ਗੁਰਦਾਸਪੁਰ, 19 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ): ਪੰਜਾਬ ਡੇਅਰੀ ਵਿਭਾਗ ਅਤੇ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਡਾਇਰੈਕਟਰ ਕੁਲਦੀਪ ਸਿੰਘ ਜੱਸੋਵਾਲ, ਡਿਪਟੀ ਡਾਇਰੈਕਟਰ ਡੇਅਰੀ ਵਰਿਆਮ ਸਿੰਘ ਦੀ ਯੋਗ ਅਗਵਾਈ ਹੇਠ ਡੀ.ਡੀ.-6 ਸਕੀਮ ਅਧੀਨ ਪਿੰਡ ਸਾਰਚੂਰ ਬਲਾਕ ਫ਼ਤਿਹਗੜ੍ਹ ਚੂੜੀਆਂ, ਜ਼ਿਲ੍ਹਾ ਗੁਰਦਾਸਪੁਰ ਵਿਖੇ ਇੱਕ ਦਿਨਾ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ।

ਇਸ ਕੈਂਪ ਵਿੱਚ ਦੁੱਧ ਉਤਪਾਦਕਾਂ ਨੂੰ ਪਸੂਆਂ ਦੀਆਂ ਬਿਮਾਰੀਆਂ, ਇਹਨਾਂ ਦੇ ਇਲਾਜ ਅਤੇ ਹਰੇ ਚਾਰੇ ਸਬੰਧੀ ਮਾਹਿਰਾਂ ਵੱਲੋਂ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਡੇਅਰੀ ਵਿਕਾਸ ਵਿਭਾਗ ਵੱਲੋਂ ਪਸੂ ਪਾਲਕਾਂ ਵਾਸਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ,ਸਬਸਿਡੀਆਂ ਅਤੇ ਬੀਮਾ ਸਕੀਮ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਕੈਂਪ ਵਿੱਚ ਪਿੰਡ ਅਤੇ ਇਲਾਕੇ ਦੇ ਅਗਾਂਹਵਧੂ ਕਿਸਾਨਾਂ ਦੁੱਧ ਉਤਪਾਦਕਾਂ ਨੇ ਸ਼ਾਮਲ ਹੋ ਕੇ ਲਾਭ ਲਿਆ। ਇਸ ਮੌਕੇ ਸੁਖਪ੍ਰੀਤ ਸਿੰਘ ਸਰਪੰਚ, ਡਾ. ਅਸ਼ੋਕ ਸਿੰਘ ਬਸਰਾ ਅਸਿਸਟੈਂਟ ਡਾਇਰੈਕਟਰ, ਡਾ. ਹਰਮਨ ਸਿੰਘ ਕੈਟਲ ਫੀਡ ਘਣੀਏ-ਕੇ-ਬਾਂਗਰ, ਕਮਲ ਕਿਸ਼ੋਰ ਅਦਵੰਤਾ ਕੰਪਨੀ, ਪੰਜਾਬ ਐਂਡ ਸਿੰਧ ਬੈਂਕ ਮੈਨੇਜਰ, ਬਰਜਿੰਦਰ ਸਿੰਘ, ਡੇਅਰੀ ਵਿਕਾਸ ਇੰਸਪੈਕਟਰ, ਮਿਸ ਅੰਨੂ ਅਤੇ ਅਨਾਮਿਕਾ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਅਗਾਂਹਵਧੂ ਕਿਸਾਨ ਦੁੱਧ ਉਤਪਾਦਕ ਵੀ ਹਾਜ਼ਰ ਸਨ।

ਸੰਖੇਪ
Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।