ਹੋਸ਼ਿਆਰਪੁਰ, 24 ਦਸੰਬਰ 2024 : ਪ੍ਰਧਾਨ ਮੰਤਰੀ ਸ਼੍ਰੀ ਜਵਾਹਰ ਨਵੋਦਯ ਵਿਦਿਆਲਿਆ ਫਲਾਹੀ ਦੇ ਪ੍ਰਿੰਸੀਪਲ ਰੰਜੂ ਦੁੱਗਲ ਨੇ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਜਵਾਹਰ ਨਵੋਦਯ ਵਿਦਿਆਲਿਆ ਚੋਣ ਪਰੀਖਿਆ 2025 ਲਈ ਅਰਜ਼ੀ ਦਿੱਤੀ ਹੈ, ਉਹ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਨਵੋਦਯ ਵਿਦਿਆਲਿਆ ਦੀ ਸਰਕਾਰੀ ਵੈਬਸਾਈਟ navodaya.gov.in ਤੋਂ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ।

ਪ੍ਰਿੰਸੀਪਲ ਰੰਜੂ ਦੁੱਗਲ ਨੇ ਦੱਸਿਆ ਕਿ ਨਵੋਦਯ ਵਿਦਿਆਲਿਆ ਸਮਿਤੀ ਦੀ ਵੈਬਸਾਈਟ ‘ਤੇ ਜਾ ਕੇ ਐਡਮਿਟ ਕਾਰਡ ਡਾਊਨਲੋਡ ਲਿੰਕ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ਆਪਣਾ ਰਜਿਸਟ੍ਰੇਸ਼ਨ ਨੰਬਰ ਅਤੇ ਜਨਮ ਤਾਰੀਖ ਦਰਜ ਕਰਕੇ ਸਾਈਨ ਇਨ ਕਰੋ। ਤੁਹਾਡਾ ਐਡਮਿਟ ਕਾਰਡ ਸਕ੍ਰੀਨ ‘ਤੇ ਦਿਖਾਈ ਦੇਵੇਗਾ। ਉਸਨੇ ਦੱਸਿਆ ਕਿ ਐਡਮਿਟ ਕਾਰਡ ਡਾਊਨਲੋਡ ਕਰੋ ਅਤੇ ਇਸਦੀ ਪ੍ਰਿੰਟ ਕਾਪੀ ਲੈ ਲਵੋ। ਪ੍ਰਿੰਸੀਪਲ ਨੇ ਕਿਹਾ ਕਿ ਪ੍ਰੀਖਿਆ ਦੇ ਦਿਨ ਵਿਦਿਆਰਥੀਆਂ ਨੂੰ ਐਡਮਿਟ ਕਾਰਡ ਦੇ ਨਾਲ ਫੋਟੋ ਪਛਾਣ ਪੱਤਰ ਲਿਆਣਾ ਜਰੂਰੀ ਹੈ।

ਪ੍ਰਿੰਸੀਪਲ ਨੇ ਦੱਸਿਆ ਕਿ ਦਾਖਲਾ ਪ੍ਰੀਖਿਆ 18 ਜਨਵਰੀ 2025 ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਜੇ ਵਿਦਿਆਰਥੀਆਂ ਨੂੰ ਐਡਮਿਟ ਕਾਰਡ ਨਾਲ ਸੰਬੰਧਿਤ ਹੋਰ ਕੋਈ ਜਾਣਕਾਰੀ ਚਾਹੀਦੀ ਹੈ, ਤਾਂ ਉਹ ਜਵਾਹਰ ਨਵੋਦਯ ਵਿਦਿਆਲਿਆ ਫਲਾਹੀ ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ। ਇਸਦੇ ਇਲਾਵਾ, ਉਮੀਦਵਾਰ ਆਪਣੇ ਬਲਾਕ ਦੇ ਬੀ.ਪੀ.ਈ.ਓ. ਦਫ਼ਤਰ ਤੋਂ ਵੀ ਆਪਣਾ ਐਡਮਿਟ ਕਾਰਡ ਪ੍ਰਾਪਤ ਕਰ ਸਕਦੇ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।