ਨਵੀਂ ਦਿੱਲੀ , 2 ਜਨਵਰੀ 2025 (ਪੰਜਾਬੀ ਖ਼ਬਰਨਾਮਾ ਬਿਊਰੋ):- ਭਾਰਤ ਬਨਾਮ ਆਸਟ੍ਰੇਲੀਆ ਪੰਜ ਮੈਚਾਂ ਦੀ ਟੈਸਟ ਸੀਰੀਜ਼ ਅਜੇ 1-1 ‘ਤੇ ਹੈ। ਇਸ ਸੀਰੀਜ਼ ਦਾ ਪੰਜਵਾਂ ਤੇ ਆਖਰੀ ਮੈਚ 3 ਜਨਵਰੀ 2025 ਤੋਂ ਸਿਡਨੀ ‘ਚ ਖੇਡਿਆ ਜਾਣਾ ਹੈ। ਇਸ ਟੈਸਟ ਮੈਚ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਿਆ ਹੈ। ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਇਹ ਦੱਸਿਆ ਕਿ ਆਕਾਸ਼ਦੀਪ ਜ਼ਖ਼ਮੀ ਹੈ ਤੇ ਪਿੱਠ ‘ਚ ਦਰਦ ਤੋਂ ਪੀੜਤ ਹੈ।
IND vs AUS: Akash Deep ਸੱਟ ਕਾਰਨ ਸਿਡਨੀ ਟੈਸਟ ਮੈਚ ਤੋਂ ਹੋਏ ਬਾਹਰ
ਦਰਅਸਲ ਅਕਾਸ਼ਦੀਪ ਨੇ ਬਾਰਡਰ -ਗਾਵਸਕਰ ਟਰਾਫੀ 2024-25 ‘ਚ ਦੋ ਮੈਚਾਂ (ਬ੍ਰਿਸਬੇਨ ਤੇ ਮੈਲਬੌਰਨ) ‘ਚ 5 ਵਿਕਟਾਂ ਲਈਆਂ। ਉਹ ਜ਼ਿਆਦਾ ਵਿਕਟਾਂ ਲੈਣ ‘ਚ ਕਾਮਯਾਬ ਨਹੀਂ ਰਹੇ। ਇਸ ਦੇ ਨਾਲ ਹੀ ਉਸ ਦੀ ਗੇਂਦਬਾਜ਼ੀ ‘ਚ ਕਾਫ਼ੀ ਕੈਚ ਡਰਾਪ ਵੀ ਹੋਏ। ਇਸ ਵਿਚਕਾਰ ਪੰਜਵੇਂ ਟੈਸਟ ਮੈਚ ‘ਚ ਉਸ ਦੇ ਸੱਟ ਕਾਰਨ ਟੀਮ ਤੋਂ ਬਾਹਰ ਹੋਣ ਨਾਲ ਭਾਰਤ ਨੂੰ ਝਟਕਾ ਲੱਗਾ ਹੈ। ਕੋਚ ਗੌਤਮ ਗੰਭੀਰ ਨੇ ਮੈਚ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ‘ਚ ਇਹ ਖੁਲਾਸਾ ਕੀਤਾ ਹੈ। ਗੰਭੀਰ ਨੇ ਕਿਹਾ ਕਿ ਅਕਾਸ਼ਦੀਪ ਪਿੱਠ ਦੀ ਸੱਟ ਕਾਰਨ ਟੀਮ ਤੋਂ ਬਾਹਰ ਹੈ। ਗੰਭੀਰ ਨੇ ਇਸ ਦੌਰਾਨ ਇਹ ਕਿਹਾ ਕਿ ਪਿੱਚ ਨੂੰ ਦੇਖਦੇ ਹੋਏ ਪਲੇਇੰਗ-11 ਤੈਅ ਕੀਤੀ ਜਾਵੇਗੀ।
IND vs AUS: ਆਸਟ੍ਰੇਲੀਆ ਦੀ ਪਲੇਇੰਗ -11 ਤੋਂ ਬਾਹਰ ਹੋਏ ਮਿਸ਼ੇਲ ਮਾਰਸ਼
ਇਸ ਦੇ ਨਾਲ ਹੀ ਦੂਜੇ ਪਾਸੇ ਆਸਟ੍ਰੇਲੀਆ ਨੇ ਪੁਸ਼ਟੀ ਕੀਤੀ ਹੈ ਕਿ ਆਲਰਾਊਂਡਰ ਮਿਸ਼ੇਲ ਮਾਰਸ਼ ਖ਼ਰਾਬ ਫਾਰਮ ਕਾਰਨ ਸੀਰੀਜ਼ ਦੇ ਫੈਸਲਾਕੁੰਨ ਮੈਚ ‘ਚ ਹਿੱਸਾ ਨਹੀਂ ਲੈਣਗੇ। ਤਸਮਾਨੀਆ ਨੇ ਆਲਰਾਊਂਡਰ ਬੀਊ ਵੈਬਸਟਰ ਆਪਣਾ ਡੇਬਿਊ ਕਰਨ ਲਈ ਤਿਆਰ ਹੈ। ਇਹ ਜਾਣਕਾਰੀ ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ।
ਜ਼ਿਕਰਯੋਗ ਹੈ ਕਿ 33 ਸਾਲ ਦੇ ਮਾਰਸ਼ ਨੇ ਚਾਰ ਟੈਸਟ ਮੈਂਚ ਦੀ ਸੱਤ ਪਾਰੀਆਂ ‘ਚ ਸਿਰਫ਼ 73 ਦੌੜਾਂ ਬਣਾਇਆ ਤੇ ਕਮਿੰਸ ਨੇ ਉਸ ਨੂੰ ਹੀ ਟੀਮ ਤੋਂ ਬਾਹਰ ਕੀਤੇ ਜਾਣ ਦਾ ਕਾਰਨ ਦੱਸਿਆ। ਉਸ ਨੇ ਹੁਣ ਤਕ ਸੀਰੀਜ਼ ‘ਚ ਸਿਰਫ਼ 33 ਓਵਰ ਸੁੱਟੇ ਤੇ ਸਿਰਫ਼ ਤਿੰਨ ਵਿਕਟਾਂ ਲਈਆਂ ਹਨ। ਕਮਿੰਸ ਨੇ ਮੈਚ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਸਾਡੀ ਟੀਮ ‘ਚ ਇਕ ਬਦਲਾਅ ਹੋਇਆ ਹੈ। ਬੀਊ ਮਿਸ਼ ਮਾਰਸ਼ ਦੀ ਥਾਂ ਆਏ ਹਨ।