ਨਵੀਂ ਦਿੱਲੀ , 31 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ): ਬਾਕਸਿੰਗ-ਡੇ ਟੈਸਟ ‘ਚ ਭਾਰਤੀ ਟੀਮ ਨੂੰ ਆਖਰੀ ਦਿਨ ਆਸਟ੍ਰੇਲੀਆ ਹੱਥੋਂ 184 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਦੀ ਹਾਰ ਤੋਂ ਬਾਅਦ ਪ੍ਰਸ਼ੰਸਕ ਆਪਣਾ ਗੁੱਸਾ ਕਪਤਾਨ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ (Rohit Virat Retirement News) ‘ਤੇ ਕੱਢ ਰਹੇ ਹਨ। ਫੈਨਜ਼ ਰੋਹਿਤ-ਵਿਰਾਟ ਨੂੰ ਸੰਨਿਆਸ ਲੈਣ ਦੀ ਸਲਾਹ ਵੀ ਦੇ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਦੋਵੇਂ ਖਿਡਾਰੀ ਆਪਣੇ ਕਰੀਅਰ ਦੇ ਸਭ ਤੋਂ ਖ਼ਰਾਬ ਟੈਸਟ ਫਾਰਮ ਤੋਂ ਗੁਜ਼ਰ ਰਹੇ ਹਨ।

ਬੀਜੀਟੀ 2024-25 ‘ਚ ਉਨ੍ਹਾਂ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਸਵਾਲ ਉੱਠ ਰਹੇ ਹਨ ਕਿ ਕੀ ਰੋਹਿਤ-ਵਿਰਾਟ ਨੂੰ ਹੁਣ ਸੰਨਿਆਸ ਲੈਣਾ ਚਾਹੀਦਾ ਹੈ? ਇਸ ਸਬੰਧੀ ਸਾਬਕਾ ਭਾਰਤੀ ਕ੍ਰਿਕਟਰ ਸੁਰਿੰਦਰ ਖੰਨਾ ਨੇ ਵੀ ਹਾਮੀ ਭਰੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਿਰਾਟ-ਕੋਹਲੀ ਦੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਸਮਾਂ ਆ ਗਿਆ ਹੈ। ਜੇਕਰ ਉਹ ਟੀਮ ਛੱਡਣ ਦਾ ਫੈਸਲਾ ਨਹੀਂ ਲੈ ਰਹੇ ਤਾਂ ਚੋਣਕਾਰਾਂ ਨੂੰ ਲੈਣਾ ਚਾਹੀਦਾ ਹੈ।

ਦਰਅਸਲ, ਮੈਲਬੋਰਨ ਟੈਸਟ (India vs Australia Test 2024-25) ‘ਚ ਭਾਰਤ ਦੀ ਕਰਾਰੀ ਹਾਰ ਤੋਂ ਬਾਅਦ ਪ੍ਰਸ਼ੰਸਕ ਸੋਸ਼ਲ ਮੀਡੀਆ ‘ਤੇ ਰੋਹਿਤ-ਕੋਹਲੀ ਦੀ ਭਾਰੀ ਆਲੋਚਨਾ ਕਰ ਰਹੇ ਹਨ। ਇਸ ਦੌਰਾਨ ਸਾਬਕਾ ਭਾਰਤੀ ਕ੍ਰਿਕਟਰ ਸੁਰਿੰਦਰ ਖੰਨਾ (Surinder Khanna on Rohit Virat Retirement) ਨੇ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਕੀ ਕਰ ਰਹੇ ਹਨ? ਰਿਸ਼ਭ ਪੰਤ ਤੋਂ ਧਿਆਨ ਹਟਾਓ। ਉਹ ਪਹਿਲੇ ਦਿਨ ਤੋਂ ਹੀ ਇਸੇ ਤਰ੍ਹਾਂ ਖੇਡਦਾ ਸੀ। ਉਹ ਅਜਿਹੀਆਂ ਗਲਤੀਆਂ ਕਰਦਾ ਰਹੇਗਾ।

ਸਾਬਕਾ ਭਾਰਤੀ ਕ੍ਰਿਕਟਰ ਨੇ ਇਹ ਵੀ ਕਿਹਾ ਕਿ ਕੋਹਲੀ ਤੇ ਰੋਹਿਤ ਬਾਰੇ ਦੱਸੋ, ਪਿਛਲੀਆਂ 40-45 ਪਾਰੀਆਂ ‘ਚ ਕੀ ਕਰ ਰਹੇ ਹਨ? ਜੇਕਰ ਚੋਣਕਾਰ ਅਜਿਹਾ ਨਹੀਂ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਖੁਦ ਬਾਹਰ ਬੈਠ ਜਾਣਾ ਚਾਹੀਦਾ ਹੈ। ਤੁਸੀਂ ਅਤੇ ਮੈਂ ਉਨ੍ਹਾਂ ਨੂੰ ਬਾਹਰ ਨਹੀਂ ਕਰ ਸਕਦੇ। ਉਹ ਜਿਸ ਤਰ੍ਹਾਂ ਦੀ ਫਾਰਮ ‘ਚ ਹੈ, ਜੇ ਤੁਸੀਂ ਗੇਂਦਬਾਜ਼ੀ ਕਰਦੇ ਹੋ ਤਾਂ ਵੀ ਉਹ ਆਊਟ ਹੋ ਜਾਣਗੇ। ਮੈਂ ਇਹ ਅਨੁਭਵ ਨਾਲ ਕਹਿ ਰਿਹਾ ਹਾਂ। ਜੋ ਸ਼ਾਟ ਉਨ੍ਹਾਂ ਦਾ ਸਕੋਰਿੰਗ ਹੈ, ਉਸ ਨੂੰ ਉਨ੍ਹਾਂ ਨੂੰ ਕਿਉਂ ਨਹੀਂ ਖੇਡਣਾ ਚਾਹੀਦਾ ? ਡੇਵਿਡ ਗਾਵਰ ਤੇ ਗੁੰਡਪਾ ਵਿਸ਼ਵਨਾਥ ਨੇ ਕੱਟ ਸ਼ਾਟ ਖੇਡ ਕੇ ਇੰਨੀਆਂ ਦੌੜਾਂ ਬਣਾਈਆਂ।

ਬੀਜੀਟੀ 2024-25 ‘ਚ ਰੋਹਿਤ ਤੇ ਵਿਰਾਟ ਦਾ ਹੁਣ ਤੱਕ ਦਾ ਪ੍ਰਦਰਸ਼ਨ

ਤੁਹਾਨੂੰ ਦੱਸ ਦੇਈਏ ਕਿ ਆਸਟ੍ਰੇਲੀਆ ਖਿਲਾਫ ਖੇਡੀ ਜਾ ਰਹੀ 5 ਟੈਸਟ ਮੈਚਾਂ ਦੀ ਸੀਰੀਜ਼ ਦੌਰਾਨ ਭਾਰਤੀ ਟੀਮ ਦੇ ਸੀਨੀਅਰ ਬੱਲੇਬਾਜ਼ ਰੋਹਿਤ ਅਤੇ ਕੋਹਲੀ ਦੇ ਬੱਲੇ ਕੰਮ ਨਹੀਂ ਕਰ ਸਕੇ ਸਨ। ਰੋਹਿਤ ਨੇ ਪੰਜ ਪਾਰੀਆਂ ‘ਚ ਸਿਰਫ਼ 6.20 ਦੀ ਔਸਤ ਨਾਲ 31 ਦੌੜਾਂ ਬਣਾਈਆਂ ਹਨ। ਉਨ੍ਹਾਂ 3, 6, 10, 3 ਅਤੇ 9 ਦੌੜਾਂ ਬਣਾਈਆਂ, ਜੋ ਕਿ ਆਸਟਰੇਲੀਆ ਦੀ ਧਰਤੀ ‘ਤੇ ਕਿਸੇ ਵਿਦੇਸ਼ੀ ਕਪਤਾਨ ਦੀ ਸਭ ਤੋਂ ਘੱਟ ਔਸਤ ਹੈ, ਜਦਕਿ ਵਿਰਾਟ ਕੋਹਲੀ ਨੇ ਪਰਥ ਟੈਸਟ ‘ਚ ਹੀ ਸੈਂਕੜਾ ਜੜਿਆ ਅਤੇ ਇਸ ਤੋਂ ਬਾਅਦ ਉਸ ਨੂੰ ਵੀ ਦੌੜਾਂ ਬਣਾਉਣ ਲਈ ਸੰਘਰਸ਼ ਕਰਨਾ ਪਿਆ। ਇਸ ਸੀਰੀਜ਼ ‘ਚ ਹੁਣ ਤਕ ਉਨ੍ਹਾਂ 5, ਨਾਬਾਦ 100, 7, 11, 3, 36 ਤੇ 5 ਦੌੜਾਂ ਦੀਆਂ ਪਾਰੀਆਂ ਖੇਡੀਆਂ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।