ਕੈਨੇਡਾ ਪੁਲਿਸ ਵਲੋਂ ਦੇਸ਼ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਨਸ਼ਾ ਤਸਕਰੀ (drug racket) ਦਾ ਪਰਦਾਫਾਸ਼ ਕੀਤਾ ਗਿਆ ਹੈ। ਗੈਰ-ਕਾਨੂੰਨੀ ਨਸ਼ੀਲੀਆਂ ਦਵਾਈਆਂ ਜਿਵੇਂ 54 ਕਿਲੋ ਫੈਂਟਾਨਿਲ, 390 ਕਿਲੋਗ੍ਰਾਮ ਮੈਥਾਫੇਟਾਮਾਈਨ, 35 ਕਿਲੋ ਕੋਕੀਨ, 15 ਕਿਲੋ ਐਮਡੀਐਮਏ ਅਤੇ 6 ਕਿਲੋ ਭੰਗ ਸਣੇ 89 ਹਥਿਆਰ ਬਰਾਮਦ ਕੀਤੇ ਹਨ। ਮੌਕੇ ’ਤੇ ਪੁਲਿਸ ਵਲੋਂ 5 ਲੱਖ ਡਾਲਰ ਦੀ ਕਰੰਸੀ ਵੀ ਫੜੀ ਗਈ ਹੈ।
ਜਾਂਚ ਟੀਮ ਦੇ ਇੰਚਾਰਜ ਨੇ ਦੱਸਿਆ ਕਿ ਖੇਪ ਕਾਫੀ ਆਧੁਨਿਕ ਢੰਗ ਨਾਲ ਤਿਆਰ ਕੀਤੀ ਜਾਂਦੀ ਸੀ, ਜੋ ਮਨੁੱਖੀ ਸ਼ਰੀਰ ’ਤੇ ਘਾਤਕ ਅਸਰ ਪਾਉਂਦੀ ਹੈ। ਗ੍ਰਿਫ਼ਤਾਰ ਕੀਤੇ ਗਏ ਗਗਨਪ੍ਰੀਤ ਰੰਧਾਵਾ ’ਤੇ ਨਸ਼ਾ ਤਸਕਰੀ ਅਤੇ ਨਜਾਇਜ਼ ਹਥਿਆਰ ਰੱਖਣ ਦਾ ਮਾਮਲਾ ਦਰਜ ਕੀਤਾ ਗਿਆ ਹੈ, ਜਾਂਚ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਇਸ ਕਾਰਵਾਈ ਨਾਲ ਲਗਭਗ 95 ਮਿਲੀਅਨ ਜਾਨਾਂ ਬਚਾਈਆਂ ਅਤੇ ਸੰਗਠਿਤ ਅਪਰਾਧ ਗਿਰੋਹ ਨੂੰ ਵੱਡਾ ਝਟਕਾ ਦਿੱਤਾ ਹੈ।