3 boys carrying firecrackers fell into burning stubble: ਕਿਸਾਨਾਂ ਵੱਲੋਂ ਖੇਤਾਂ ਦੇ ਵਿੱਚ ਪਰਾਲੀ ਨੂੰ ਲਾਈ ਅੱਗ ਦੇ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ ਹੈ। ਜਿੱਥੇ ਬਾਈਕ ਸਵਾਰ ਤਿੰਨ ਨੌਜਵਾਨ ਇਸ ਬਲਦੀ ਪਰਾਲੀ ਦੇ ਵਿੱਚ ਡਿੱਗ ਗਏ। ਤਿੰਨੋਂ ਬੁਰੀ ਤਰ੍ਹਾਂ ਝੁਲਸ ਗਏ ਤੇ ਬਾਈਕ ਵੀ ਸੜ ਕੇ ਸੁਆਹ ਹੋ ਗਿਆ। ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਦੇ ਪਿੰਡ ਜੈਮਲਵਾਲਾ ਤੋਂ ਜਿੱਥੇ ਇਹ ਦੀਵਾਲੀ ਦਾ ਸਮਾਨ ਲੈਣ ਜਾ ਰਹੇ ਤਿੰਨ ਮੁੰਡੇ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਸੜਕ ਤੋਂ ਲੰਘ ਰਹੇ ਸਨ, ਤਾਂ ਨੇੜੇ ਹੀ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਲਗਾਈ ਗਈ ਸੀ। ਧੂੰਏ ਦੇ ਕਾਰਨ ਇਹਨਾਂ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਤਿੰਨੋਂ ਹੀ ਬਾਈਕ ਸਣੇ ਇਸ ਬਲਦੀ ਹੋਈ ਪਰਾਲੀ ਦੇ ਵਿੱਚ ਜਾ ਡਿੱਗੇ।

ਜਿਸ ਕਰਕੇ ਮੌਕੇ ‘ਤੇ ਚੀਕ-ਚਿਹਾੜਾ ਮੱਚ ਗਿਆ। ਇਹਨਾਂ ਵਿੱਚੋਂ ਦੋ ਨੌਜਵਾਨ ਸਕੇ ਭਰਾ ਹਨ, ਜਦਕਿ ਤੀਸਰਾ ਉਹਨਾਂ ਦਾ ਸਾਥੀ ਹੈ। ਤਿੰਨਾਂ ਦੀਆਂ ਲੱਤਾਂ-ਬਾਹਾਂ ਸੜ ਚੁੱਕੀਆਂ ਹਨ। ਜ਼ਖਮੀ ਮੁੰਡਿਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਨੌਜਵਾਨ ਦੀਵਾਲੀ ਦਾ ਸਮਾਨ ਲੈਣ ਜਾ ਰਹੇ ਸਨ ਤਾਂ ਇਸੇ ਦੌਰਾਨ ਹੀ ਇਹ ਹਾਦਸਾ ਵਾਪਰਿਆ ਹੈ। ਜਦੋਂ ਇਹ ਸੜਕ ਤੋਂ ਲੰਘ ਰਹੇ ਸਨ ਤਾਂ ਸਾਈਡ ‘ਤੇ ਮੌਜੂਦ ਖੇਤਾਂ ‘ਚ ਪਰਾਲੀ ਨੂੰ ਅੱਗ ਲਾਈ ਹੋਈ ਸੀ। ਜਿਸ ਕਰਕੇ ਸੜਕ ‘ਤੇ ਧੂੰਆ ਹੀ ਧੂੰਆ ਸੀ ਤੇ ਵਿਜ਼ੀਬਿਲਟੀ ਨਾ ਹੋਣ ਕਾਰਨ ਇਹਨਾਂ ਦਾ ਸੰਤੁਲਨ ਵਿਗੜ ਗਿਆ। ਬਾਈਕ ਸਣੇ ਤਿੰਨੋਂ ਨੌਜਵਾਨ ਪਰਾਲੀ ਦੇ ਵਿੱਚ ਜਾ ਡਿੱਗੇ। ਜਿਸ ਕਰਕੇ ਬੁਰੀ ਤਰ੍ਹਾਂ ਦੇ ਨਾਲ ਝੁਲਸ ਗਏ ਤੇ ਬਾਈਕ ਵੀ ਉਹਨਾਂ ਦਾ ਸੜ ਕੇ ਸੁਆਹ ਹੋ ਗਿਆ।

ਜਿਸ ਤੋਂ ਬਾਅਦ ਜ਼ਖਮੀ ਨੌਜਵਾਨਾਂ ਨੂੰ ਲੋਕਾਂ ਦੇ ਵੱਲੋਂ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਇੱਥੇ ਪੁਲਿਸ ਦੇ ਵੱਲੋਂ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਮਨ੍ਹਾ ਕੀਤਾ ਗਿਆ ਹੈ ਤੇ ਪਾਬੰਦੀ ਲਗਾਈ ਗਈ ਹੈ ਕਿ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ।

ਕਿਸਾਨਾਂ ਨੂੰ ਵਾਰ-ਵਾਰ ਅਪੀਲ ਵੀ ਕੀਤੀ ਜਾਂਦੀ ਹੈ ਪਰ ਕਿਸਾਨ ਨਹੀਂ ਮੰਨ ਰਹੇ। ਹੁਣ ਵੀ ਇਸੇ ਕਾਰਨ ਹੀ ਇਹ ਹਾਦਸਾ ਵਾਪਰਿਆ ਹੈ। ਇੱਕ ਵਾਰ ਫਿਰ ਤੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।