ਹਾਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਿੱਲੀ-ਐਨਸੀਆਰ ਦਾ ਖੇਤਰ ਧੂੰਏਂ ਅਤੇ ਪ੍ਰਦੂਸ਼ਿਤ ਹਵਾ ਨਾਲ ਘਿਰਿਆ ਹੋਇਆ ਹੈ। ਇਸ ਕਾਰਨ ਲੋਕਾਂ ਦੀ ਸਿਹਤ ‘ਤੇ ਮਾੜਾ ਅਸਰ ਪੈ ਰਿਹਾ ਹੈ, ਨਾਲ ਹੀ ਕਈ ਲੋਕ ਅੱਖਾਂ ਦੀ ਜਲਣ ਦੀ ਸਮੱਸਿਆ ਤੋਂ ਵੀ ਪੀੜਤ ਹੋ ਰਹੇ ਹਨ। ਇਸ ਕਾਰਨ ਅੱਖਾਂ ‘ਚ ਐਲਰਜੀ, ਡਰਾਈ ਆਈਜ਼, ਸੋਜ ਅਤੇ ਖੁਜਲੀ ਵਰਗੀਆਂ ਸਮੱਸਿਆਵਾਂ ਵਧ ਗਈਆਂ ਹਨ। ਜੇਕਰ ਤੁਸੀਂ ਰੋਜ਼ਾਨਾ ਦੀ ਇਸ ਸਮੱਸਿਆ ਲਈ ਕੁਝ ਘਰੇਲੂ ਉਪਾਅ ਲੱਭ ਰਹੇ ਹੋ, ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਇੱਥੇ ਅਸੀਂ ਕੁਝ ਆਸਾਨ ਤਰੀਕੇ ਦੱਸ ਰਹੇ ਹਾਂ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਅੱਖਾਂ ਦੀ ਜਲਣ ਨੂੰ ਘੱਟ ਕਰ ਸਕਦੇ ਹੋ ਅਤੇ ਅੱਖਾਂ ਦੀਆਂ ਮਾਸਪੇਸ਼ੀਆਂ ਦੇ ਤਣਾਅ ਨੂੰ ਵੀ ਦੂਰ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ…

ਠੰਡੇ ਪਾਣੀ ਨਾਲ ਅੱਖਾਂ ਧੋਵੋ: ਇਸ ਦਾ ਸਭ ਤੋਂ ਆਸਾਨ ਹੱਲ ਹੈ ਦਿਨ ਵਿਚ ਠੰਡੇ ਪਾਣੀ ਨਾਲ ਅੱਖਾਂ ਧੋਣਾ। ਅਜਿਹਾ ਕਰਨ ਨਾਲ ਅੱਖਾਂ ਦੀ ਜਲਨ ਦੂਰ ਹੋ ਜਾਵੇਗੀ ਅਤੇ ਤੁਸੀਂ ਆਰਾਮ ਮਹਿਸੂਸ ਕਰੋਗੇ। ਤੁਸੀਂ ਇੱਕ ਸਾਫ਼ ਕੱਪੜੇ ਨੂੰ ਠੰਡੇ ਪਾਣੀ ਵਿੱਚ ਡੁਬੋ ਕੇ ਅੱਖਾਂ ਉੱਤੇ ਵੀ ਲਗਾ ਸਕਦੇ ਹੋ, ਇਸ ਨਾਲ ਆਰਾਮ ਮਿਲੇਗਾ।

ਖੀਰੇ ਦੀ ਵਰਤੋਂ: ਜੇਕਰ ਤੁਸੀਂ ਅੱਖਾਂ ‘ਚ ਜਲਨ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਖੀਰੇ ਨੂੰ ਫਰਿੱਜ ‘ਚ ਰੱਖੋ, ਇਸ ਦੇ ਗੋਲ ਟੁਕੜਿਆਂ ‘ਚ ਕੱਟ ਕੇ ਅੱਖਾਂ ‘ਤੇ 10 ਮਿੰਟ ਲਈ ਰੱਖੋ ਅਤੇ ਲੇਟ ਜਾਓ। ਤੁਸੀਂ ਇਸ ਦਾ ਰਸ ਕੱਢ ਕੇ ਰੂੰ ‘ਚ ਡੁਬੋ ਕੇ ਵੀ ਅੱਖਾਂ ਉੱਤੇ ਲਗਾ ਸਕਦੇ ਹੋ।

ਟੀ ਬੈਗ ਦੀ ਵਰਤੋਂ ਕਰੋ: ਗਰੀਨ ਟੀ ਜਾਂ ਕੈਮੋਮਾਈਲ ਟੀ ਬੈਗ ਨੂੰ ਫਰਿੱਜ ‘ਚ ਰੱਖੋ, ਉਨ੍ਹਾਂ ਨੂੰ ਠੰਡਾ ਕਰਕੇ ਅੱਖਾਂ ‘ਤੇ 10-15 ਮਿੰਟ ਲਈ ਰੱਖੋ। ਇਸ ‘ਚ ਮੌਜੂਦ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਅੱਖਾਂ ਦੀ ਜਲਨ ਨੂੰ ਘੱਟ ਕਰਨ ‘ਚ ਮਦਦਗਾਰ ਹੁੰਦੇ ਹਨ।

ਗੁਲਾਬ ਜਲ ਦੀ ਵਰਤੋਂ ਕਰੋ: ਗੁਲਾਬ ਜਲ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ। ਅੱਖਾਂ ‘ਤੇ ਗੁਲਾਬ ਜਲ ਲਗਾਉਣ ਨਾਲ ਜਲਣ ਅਤੇ ਸੋਜ ਘੱਟ ਹੁੰਦੀ ਹੈ। ਜਦੋਂ ਵੀ ਅੱਖਾਂ ‘ਚ ਜਲਨ ਹੋਵੇ ਤਾਂ ਥੋੜ੍ਹਾ ਜਿਹਾ ਰੂੰ ਲੈ ਕੇ ਗੁਲਾਬ ਜਲ ‘ਚ ਡੁਬੋ ਕੇ ਅੱਖਾਂ ‘ਤੇ ਲਗਾਓ। ਅੱਖਾਂ ਨੂੰ ਰਾਹਤ ਮਿਲੇਗੀ। ਇਨ੍ਹਾਂ ਉਪਾਵਾਂ ਨਾਲ ਤੁਹਾਨੂੰ ਰਾਹਤ ਮਿਲੇਗੀ ਅਤੇ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਵੀ ਨਹੀਂ ਹੋਵੇਗਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।