ਚੰਡੀਗੜ੍ਹ, 12 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ) ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ (Malaika Arora) ਇਨ੍ਹੀਂ ਦਿਨੀਂ ਆਪਣੇ ਅਫੇਅਰ ਦੀਆਂ ਅਫਵਾਹਾਂ ਕਾਰਨ ਸੁਰਖੀਆਂ ‘ਚ ਹੈ। ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਅਭਿਨੇਤਰੀ ਸਟਾਈਲਿਸਟ ਰਾਹੁਲ ਵਿਜੇ ਨੂੰ ਡੇਟ ਕਰ ਰਹੀ ਹੈ, ਮੁੰਬਈ ਵਿੱਚ ਏਪੀ ਢਿੱਲੋਂ ਦੇ ਸੰਗੀਤ ਸਮਾਰੋਹ ਦਾ ਆਨੰਦ ਲੈਣ ਤੋਂ ਬਾਅਦ ਮਲਾਇਕਾ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਸੀ। ਕਈ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਮਲਾਇਕਾ ਨੂੰ ਅਰਜੁਨ ਕਪੂਰ ਨਾਲ ਬ੍ਰੇਕਅੱਪ ਤੋਂ ਬਾਅਦ ਰਾਹੁਲ ਨਾਲ ਪਿਆਰ ਹੋ ਗਿਆ ਹੈ।
ਕੀ ਹੈ ਅਸਲ ਸੱਚ, ਆਓ ਜਾਣਦੇ ਹਾਂ:
ਅਭਿਨੇਤਰੀ ਦੇ ਕਰੀਬੀ ਸੂਤਰ ਨੇ ਉਸ ਦੀ ਲਵ ਲਾਈਫ ਬਾਰੇ ਇਨ੍ਹਾਂ ਅਫਵਾਹਾਂ ਨੂੰ ਖਾਰਜ ਕਰਦੇ ਹੋਏ ਕਿਹਾ ਹੈ ਕਿ ਉਹ ਅਜੇ ਵੀ ਸਿੰਗਲ ਹੈ। ਸੂਤਰ ਨੇ ਦੱਸਿਆ ਕਿ ਮਲਾਇਕਾ ਖੁਸ਼ੀ ਨਾਲ ਸਿੰਗਲ ਹੈ ਅਤੇ ਕਿਸੇ ਨੂੰ ਡੇਟ ਨਹੀਂ ਕਰ ਰਹੀ ਹੈ। ਸੂਤਰ ਨੇ ਕਿਹਾ, ‘ਰਾਹੁਲ ਵਿਜੇ ਸਿਰਫ਼ ਉਨ੍ਹਾਂ ਦੇ ਬੇਟੇ ਅਰਹਾਨ ਦੇ ਸਟਾਈਲਿਸਟ ਅਤੇ ਦੋਸਤ ਹਨ। ਇਸ ਤੋਂ ਵੱਧ ਕੇ ਹੋਰ ਕੁੱਝ ਵੀ ਨਹੀਂ ਹੈ।
Malaika Arora ਨੇ ਸ਼ੇਅਰ ਕੀਤੀ ਸੀ ਫੋਟੋ: ਤੁਹਾਨੂੰ ਦਸ ਦੇਈਏ ਕਿ ਸੋਸ਼ਲ ਮੀਡੀਆ ‘ਤੇ ਅਫਵਾਹਾਂ ਉਦੋਂ ਸ਼ੁਰੂ ਹੋਈਆਂ ਜਦੋਂ ਰਾਹੁਲ ਨੇ ਇੰਸਟਾਗ੍ਰਾਮ ਸਟੋਰੀ ‘ਤੇ ਇਕ ਪੋਸਟ ਸੇਅਰ ਕੀਤੀ ਜਿਸ ਵਿਚ ਮਲਾਇਕਾ ਨੂੰ ਏਪੀ ਢਿੱਲੋਂ ਦੇ ਸੰਗੀਤ ਸਮਾਰੋਹ ਦਾ ਅਨੰਦ ਲੈਂਦੇ ਹੋਏ ਦਿਖਾਇਆ ਗਿਆ ਸੀ। ਉਨ੍ਹਾਂ ਨੇ ਪੋਸਟ ਦੇ ਕੈਪਸ਼ਨ ‘ਚ ਲਿਖਿਆ, ‘ਕੀ ਇਹ ਮਲਾਇਕਾ ਦਾ ਕੰਸਰਟ ਸੀ?’ ਉਨ੍ਹਾਂ ਨੇ ਮਲਾਇਕਾ ਨਾਲ ਇਕ ਸੈਲਫੀ ਵੀ ਸ਼ੇਅਰ ਕੀਤੀ, ਜਿਸ ਨੂੰ ਦੇਖ ਕੇ ਲੋਕਾਂ ਨੂੰ ਲੱਗਾ ਕਿ ਦੋਵਾਂ ਵਿਚਾਲੇ ਕੁਝ ਚੱਲ ਰਿਹਾ ਹੈ। ਪਰ, ਹੁਣ ਲੱਗਦਾ ਹੈ ਕਿ ਮਲਾਇਕਾ ਅਤੇ ਰਾਹੁਲ ਸਿਰਫ਼ ਦੋਸਤ ਹਨ, ਹੋਰ ਕੁਝ ਨਹੀਂ।
ਮਲਾਇਕਾ ਅਤੇ ਅਰਜੁਨ ਦੇ ਰਿਸ਼ਤੇ ਦੀ ਗੱਲ ਕਰੀਏ ਤਾਂ ਮਲਾਇਕਾ ਦੀ ਨਿੱਜੀ ਜ਼ਿੰਦਗੀ ਹਮੇਸ਼ਾ ਹੀ ਸੁਰਖੀਆਂ ‘ਚ ਰਹੀ ਹੈ। ਅਦਾਕਾਰਾ ਪਹਿਲਾਂ ਅਰਜੁਨ ਕਪੂਰ ਨੂੰ ਡੇਟ ਕਰ ਰਹੀ ਸੀ ਪਰ ਕੁਝ ਕਾਰਨਾਂ ਕਰਕੇ ਦੋਵੇਂ ਵੱਖ ਹੋ ਗਏ। ਸਿੰਘਮ ਅਗੇਨ ਦੇ ਪ੍ਰਮੋਸ਼ਨ ਦੌਰਾਨ ਅਰਜੁਨ ਨੇ ਵੱਖ ਹੋਣ ਦੀ ਪੁਸ਼ਟੀ ਕੀਤੀ ਅਤੇ ਕਿਹਾ ਸੀ ਕਿ ‘ਨਹੀਂ, ਮੈਂ ਹੁਣ ਸਿੰਗਲ ਹਾਂ, ਰਿਲੈਕਸ ਕਰੋ।’ ਅਦਾਕਾਰਾ ਦੀ ਗੱਲ ਕਰੀਏ ਤਾਂ ਮਲਾਇਕਾ ਆਪਣੇ ਕਰੀਅਰ ‘ਤੇ ਧਿਆਨ ਦੇ ਰਹੀ ਹੈ ਅਤੇ ਆਪਣੀ ਜ਼ਿੰਦਗੀ ਦਾ ਪੂਰਾ ਆਨੰਦ ਲੈ ਰਹੀ ਹੈ।