ਮਲਾਇਕਾ ਅਰੋੜਾ (Malaika Arora) ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀ ਹੈ ਅਤੇ ਤੁਹਾਨੂੰ ਦੱਸ ਦੇਈਏ ਕਿ ਉਹ ਅਕਸਰ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ। ਮਲਾਇਕਾ ਅਰੋੜਾ (Malaika Arora) ਨੇ ਅਰਬਾਜ਼ ਖਾਨ (Arbaaz Khan) ਨਾਲ ਆਪਣਾ 18 ਸਾਲ ਪੁਰਾਣਾ ਵਿਆਹ ਤੋੜਿਆ ਅਤੇ ਉਸ ਤੋਂ 12 ਸਾਲ ਛੋਟੇ ਅਭਿਨੇਤਾ ਅਰਜੁਨ ਕਪੂਰ ਨੂੰ ਡੇਟ ਕੀਤਾ। ਪਰ ਹੁਣ ਤੁਹਾਨੂੰ ਦੱਸ ਦੇਈਏ ਕਿ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਹੈ। ਹਾਲ ਹੀ ‘ਚ ਖੁਦ ਅਰਜੁਨ ਕਪੂਰ ਨੇ ਆਪਣੇ ਬ੍ਰੇਕਅੱਪ ਬਾਰੇ ਖੁਲਾਸਾ ਕਰਦੇ ਹੋਏ ਕਿਹਾ ਕਿ ਉਹ ਸਿੰਗਲ ਹਨ। ਪਰ ਗਲੋਬਲਸਪਾ ਮੈਗਜ਼ੀਨ ਨਾਲ ਗੱਲਬਾਤ ਦੌਰਾਨ ਮਲਾਇਕਾ ਅਰੋੜਾ ਨੇ ਦੱਸਿਆ ਕਿ ਹੁਣ ਉਨ੍ਹਾਂ ਨੂੰ ਆਪਣੀ ਜ਼ਿੰਦਗੀ ‘ਚ ਕੋਈ ਪਛਤਾਵਾ ਨਹੀਂ ਹੈ।
ਮਲਾਇਕਾ ਅਰੋੜਾ ਨੇ ਕਿਹਾ, “ਮੈਂ ਮੰਨਦੀ ਹਾਂ ਕਿ ਮੈਂ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਵਿੱਚ ਜੋ ਵੀ ਫੈਸਲੇ ਲਏ ਹਨ, ਉਨ੍ਹਾਂ ਨੇ ਮੇਰੀ ਜ਼ਿੰਦਗੀ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਢਾਲਿਆ ਹੈ। ਮੈਂ ਅੱਜ ਬਿਨਾਂ ਕਿਸੇ ਪਛਤਾਵੇ ਦੇ ਜੀਅ ਰਹੀ ਹਾਂ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ। ਮੈਨੂੰ ਲੱਗਦਾ ਹੈ ਕਿ ਚੀਜ਼ਾਂ ਇਸ ਤਰ੍ਹਾਂ ਬਦਲ ਰਹੀਆਂ ਹਨ।” ਬੀਤੇ ਦਿਨ ਮਲਾਇਕਾ ਅਰੋੜਾ ਨੇ ਇੱਕ ਕ੍ਰਿਪਟਿਕ ਮੈਸੇਜ ਵੀ ਸੋਸ਼ਲ ਮੀਡੀਆ ਉੱਤੇ ਪੋਸਟ ਕੀਤਾ ਸੀ।
ਦਰਅਸਲ ਮਲਾਇਕਾ ਅਰੋੜਾ ਨੇ ਅਰਜੁਨ ਨਾਲ ਬ੍ਰੇਕਅੱਪ ਦੀ ਪੁਸ਼ਟੀ ਹੋਣ ਤੋਂ ਬਾਅਦ ਇੱਕ ਪੋਸਟ ਸ਼ੇਅਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਨਵੰਬਰ ਮਹੀਨੇ ਦਾ ਚੈਲੇਂਜ ਲੈਂਦਿਆਂ ਕਿਹਾ ਕਿ “ਸ਼ਰਾਬ ਨਹੀਂ ਪੀਣੀ, 8 ਘੰਟੇ ਦੀ ਨੀਂਦ, ਮੈਂਟਰ ਹੋਣਾ, ਰੋਜ਼ਾਨਾ ਵਰਕਆਊਟ, 10 ਹਜ਼ਾਰ ਸਟੈਪ ਵਾਕ, ਹਰ ਰੋਜ਼ 10 ਵਜੇ ਤੋਂ ਪਹਿਲਾਂ ਫਾਸਟਿੰਗ, ਬਾਹਰ ਦੇ ਖਾਣੇ ਤੋਂ ਪਰਹੇਜ਼ ਕਰਨਾ ਅਤੇ ਰਾਤ 8 ਵਜੇ ਤੋਂ ਬਾਅਦ ਖਾਣਾ ਨਾ ਖਾਣਾ।” ਇੰਨਾ ਹੀ ਨਹੀਂ ਇਸ ਸ਼ੈਡਿਊਲ ‘ਚ ਉਨ੍ਹਾਂ ਨੇ ਟਾਕਸਿਕ ਲੋਕਾਂ ਤੋਂ ਦੂਰ ਰਹਿਣ ਦੀ ਗੱਲ ਵੀ ਕਹੀ ਹੈ। ਜੋ ਕਿ ਉਨ੍ਹਾਂ ਦੇ ਫੈਨਸ ਨੂੰ ਲੱਗ ਰਿਹਾ ਹੈ ਕਿ ਇਹ ਅਰਜੁਨ ਕਪੂਰ (Arjun Kapoor) ਲਈ ਕਹੀ ਗਈ ਹੈ।
ਦੋਵੇਂ ਇੱਕ ਦੂਜੇ ਨੂੰ 2016 ਤੋਂ ਡੇਟ ਕਰ ਰਹੇ ਸਨ: ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ 2016 ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਹਾਲਾਂਕਿ, ਮਲਾਇਕਾ ਅਰੋੜਾ ਨੇ ਇਸ ਤੋਂ ਪਹਿਲਾਂ ਅਰਬਾਜ਼ ਖਾਨ ਨਾਲ ਵਿਆਹ ਕੀਤਾ ਸੀ ਅਤੇ ਉਨ੍ਹਾਂ ਦਾ ਇੱਕ ਬੇਟਾ ਅਰਹਾਨ ਵੀ ਹੈ। ਦੋਹਾਂ ਨੇ ਸਾਲ 1998 ‘ਚ ਵਿਆਹ ਕੀਤਾ ਸੀ ਅਤੇ 2017 ‘ਚ ਦੋਵਾਂ ਦਾ ਤਲਾਕ ਹੋ ਗਿਆ ਸੀ। ਹਾਲਾਂਕਿ ਅਰਬਾਜ਼ ਖਾਨ ਨੇ ਪਿਛਲੇ ਸਾਲ ਹੀ ਮੇਕਅੱਪ ਆਰਟਿਸਟ ਸ਼ੂਰਾ ਖਾਨ ਨਾਲ ਦੂਜੀ ਵਾਰ ਵਿਆਹ ਕਰਵਾ ਲਿਆ ਸੀ।