12 ਨਵੰਬਰ 2024 ਇਟਾਵਾ ਕੋਤਵਾਲੀ ਦੇ ਲਾਲਪੁਰਾ ਇਲਾਕੇ ‘ਚ ਸੋਮਵਾਰ ਦੇਰ ਰਾਤ ਕਾਰੋਬਾਰੀ ਨੇ ਆਪਣੀ ਪਤਨੀ, ਦੋ ਬੇਟੀਆਂ ਅਤੇ ਇਕ ਬੇਟੇ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਇਸ ਤੋਂ ਬਾਅਦ ਉਹ ਖੁਦ ਰੇਲ ਗੱਡੀ ਰਾਹੀਂ ਮਰਨ ਲਈ ਰੇਲਵੇ ਸਟੇਸ਼ਨ ਪਹੁੰਚਿਆ।
ਪਰ ਖੁਦਕੁਸ਼ੀ ਕਰਨ ਤੋਂ ਪਹਿਲਾਂ ਹੀ ਕਾਤਲ ਪੁਲਿਸ ਨੇ ਫੜ ਲਿਆ। ਪੁਲਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਐਸਪੀ ਸਿਟੀ, ਸੀਓ, ਐਸਡੀਐਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ। ਮੌਕੇ ‘ਤੇ ਸੈਂਕੜੇ ਲੋਕਾਂ ਦੀ ਭੀੜ ਸੀ।
ਕਾਰੋਬਾਰੀ ਮੁਕੇਸ਼ ਵਰਮਾ ਆਪਣੀ 42 ਸਾਲਾ ਪਤਨੀ ਰੇਖਾ, 15 ਸਾਲਾ ਧੀ ਨਵਿਆ, 13 ਸਾਲਾ ਧੀ ਨੰਨੀ, 11 ਸਾਲਾ ਪੁੱਤਰ ਆਦਿ ਨਾਲ ਲਾਲਪੁਰਾ ਇਲਾਕੇ ਵਿੱਚ ਰਹਿੰਦਾ ਸੀ। ਉਸ ਨੇ ਰਾਤ ਕਰੀਬ 10 ਵਜੇ ਘਰ ਦੇ ਸਾਰਿਆਂ ਦੇ ਖਾਣੇ ਵਿੱਚ ਜ਼ਹਿਰ ਮਿਲਾ ਦਿੱਤਾ। ਇੱਕ ਤੋਂ ਬਾਅਦ ਇੱਕ ਪਤਨੀ, ਦੋ ਧੀਆਂ ਅਤੇ ਪੁੱਤਰ ਦੀ ਹਾਲਤ ਵਿਗੜਨ ਲੱਗੀ। ਕੁਝ ਦੇਰ ਵਿਚ ਹੀ ਚਾਰਾਂ ਦੇ ਸਾਹ ਰੁਕ ਗਏ।
ਇਸ ਤੋਂ ਬਾਅਦ ਉਹ ਸਿੱਧਾ ਰੇਲਵੇ ਸਟੇਸ਼ਨ ਵੱਲ ਭੱਜਿਆ। ਗੁਆਂਢੀਆਂ ਨੇ ਦੇਰ ਰਾਤ ਤੱਕ ਘਰ ਦੇ ਦਰਵਾਜ਼ੇ ਖੁੱਲ੍ਹੇ ਵੇਖ ਕੇ ਅੰਦਰ ਜਾ ਕੇ ਦੇਖਿਆ ਤਾਂ ਰੇਖਾ ਅਤੇ ਬੱਚੇ ਬੇਹੋਸ਼ ਪਏ ਸਨ। ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਇਸ ’ਤੇ ਪੁਲਸ ਨੇ ਮੁਕੇਸ਼ ਨੂੰ ਰਾਮਨਗਰ ਗੇਟ ਨੇੜਿਓਂ ਗ੍ਰਿਫ਼ਤਾਰ ਕਰ ਲਿਆ। ਪੁਲਸ ਸੂਤਰਾਂ ਨੇ ਦੱਸਿਆ ਕਿ ਉਸ ਨੇ ਕਤਲ ਦੀ ਗੱਲ ਕਬੂਲ ਕਰ ਲਈ ਹੈ।
ਇਸੇ ਦੌਰਾਨ ਸ਼ਹਿਰ ਵਿੱਚ ਚਾਰ ਕਤਲਾਂ ਦੀ ਖ਼ਬਰ ਨੇ ਆਸਪਾਸ ਦੇ ਇਲਾਕਿਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਐਸਪੀ ਸਿਟੀ ਅਭੈਨਾਥ ਤ੍ਰਿਪਾਠੀ, ਸੀਓ ਸਿਟੀ ਅਮਿਤ ਕੁਮਾਰ ਸਿੰਘ, ਐਸਡੀਐਮ ਵਿਕਰਮ ਰਾਘਵ, ਕੋਤਵਾਲ ਵਿਕਰਮ ਸਿੰਘ ਚੌਹਾਨ ਸਮੇਤ ਫੋਰੈਂਸਿਕ ਟੀਮ ਮੌਕੇ ’ਤੇ ਪਹੁੰਚੀ ਅਤੇ ਜਾਂਚ ਕੀਤੀ।
ਇੱਕ ਧੀ ਦਿੱਲੀ ਤੇ ਦੂਜੀ 12ਵੀਂ ‘ਚ ਪੜ੍ਹਦੀ ਸੀ
ਮੁਕੇਸ਼ ਦਿੱਲੀ ਤੋਂ ਸੋਨਾ ਖਰੀਦਦਾ ਸੀ। ਜਿਸ ਕਾਰਨ ਉਸ ਨੂੰ 8 ਤੋਂ 10 ਦਿਨਾਂ ਵਿੱਚ ਘਰ ਤੋਂ ਦਿੱਲੀ ਆਉਣਾ-ਜਾਣਾ ਪੈਂਦਾ ਸੀ। ਵੱਡੀ ਬੇਟੀ ਨਵਿਆ ਦਿੱਲੀ ‘ਚ ਪੜ੍ਹਦੀ ਸੀ ਅਤੇ ਦੀਵਾਲੀ ‘ਤੇ ਘਰ ਆਈ ਸੀ। ਕਾਵਿਆ 12ਵੀਂ ਜਮਾਤ ਵਿੱਚ ਪੜ੍ਹਦੀ ਸੀ।
ਦੋ ਵਾਰ ਵਿਆਹ ਕੀਤਾ, ਪਹਿਲੀ ਪਤਨੀ ਦੀ ਮੌਤ ਹੋ ਗਈ
ਪੁਲਸ ਨੂੰ ਜਾਣਕਾਰੀ ਮਿਲੀ ਹੈ ਕਿ ਮੁਕੇਸ਼ ਨੇ ਦੋ ਵਿਆਹ ਕੀਤੇ ਸਨ। ਵਿਆਹ ਦੇ ਦੋ ਸਾਲ ਬਾਅਦ ਪਹਿਲੀ ਪਤਨੀ ਦੀ ਮੌਤ ਹੋ ਗਈ। ਨਵਿਆ ਪਹਿਲੀ ਮਾਂ ਤੋਂ ਹੈ, ਬਾਕੀ ਦੋ ਬੱਚੇ ਦੂਜੀ ਮਾਂ ਤੋਂ ਹਨ।
ਸਟੇਟਸ ‘ਤੇ ਲਿਖਿਆ ਕਿ ਬੱਚਿਆਂ ਨੇ ਖੁਦਕੁਸ਼ੀ ਕਰ ਲਈ ਹੈ
ਘਟਨਾ ਤੋਂ ਬਾਅਦ ਪਤੀ ਮੁਕੇਸ਼ ਨੇ ਖੁਦ 112 ‘ਤੇ ਸੂਚਨਾ ਦਿੱਤੀ ਕਿ ਉਸ ਦੀ ਪਤਨੀ ਅਤੇ ਬੱਚਿਆਂ ਨੇ ਖੁਦਕੁਸ਼ੀ ਕਰ ਲਈ ਹੈ ਅਤੇ ਇਸ ਤੋਂ ਬਾਅਦ ਉਸ ਦਾ ਮੋਬਾਈਲ ਬੰਦ ਹੋ ਗਿਆ।
ਚਾਰਾਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ
ਸਰਾਫਾ ਕਾਰੋਬਾਰੀ ਮੁਕੇਸ਼ ਵਰਮਾ ਨੇ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਇਸ ਤੋਂ ਬਾਅਦ ਉਹ ਟਰੇਨ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਜਾ ਰਿਹਾ ਸੀ। ਉਥੇ ਹੀ ਪੁਲਸ ਨੇ ਉਸ ਨੂੰ ਸਟੇਸ਼ਨ ਨੇੜਿਓਂ ਗ੍ਰਿਫਤਾਰ ਕਰ ਲਿਆ, ਪੁਲਸ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਹੈ।