ਚੰਡੀਗੜ੍ਹ, 31 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ):– 1 ਜਨਵਰੀ, 2025 ਤੋਂ UPI ਯੂਜ਼ਰਜ਼ ਲਈ ਬਹੁਤ ਕੁਝ ਬਦਲਣ ਵਾਲਾ ਹੈ। ਨਵੇਂ ਸਾਲ ਤੋਂ ਭਾਰਤੀ ਰਿਜ਼ਰਵ ਬੈਂਕ (RBI) ਯੂਪੀਆਈ ਲੈਣ-ਦੇਣ ‘ਚ ਯੂਜ਼ਰਜ਼ ਦੀ ਸਹੂਲਤ ਨੂੰ ਵਧਾਉਣ ਲਈ ਕੁਝ ਨਿਯਮਾਂ ‘ਚ ਬਦਲਾਅ ਕਰ ਰਿਹਾ ਹੈ, ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਯੂਜ਼ਰਜ਼ ਨੂੰ ਪਹਿਲਾਂ ਨਾਲੋਂ ਵੱਧ ਪੈਸੇ ਭੇਜਣ ਦੀ ਇਜਾਜ਼ਤ ਮਿਲੇਗੀ। ਇਸ ਤੋਂ ਇਲਾਵਾ UPI ‘ਚ ਕੁਝ ਹੋਰ ਜ਼ਰੂਰੀ ਚੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਆਓ ਜਾਣਦੇ ਹਾਂ ਨਵੇਂ ਸਾਲ ‘ਚ ਲਾਗੂ ਹੋਣ ਵਾਲੇ ਨਵੇਂ UPI ਨਿਯਮਾਂ ਬਾਰੇ।
UPI123Pay ਦੀ ਵਧੀ ਲਿਮਟ
RBI ਨੇ UPI123Pay ਲਈ ਟ੍ਰਾਂਜੈਕਸ਼ਨ ਲਿਮਟ ਵਧਾਉਣ ਦਾ ਫੈਸਲਾ ਕੀਤਾ ਹੈ, ਜੋ ਕਿ ਫੀਚਰ ਫੋਨ ਯੂਜ਼ਰਜ਼ ਲਈ ਤਿਆਰ ਕੀਤੀ ਗਈ ਸੇਵਾ ਹੈ। 1 ਜਨਵਰੀ 2025 ਤੋਂ ਯੂਜ਼ਰ UPI123Pay ਰਾਹੀਂ ਪ੍ਰਤੀ ਦਿਨ 10,000 ਰੁਪਏ ਤਕ ਦਾ ਭੁਗਤਾਨ ਕਰਨ ਦੇ ਯੋਗ ਹੋਣਗੇ। ਪਹਿਲਾਂ ਇਸ ਦੀ ਲਿਮਟ 5000 ਰੁਪਏ ਸੀ। UPI123Pay ਯੂਜ਼ਰਜ਼ ਨੂੰ ਜ਼ਿਆਦਾ ਪੈਸੇ ਭੇਜਣ ਦੀ ਸੁਵਿਧਾ ਮਿਲ ਗਈ ਹੈ।