ਰੋਪੜ , 24 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ):ਰੋਪੜ ਪੁਲਿਸ ਨੇ 10 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸੀਰੀਅਲ ਕਿਲਰ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਰੋਪੜ ਪੁਲਿਸ ਵੱਲੋਂ ਫੜੇ ਗਏ ਇਸ ਸੀਰੀਅਲ ਕਿਲਰ ਨੇ ਦੱਸਿਆ ਹੈ ਕਿ ਉਹ ਸੜਕ ਉਤੇ ਪੈਦਲ ਜਾ ਰਹੇ ਵਿਅਕਤੀਆਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ। ਉਹ ਸਬੰਧ ਬਣਾਉਣ ਤੋਂ ਬਾਅਦ ਵਿਅਕਤੀ ਦਾ ਕਤਲ ਕਰ ਦਿੰਦਾ ਸੀ।

ਇਸ ਸੀਰੀਅਲ ਕਿਲਰ ਨੂੰ ਸਮਲਿੰਗੀ ਦੱਸਦਿਆਂ ਪੁਲਿਸ ਨੇ ਕਿਹਾ ਹੈ ਕਿ ਪਹਿਲਾਂ ਉਹ ਮਰਦਾਂ ਨਾਲ ਸਰੀਰਕ ਸਬੰਧ ਬਣਾਉਂਦਾ ਸੀ, ਜਿਸ ਤੋਂ ਬਾਅਦ ਉਹ ਉਨ੍ਹਾਂ ਨੂੰ ਲੁੱਟ ਕੇ ਮਾਰ ਦਿੰਦਾ ਸੀ।
ਸੀਰੀਅਲ ਕਿਲਰ ਰਾਮ ਸਰੂਪ ਉਰਫ਼ ਸੋਢੀ ਵਾਸੀ ਪਿੰਡ ਚੌਂਦਾ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਨੇ ਕੀਰਤਪੁਰ ਸਾਹਿਬ ਨੇੜੇ ਮੌਡਾ ਟੋਲ ਪਲਾਜ਼ਾ ਨੇੜੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਅਤੇ ਇਸ ਘਟਨਾ ਨੂੰ ਟਰੇਸ ਕਰਦੇ ਹੋਏ ਪੁਲਿਸ ਇਸ ਕਾਤਲ ਸੀਰੀਅਲ ਤੱਕ ਪਹੁੰਚ ਸਕੀ।

ਜ਼ਿਕਰਯੋਗ ਹੈ ਕਿ ਰੋਪੜ ਜ਼ਿਲ੍ਹੇ ਵਿਚ ਵਾਪਰੀਆਂ ਤਿੰਨ ਕਤਲਾਂ ਦੀਆਂ ਘਟਨਾਵਾਂ ਨੂੰ ਜ਼ਿਲ੍ਹਾ ਪੁਲਿਸ ਲੰਬੇ ਸਮੇਂ ਤੋਂ ਟਰੇਸ ਨਹੀਂ ਕਰ ਸਕੀ ਸੀ। ਜਾਂਚ ਤੋਂ ਬਾਅਦ 10 ਤੋਂ ਵੱਧ ਘਟਨਾਵਾਂ ਦੱਸੀਆਂ ਜਾ ਰਹੀਆਂ ਹਨ।

ਸੰਖੇਪ
ਪੰਜਾਬ ਵਿੱਚ ਇੱਕ ਸਮਲਿੰਗੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ 'ਤੇ ਸਬੰਧ ਬਣਾਉਣ ਦੇ ਬਾਅਦ 11 ਲੋਕਾਂ ਦੀ ਹੱਤਿਆ ਕਰਨ ਦਾ ਐਲਾਖਾ ਹੈ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।