੈ ਅਤੇ ਲੋਕ ਅਤੇ ਪ੍ਰਸ਼ੰਸਕ ਵਿੱਕੀ ਧਾਲੀਵਾਲ ਦੁਆਰਾ ਕੀਤੇ ਗਏ ਇਸ ਨੇਕ ਕੰਮ ਦੀ ਪ੍ਰਸ਼ੰਸਾ ਕਰ ਰਹੇ ਹਨ। ਇਸ ਮੌਕੇ ਵਿੱਕੀ ਧਾਲੀਵਾਲ ਅਤੇ ਉਨ੍ਹਾਂ ਦੇ ਕਰੀਬੀ ਦੋਸਤ ਹੈਪੀ ਬਾਲ ਟੁਲੇਵਾਲ ਵੀ ਮੌਜੂਦ ਸਨ।
ਸੰਖੇਪ
ਪੰਜਾਬੀ ਗਾਇਕ ਨੇ ਆਪਣੇ ਸ਼ੋਅ ਨੂੰ ਛੱਡ ਕੇ ਇੱਕ ਜੋੜੇ ਦੀ ਜਾਨ ਬਚਾਈ। ਇਹ ਘਟਨਾ ਭਾਖੜਾ ਨਹਿਰ ਵਿੱਚ ਵਾਪਰੀ ਜਦੋਂ ਉਹ ਜੋੜਾ ਨਦੀ ਵਿੱਚ ਡੁੱਬ ਰਿਹਾ ਸੀ। ਗਾਇਕ ਨੇ ਸਹਾਇਤਾ ਲਈ ਜਲਦ ਆਪਣੀ ਕਾਰਵਾਈ ਕੀਤੀ ਅਤੇ ਉਨ੍ਹਾਂ ਦੀ ਜ਼ਿੰਦਗੀ ਬਚਾ ਲਈ।