ਚੰਡੀਗੜ੍ਹ, 3 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ) ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਦੀ ਭੈਣ ਅਤੇ ਅਦਾਕਾਰਾ ਰੁਬੀਨਾ ਬਾਜਵਾ ਦੇ ਘਰ 15 ਨਵੰਬਰ ਨੂੰ ਖੁਸ਼ੀਆਂ ਨੇ ਦਸਤਕ ਦਿੱਤੀ ਸੀ। ਦੱਸ ਦੇਈਏ ਕਿ ਰੂਬੀਨਾ ਨੇ ਬੇਟੇ ਨੂੰ ਜਨਮ ਦਿੱਤਾ ਸੀ। ਜਿਸ ਦੀ ਤਸਵੀਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਸੀ।
ਰੁਬੀਨਾ ਨੇ ਬੇਟੇ ਦੀ ਝਲਕ ਕੀਤੀ ਸਾਂਝੀ
ਇਸ ਵਿਚਾਲੇ ਰੁਬੀਨਾ ਨੇ ਇੱਕ ਵੀਡੀਓ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਬੇਟੇ ਦੀ ਝਲਕ ਸਾਂਝੀ ਕੀਤੀ ਹੈ। ਰੁਬੀਨਾ ਨੇ ਪ੍ਰੈਗਨੈਂਸੀ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਹੋਏ ਹਸਪਤਾਲ ‘ਚ ਜਨਮੇ ਬੱਚੇ ਦੀ ਪਹਿਲੀ ਵੀਡੀਓ ਦਿਖਾਈ ਹੈ। ਇਸ ਵੀਡੀਓ ‘ਚ ਰੁਬੀਨਾ ਬਾਜਵਾ ਦੇ ਨਾਲ ਉਨ੍ਹਾਂ ਦੇ ਪਤੀ ਵੀ ਬੱਚੇ ਨੂੰ ਜੱਫੀ ਪਾਉਂਦੇ ਨਜ਼ਰ ਆ ਰਹੇ ਹਨ।
ਉਨ੍ਹਾਂ ਨੇ ਆਪਣੀ ਮਾਂ ਨਾਲ ਬਚਪਨ ਦਾ ਇੱਕ ਭਾਵੁਕ ਪਲ ਵੀ ਸਾਂਝਾ ਕੀਤਾ ਜਿਸ ਵਿੱਚ ਉਹ ਆਪਣੀ ਮਾਂ ਰੁਬੀਨਾ ਦੇ ਬਚਪਨ ਦੀ ਫੋਟੋ ਦਿਖਾ ਰਹੇ ਹਨ। ਵੇਖੋ ਬਾਜਵਾ ਪਰਿਵਾਰ ਦੀਆਂ ਇਹ ਖੂਬਸੂਰਤ ਝਲਕੀਆਂ!
ਅਦਾਕਾਰਾ ਨੇ ਨਾਂ ਦਾ ਕੀਤਾ ਖੁਲਾਸਾ
ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਫੈਨਜ਼ ਇਸ ਪੋਸਟ ਉੱਤੇ ਕਮੈਂਟ ਕਰਕੇ ਆਪਣਾ ਪਿਆਰ ਵਿਖਾ ਰਹੇ ਹਨ। ਰੁਬੀਨਾ ਨੇ ਇਸ ਤੋਂ ਪਹਿਲਾਂ ਵੀ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਬੇਟੇ ਦੇ ਨਾਂ ਦਾ ਖੁਲਾਸਾ ਕੀਤਾ ਸੀ। ਕਪਲ ਨੇ ਆਪਣੇ ਪੁੱਤਰ ਦਾ ਨਾਂ ਗੁਰਬਖਸ਼ ‘ਵੀਰ ਸਿੰਘ ਚਾਹਲ’ ਰੱਖਿਆ ਹੈ।
ਸੰਖੇਪ
Neeru Bajwa ਦੀ ਭੈਣ ਰੁਬੀਨਾ ਨੇ ਆਪਣੇ ਬੇਟੇ ਦੀ ਪਹਿਲੀ ਝਲਕ ਨੂੰ ਸਾਂਝਾ ਕੀਤਾ ਹੈ। ਇਸ ਵੀਡੀਓ ਵਿੱਚ ਬੇਟੇ ਦੀ ਮਾਸੂਮ ਹੰਸੀ ਅਤੇ ਪਿਆਰ ਭਰੇ ਪਲ ਦਿਖਾਏ ਗਏ ਹਨ, ਜੋ ਕਿ ਦੇਖਣ ਵਾਲਿਆਂ ਨੂੰ ਬੜੀ ਖੁਸ਼ੀ ਦੇ ਰਹੇ ਹਨ।