ਨਵੀਂ ਦਿੱਲੀ : ਰੋਹਿਤ ਸ਼ਰਮਾ (Rohit Sharma) ਦੀ ਕਪਤਾਨੀ ‘ਚ ਟੀਮ ਇੰਡੀਆ ਦੇ ਮੱਥੇ ਵੱਡਾ ਕਲੰਕ ਲੱਗਾ ਹੈ। ਭਾਰਤ ਨੂੰ ਪਹਿਲੀ ਵਾਰ ਘਰੇਲੂ ਮੈਦਾਨ ‘ਤੇ ਤਿੰਨ ਜਾਂ ਇਸ ਤੋਂ ਵੱਧ ਟੈਸਟ ਮੈਚਾਂ ਦੀ ਲੜੀ ‘ਚ ਕਲੀਨ ਸਵੀਪ ਦਾ ਸਾਹਮਣਾ ਕਰਨਾ ਪਿਆ ਹੈ। ਨਿਊਜ਼ੀਲੈਂਡ ਨੇ ਇਹ ਦਰਦ ਟੀਮ ਇੰਡੀਆ ਨੂੰ ਦਿੱਤਾ ਹੈ। ਇਸ ਸੀਰੀਜ਼ ਤੋਂ ਬਾਅਦ ਰੋਹਿਤ ਸ਼ਰਮਾ ਆਲੋਚਕਾਂ ਦੇ ਨਿਸ਼ਾਨੇ ‘ਤੇ ਹਨ। ਇਸ ਦਾ ਕਾਰਨ ਬਤੌਰ ਕਪਤਾਨ ਤੇ ਬੱਲੇਬਾਜ਼ ਉਨ੍ਹਾਂ ਦਾ ਖਰਾਬ ਪ੍ਰਦਰਸ਼ਨ ਹੈ। ਹੁਣ ਟੀਮ ਇੰਡੀਆ ਨਿਊਜ਼ੀਲੈਂਡ ਸੀਰੀਜ਼ ਨੂੰ ਭੁੱਲ ਕੇ ਆਸਟ੍ਰੇਲੀਆ ਸੀਰੀਜ਼ ‘ਤੇ ਟਿਕ ਗਈ ਹੈ ਪਰ ਇਸ ਤੋਂ ਪਹਿਲਾਂ ਸਾਬਕਾ ਚੋਣਕਾਰ ਨੇ ਰੋਹਿਤ ਨੂੰ ਲੈ ਕੇ ਵੱਡੀ ਗੱਲ ਆਖੀ ਹੈ।

ਨਿਊਜ਼ੀਲੈਂਡ ਤੋਂ ਮਿਲੀ ਹਾਰ ਤੋਂ ਬਾਅਦ ਭਾਰਤ ਲਈ ਆਸਟਰੇਲੀਆਈ ਸੀਰੀਜ਼ ਬਹੁਤ ਮਹੱਤਵਪੂਰਨ ਹੋ ਗਈ ਹੈ ਕਿਉਂਕਿ ਉਸ ਦਾ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡਣ ਦਾ ਸੁਪਨਾ ਇਸ ਸੀਰੀਜ਼ ‘ਤੇ ਹੀ ਨਿਰਭਰ ਹੈ। ਅਜਿਹੇ ‘ਚ ਰੋਹਿਤ ਚਾਹੁਣਗੇ ਕਿ ਉਹ ਆਸਟ੍ਰੇਲੀਆ ‘ਚ ਆਪਣੀ ਕਪਤਾਨੀ ‘ਚ ਭਾਰਤ ਨੂੰ ਜਿੱਤ ਦਿਵਾਉਣ ਤੇ ਬੱਲੇਬਾਜ਼ ਦੇ ਤੌਰ ‘ਤੇ ਦੌੜਾਂ ਬਣਾਉਣ। ਪਰ ਜੇ ਅਜਿਹਾ ਨਾ ਹੋਇਆ ਤਾਂ ਕੀ ਹੋਵੇਗਾ?

ਟੀਮ ਇੰਡੀਆ ਦੇ ਸਾਬਕਾ ਮੁੱਖ ਚੋਣਕਾਰ ਕ੍ਰਿਸ਼ਨਾਚਾਰੀ ਸ਼੍ਰੀਕਾਂਤ ਦਾ ਮੰਨਣਾ ਹੈ ਕਿ ਜੇਕਰ ਰੋਹਿਤ ਆਸਟ੍ਰੇਲੀਆ ‘ਚ ਚੰਗਾ ਪ੍ਰਦਰਸ਼ਨ ਨਹੀਂ ਕਰਦੇ ਹਨ ਤਾਂ ਉਹ ਖੁਦ ਸੰਨਿਆਸ ਦਾ ਐਲਾਨ ਕਰਨਗੇ। ਸ਼੍ਰੀਕਾਂਤ 2011 ‘ਚ ਵਨਡੇ ਵਿਸ਼ਵ ਕੱਪ ਲਈ ਟੀਮ ਦੀ ਚੋਣ ਕਰਨ ਵਾਲੀ ਚੋਣ ਕਮੇਟੀ ਦੇ ਚੇਅਰਮੈਨ ਸਨ ਪਰ ਰੋਹਿਤ ਸ਼ਰਮਾ ਨੂੰ ਨਹੀਂ ਚੁਣਿਆ ਸੀ।

ਸ਼੍ਰੀਕਾਂਤ ਨੇ ਆਪਣੇ ਯੂ-ਟਿਊਬ ਚੈਨਲ ‘ਤੇ ਕਿਹਾ, ‘ਜੇਕਰ ਟੀਮ ਇੰਡੀਆ ਆਸਟ੍ਰੇਲੀਆ ‘ਚ ਚੰਗਾ ਪ੍ਰਦਰਸ਼ਨ ਨਹੀਂ ਕਰਦੀ ਹੈ ਤਾਂ ਤੁਹਾਨੂੰ ਭਵਿੱਖ ਬਾਰੇ ਸੋਚਣਾ ਹੋਵੇਗਾ। ਜੇਕਰ ਰੋਹਿਤ ਸ਼ਰਮਾ ਚੰਗਾ ਨਹੀਂ ਕਰਦੇ ਹਨ ਤਾਂ ਮੈਨੂੰ ਲੱਗਦਾ ਹੈ ਕਿ ਉਹ ਖੁਦ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲੈਣਗੇ ਤੇ ਸਿਰਫ ਵਨਡੇ ਖੇਡਣਗੇ। ਉਹ ਪਹਿਲਾਂ ਹੀ ਟੀ-20 ਛੱਡ ਚੁੱਕੇ ਹਨ, ਸਾਨੂੰ ਇਹ ਵੀ ਯਾਦ ਰੱਖਣਾ ਹੋਵੇਗਾ ਕਿ ਉਹ ਹੁਣ ਜਵਾਨ ਨਹੀਂ ਰਹੇ।’

ਰੋਹਿਤ ‘ਚ ਹੈ ਹਿੰਮਤ

ਸ਼੍ਰੀਕਾਂਤ ਨੇ ਕਿਹਾ ਕਿ ਰੋਹਿਤ ‘ਚ ਇਹ ਮੰਨਣ ਦੀ ਹਿੰਮਤ ਹੈ ਕਿ ਕਬੂਲ ਕਰਨ ਕਿ ਉਹ ਖਰਾਬ ਖੇਡੇ। ਸਾਬਕਾ ਕਪਤਾਨ ਨੇ ਕਿਹਾ, ”ਘੱਟੋ-ਘੱਟ ਰੋਹਿਤ ‘ਚ ਇੰਨੀ ਹਿੰਮਤ ਹੈ ਕਿ ਉਹ ਇਸ ਗੱਲ ਨੂੰ ਸਵੀਕਾਰ ਕਰਦੇ ਹਨ ਕਿ ਉਹ ਚੰਗਾ ਨਹੀਂ ਖੇਡੇ ਤੇ ਕਪਤਾਨੀ ਵੀ ਬੇਕਾਰ ਰਹੀ। ਇਹ ਬਹੁਤ ਚੰਗੀ ਗੱਲ ਹੈ, ਇਸ ਲਈ ਰੋਹਿਤ ਨੂੰ ਸਲਾਮ। ਉਹ ਲੈਅ ‘ਚ ਆਈਉਣ ਲਈ ਖਿਡਾਰੀ ਵੱਲੋਂ ਚੁੱਕੇ ਚੁੱਕਿਆ ਜਾਣ ਵਾਲਾ ਪਹਿਲਾ ਕਦਮ ਹੈ। ਉਨ੍ਹਾਂ ਇਹ ਗੱਲ ਸਾਰਿਆਂ ਦੇ ਸਾਹਮਣੇ ਕਬੂਲ ਕੀਤੀ, ਇਸ ਦਾ ਮਤਲਬ ਹੈ ਕਿ ਉਹ ਰਿਕਵਰੀ ਦੇ ਰਾਹ ‘ਤੇ ਹਨ।’

ਰੋਹਿਤ ਨੇ ਨਿਊਜ਼ੀਲੈਂਡ ਖਿਲਾਫ਼ ਸੀਰੀਜ ‘ਚ ਸਿਰਫ਼ ਇੱਕੋ ਫਿਫਟੀ ਜੜੀ। ਤਿੰਨ ਮੈਚਾਂ ਦੀਆਂ ਛੇ ਪਾਰੀਆਂ ‘ਚ ਉਨ੍ਹਾਂ ਦੇ ਬੱਲੇ ਤੋਂ ਸਿਰਫ਼ 91 ਦੌੜਾਂ ਹੀ ਨਿਕਲੀਆਂ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।