Gold Price Today: ਸੋਨੇ ਦੀ ਕੀਮਤ ਲਗਾਤਾਰ ਵਧ ਰਹੀ ਹੈ। ਦੀਵਾਲੀ ਦੇ ਮੌਕੇ ‘ਤੇ ਅੱਜ ਦੇਸ਼ ‘ਚ ਸੋਨਾ 81 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ ਨੂੰ ਪਾਰ ਕਰ ਗਿਆ ਹੈ। ਅਮਰੀਕਾ ਵਿੱਚ ਮਹਿੰਗਾਈ ਦੇ ਅੰਕੜਿਆਂ ਦੀ ਉਡੀਕ ਨੇ ਇਸਦੀ ਚਮਕ ਹੋਰ ਵਧਾ ਦਿੱਤੀ ਹੈ। ਸਪੌਟ ਸੋਨਾ 2787.09 ਪ੍ਰਤੀ ਔਂਸ ਦੀ ਕੀਮਤ ‘ਤੇ ਪਹੁੰਚ ਗਿਆ ਅਤੇ ਇਸ ਮਹੀਨੇ 6 ਫੀਸਦੀ ਤੋਂ ਵੱਧ ਮਜ਼ਬੂਤ ਹੋਇਆ ਹੈ।
ਇਸ ਤੋਂ ਪਹਿਲਾਂ ਇਸਨੇ 2790.15 ਡਾਲਰ ਦੇ ਰਿਕਾਰਡ ਹਾਈ ਪੱਧਰ ਨੂੰ ਛੂਹ ਗਿਆ ਸੀ। ਚਾਂਦੀ ਦੀ ਗੱਲ ਕਰੀਏ ਤਾਂ ਅੱਜ ਦੇਸ਼ ਭਰ ‘ਚ ਇਸ ਦੀ ਚਮਕ ਵਧ ਗਈ ਹੈ।
ਚਾਂਦੀ ‘ਚ ਲਗਾਤਾਰ ਵਾਧੇ ਦਾ ਮੁੱਖ ਕਾਰਨ ਉਦਯੋਗਿਕ ਮੰਗ ਹੈ। ਇਸ ਤੋਂ ਇਲਾਵਾ ਗਹਿਣਿਆਂ ਅਤੇ ਚਾਂਦੀ ਦੇ ਭਾਂਡਿਆਂ ਦੀ ਮੰਗ ਵਧਣ ਕਾਰਨ ਵੀ ਤੇਜੀ ਆਈ ਹੈ। ਇਸ ਤੋਂ ਇਲਾਵਾ ਤਿਉਹਾਰਾਂ ਅਤੇ ਵਿਆਹਾਂ ਦੇ ਸੀਜ਼ਨ ਦੌਰਾਨ ਵਧਦੀ ਮੰਗ ਕਾਰਨ ਇਨ੍ਹਾਂ ਦੀ ਚਮਕ ਵੀ ਵਧੀ ਹੈ।
ਦੇਸ਼ ਭਰ ਵਿੱਚ ਸੋਨੇ ਦੀਆਂ ਕੀਮਤਾਂ ਕਈ ਕਾਰਕਾਂ ‘ਤੇ ਨਿਰਭਰ ਕਰਦੀਆਂ ਹਨ, ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਦੀ ਸਥਿਤੀ ਅਤੇ ਕਰੰਸੀ ਵਟਾਂਦਰਾ ਦਰਾਂ ਸ਼ਾਮਿਲ ਹਨ। ਗਲੋਬਲ ਬਾਜ਼ਾਰ ‘ਚ ਜਦੋਂ ਸੋਨੇ ਦੀਆਂ ਕੀਮਤਾਂ ਵਧਦੀਆਂ ਹਨ ਤਾਂ ਇਸ ਦਾ ਅਸਰ ਭਾਰਤੀ ਬਾਜ਼ਾਰ ‘ਤੇ ਵੀ ਪੈਂਦਾ ਹੈ।