ਕੋਟਕਪੁਰਾ / ਦੇਵਾਨੰਦ
ਕੋਟਕਪੁਰਾ ਮੋਗਾ ਰੋਡ ਦੇ ਉੱਤੇ ਇਕ ਰੋਡਵੇਜ਼ ਦੀ ਬੱਸ ਅਤੇ ਸਵਿੱਫਟ ਕਾਰ ਹਾਦਸੇ ਦਾ ਸ਼ਿਕਾਰ ਹੋਈ ਹੈ। ਜਿਸ ਦੇ ਵਿੱਚ 35 ਸਵਾਰੀਆਂ ਸਮੇਤ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਰੋਡਵੇਜ਼ ਦੇ ਮੋਗਾ ਡਿੱਪੂ ਦੀ ਬੱਸ ਜੋ ਕਿ ਗੰਗਾਨਗਰ ਤੋਂ ਮੌਕੇ ਨੂੰ ਜਾ ਰਹੀ ਸੀ। ਤਾਂ ਇੱਕ ਸਵਿੱਫਟ ਕਾਰ ਦੇ ਨਾਲ ਉਸਦੀ ਆਹਮੋ ਸਾਹਮਣੇ ਦੀ ਟੱਕਰ ਹੋ ਗਈ। ਜਿਸ ਦੇ ਵਿੱਚ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ।
ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਜਿਸ ਤੇ ਸਾਫ ਦੇਖਿਆ ਜਾ ਸਕਦਾ ਹੈ ਕਿ ਜੋ ਕਾਰ ਦਾ ਅਗਲਾ ਹਿੱਸਾ ਹੈ। ਉਹ ਬੁਰੇ ਤਰੀਕੇ ਨਾਲ ਨੁਕਸਾਨਿਆ ਗਿਆ ਤੇ ਗੱਡੀ ਦਾ ਇੰਜਨ ਤੱਕ ਸੜਕ ਤੇ ਖਿਲਰਿਆ ਹੋਇਆ ਨਜ਼ਰ ਆਇਆ ਹੈ। ਮੌਕੇ ਦੇ ਉੱਤੇ ਰਾਹਗੀਰ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਤੁਰੰਤ ਜਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਿਲ ਕਰਵਾਇਆ ਜਾਂਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਬੜੀ ਮੁਸ਼ਕਿਲ ਦੇ ਨਾਲ ਕਾਰ ਚਾਲਕਾਂ ਨੂੰ ਕਾਰ ਚੋਂ ਬਾਹਰ ਕੱਢਿਆ ਗਿਆ ਹੈ। ਕਿਉਂਕਿ ਗੱਡੀ ਬੁਰੋ ਤਰੀਕੇ ਦੇ ਨਾਲ ਭੰਨੀ ਗਈ ਸੀ। ਤੇ ਹੁਣ ਉਨਾਂ ਦਾ ਇਲਾਜ ਫਰੀਦਕੋਟ ਦੇ ਹਸਪਤਾਲ ਚ ਚੱਲ ਰਿਹਾ ਹੈ। ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।