ਸਾਬਕਾ ਭਾਰਤੀ ਕ੍ਰਿਕਟਰ ਸੰਜੇ ਬਾਂਗੜ ਦੇ ਬੇਟੇ ਆਰੀਅਨ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ, ਜਿਸ ਰਾਹੀਂ ਉਸ ਬਾਰੇ ਇਕ ਦਿਲਚਸਪ ਗੱਲ ਸਾਹਮਣੇ ਆਈ ਹੈ। ਇਹ ਵੀਡੀਓ ਉਸ ਦੇ ਹਾਰਮੋਨਲ ਪਰਿਵਰਤਨ ਯਾਤਰਾ ਦਾ ਹੈ।
ਸਿੱਧੇ ਸ਼ਬਦਾਂ ਵਿਚ, ਜੋ ਵੀਡੀਓ ਸਾਹਮਣੇ ਆਇਆ ਹੈ, ਉਸ ਵਿਚ ਬਾਂਗੜ ਦੇ ਬੇਟੇ ਆਰੀਅਨ ਦੇ ਲੜਕੇ ਤੋਂ ਲੜਕੀ ਵਿਚ ਤਬਦੀਲ ਹੋਣ ਦਾ ਖੁਲਾਸਾ ਹੋਇਆ ਹੈ। ਆਰੀਅਨ ਬਾਂਗੜ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਕੀਤਾ ਹੈ, ਜਿਸ ‘ਚ ਵਿਰਾਟ, ਧੋਨੀ ਅਤੇ ਪਿਤਾ ਨਾਲ ਉਨ੍ਹਾਂ ਦੀਆਂ ਤਸਵੀਰਾਂ ਹਨ। ਹਾਰਮੋਨਲ ਪਰਿਵਰਤਨ ਤੋਂ ਬਾਅਦ ਦੀਆਂ ਕੁਝ ਤਸਵੀਰਾਂ ਵੀ ਹਨ. 10 ਮਹੀਨੇ ਦੀ ਸਰਜਰੀ ਤੋਂ ਬਾਅਦ ਆਰੀਅਨ ਹੁਣ ਅਨਾਇਆ ਬਣ ਗਿਆ ਹੈ।
ਪਿਤਾ ਵਾਂਗ ਕ੍ਰਿਕਟਰ
ਆਰੀਅਨ ਬਾਂਗੜ ਵੀ ਆਪਣੇ ਪਿਤਾ ਵਾਂਗ ਹੀ ਕ੍ਰਿਕਟਰ ਹੈ। ਉਹ ਇੱਕ ਖੱਬੇ ਹੱਥ ਦਾ ਬੱਲੇਬਾਜ਼ ਹੈ ਅਤੇ ਇੱਕ ਸਥਾਨਕ ਕ੍ਰਿਕਟ ਕਲੱਬ, ਇਸਲਾਮ ਜਿਮਖਾਨਾ ਲਈ ਕ੍ਰਿਕਟ ਖੇਡਦਾ ਹੈ। ਇਸ ਤੋਂ ਇਲਾਵਾ ਉਸ ਨੇ ਲੈਸਟਰਸ਼ਾਇਰ ਦੇ ਹਿਨਕਲੇ ਕ੍ਰਿਕਟ ਕਲੱਬ ਲਈ ਵੀ ਕਾਫੀ ਦੌੜਾਂ ਬਣਾਈਆਂ ਹਨ।
ਅਨਾਇਆ ਬਣ ਕੇ ਖੁਸ਼ ਹੈ ਆਰੀਅਨ
ਕੁੜੀ ‘ਚ ਪਰਿਵਰਤਿਤ ਹੋ ਕੇ, ਮਤਲਬ ਅਨਾਇਆ ਬਣ ਕੇ ਆਰੀਅਨ ਹੁਣ ਖੁਸ਼ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਪੋਸਟ ‘ਚ ਲਿਖਿਆ ਕਿ ਮੈਂ ਕ੍ਰਿਕਟ ਖੇਡਣ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਕਈ ਕੁਰਬਾਨੀਆਂ ਕੀਤੀਆਂ ਹਨ। ਪਰ ਇਸ ਖੇਡ ਤੋਂ ਇਲਾਵਾ ਵੀ ਇੱਕ ਯਾਤਰਾ ਹੈ, ਜੋ ਮੇਰੀ ਆਪਣੀ ਖੋਜ ਨਾਲ ਜੁੜੀ ਹੋਈ ਹੈ। ਮੇਰਾ ਇਹ ਸਫ਼ਰ ਆਸਾਨ ਨਹੀਂ ਰਿਹਾ। ਪਰ, ਇਸ ਵਿੱਚ ਜਿੱਤ ਮੇਰੇ ਲਈ ਬਾਕੀ ਸਭ ਚੀਜ਼ਾਂ ਨਾਲੋਂ ਵੱਡੀ ਹੈ।