ਨਵੀਂ ਦਿੱਲੀ : ਅਨੁਪਮਾ ਅਦਾਕਾਰਾ ਰੂਪਾਲੀ ਗਾਂਗੁਲੀ (Rupali Ganguli) ਇਕ ਵਾਰ ਫਿਰ ਚਰਚਾ ‘ਚ ਆ ਗਈ ਹੈ। ਚਾਰ ਸਾਲ ਪੁਰਾਣੀ ਪੋਸਟ ਤੋਂ ਪਤਾ ਲੱਗਾ ਹੈ ਕਿ ਰੁਪਾਲੀ ਦੇ ਪਤੀ ਅਸ਼ਵਿਨ ਕੇ ਵਰਮਾ ਦਾ ਪਹਿਲਾਂ ਵੀ ਦੋ ਵਾਰ ਵਿਆਹ ਹੋ ਚੁੱਕਾ ਹੈ। ਇਹ ਪੋਸਟ ਹੁਣ ਵਾਇਰਲ ਹੋ ਰਹੀ ਹੈ। ਇਸ ‘ਚ ਮਤਰੇਈ ਧੀ ਈਸ਼ਾ ਵਰਮਾ ਨੇ (Esha Verma) ਨੇ ਰੁਪਾਲੀ ‘ਤੇ ਕਈ ਗੰਭੀਰ ਦੋਸ਼ ਲਗਾਏ ਸਨ।
ਅਸ਼ਵਿਨ ਕੇ ਵਰਮਾ ਨੇ ਸਾਲ 2013 ‘ਚ ਰੁਪਾਲੀ ਗਾਂਗੁਲੀ ਨਾਲ ਵਿਆਹ ਕੀਤਾ ਸੀ। ਦੋਵਾਂ ਦਾ ਇਕ ਪੁੱਤਰ ਵੀ ਹੈ। ਹਾਲਾਂਕਿ, ਰੁਪਾਲੀ ਤੋਂ ਪਹਿਲਾਂ ਅਸ਼ਵਿਨ ਦੇ ਦੋ ਵਿਆਹ ਟੁੱਟ ਚੁੱਕੇ ਸਨ। ਉਨ੍ਹਾਂ ਦੀਆਂ ਦੋ ਸਾਬਕਾ ਪਤਨੀਆਂ ਤੋਂ ਦੋ ਧੀਆਂ ਹਨ। ਦੂਜੀ ਪਤਨੀ ਤੋਂ ਹੋਈ ਈਸ਼ਾ ਵਰਮਾ ਨੇ ਸਾਲ 2020 ‘ਚ ਫੇਸਬੁੱਕ ‘ਤੇ ਇਕ ਪੋਸਟ ਸ਼ੇਅਰ ਕੀਤੀ ਸੀ। ਈਸ਼ਾ ਨੇ ਰੁਪਾਲੀ ‘ਤੇ ਦੋਸ਼ ਲਗਾਇਆ ਸੀ ਕਿ ਉਸ ਦਾ ਅਸ਼ਵਿਨ ਨਾਲ 12 ਸਾਲਾਂ ਤੋਂ ਐਕਸਟਰਾ ਮੈਰਿਟਲ ਅਫੇਅਰ ਸੀ।
ਮਤਰੇਈ ਧੀ ਨੂੰ ਪਿਤਾ ਨਾਲ ਨਹੀਂ ਕਰਨ ਦਿੰਦੀ ਗੱਲ ?
ਈਸ਼ਾ ਵਰਮਾ ਨੇ ਰੁਪਾਲੀ ਗਾਂਗੁਲੀ ਨੂੰ ਇਕ ਬੇਰਹਿਮ ਤੇ ਕੰਟਰੋਲਿੰਗ ਔਰਤ ਦੱਸਿਆ ਸੀ ਜਿਸ ਨੇ ਉਸ ਨੂੰ ਆਪਣੇ ਪਿਤਾ ਤੋਂ ਵੱਖ ਕਰ ਦਿੱਤਾ। ਉਸ ਨੇ ਦੱਸਿਆ ਕਿ ਜਦੋਂ ਵੀ ਉਹ ਆਪਣੇ ਪਿਤਾ ਨੂੰ ਬੁਲਾਉਂਦੀ ਸੀ ਤਾਂ ਰੁਪਾਲੀ ਉਸ ਉੱਪਰ ਚਿਲਾਉਂਦੀ ਸੀ। ਰੀਆ ਚੱਕਰਵਰਤੀ ਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਉਦਾਹਰਣ ਦਿੰਦਿਆਂ ਈਸ਼ਾ ਨੇ ਕਿਹਾ ਸੀ ਕਿ ਉਹ ਵੀ ਉਸ ਦੇ ਪਿਤਾ ਨੂੰ ਅਜੀਬ ਦਵਾਈਆਂ ਦੇ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਕੰਟਰੋਲ ਕਰ ਰਹੀ ਹੈ। ਇਨ੍ਹੀਂ ਦਿਨੀਂ ਈਸ਼ਾ ਦੀ ਇਹ ਪੋਸਟ ਵਾਇਰਲ ਹੋ ਰਹੀ ਹੈ ਤੇ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਫਿਰ ਤੋਂ ਆਪਣੇ ਦਿਲ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ।
ਮੁੜ ਛਲਕਿਆ ਮਤਰੀਏ ਧੀ ਦਾ ਦਰਦ
ਈਸ਼ਾ ਵਰਮਾ ਨੇ 4 ਨਵੰਬਰ 2024 ਨੂੰ ਆਪਣੀ ਵਾਇਰਲ ਪੋਸਟ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਸਨੇ ਇਕ ਲੰਬੇ ਨੋਟ ‘ਚ ਲਿਖਿਆ, “ਇਹ ਸਿਰਫ ਲੇਖ ਨਹੀਂ ਹੈ। ਇਹ ਮੇਰੀ ਜ਼ਿੰਦਗੀ, ਮੇਰਾ ਬਚਪਨ ਤੇ ਉਹ ਦਰਦ ਹੈ ਜੋ ਮੈਂ ਉਸ ਸਮੇਂ ਵੀ ਝੱਲਿਆ ਤੇ ਅੱਜ ਵੀ ਮਹਿਸੂਸ ਕਰ ਰਹੀ ਹਾਂ। ਮੈਂ ਆਪਣੇ ਤਜਰਬਿਆਂ ਨਾਲ ਖੜ੍ਹਨ ਦਾ ਰਸਤਾ ਚੁਣ ਰਹੀ ਹਾਂ ਕਿਉਂਕਿ ਕੁਝ ਸਚਾਈਆਂ ਜਾਣਨ ਦੀ ਲੋੜ ਹੈ। ਮੈਂ ਇਸ ਬਾਰੇ ਚਾਰ ਸਾਲ ਪਹਿਲਾਂ ਗੱਲ ਕੀਤੀ ਸੀ, ਪਰ ਉਦੋਂ ਤੋਂ ਮੈਂ ਵੱਡੀ ਹੋ ਗਈ ਹਾਂ, ਪਰਿਪੱਕ ਤੇ ਠੀਕ ਹੋ ਗਈ ਹਾਂ।”
ਇਨਸਾਫ ਲਈ ਤਿਆਰ ਹੋਈ ਧੀ
ਈਸ਼ਾ ਨੇ ਲਿਖਿਆ, ”ਮਨੋਰੰਜਨ ਦੀ ਦੁਨੀਆ ‘ਚ ਉਨ੍ਹਾਂ ਦੇ ਵਧਦੇ ਅਕਸ ਨੂੰ ਅਸਲੀਅਤ ਤੋਂ ਇੰਨੀ ਦੂਰ ਦੇਖਣਾ ਦੁਖ ਨੂੰ ਹੋਰ ਵਧਾ ਦਿੰਦਾ ਹੈ, ਖਾਸਕਰ ਜਦੋਂ ਉਹ ਇਕ ਅਜਿਹੇ ਕਿਰਦਾਰ ਨੂੰ ਨਿਭਾਉਂਦੀ ਹੈ ਜੋ ਉਨ੍ਹਾਂ ਮੁੱਲਾਂ ਦੀ ਹਮਾਇਤੀ ਹੈ ਜਿਸ ਨੂੰ ਉਸ ਨੇ ਅਸਲ ਜ਼ਿੰਦਗੀ ‘ਚ ਅਣਗੌਲਿਆ ਕੀਤਾ ਸੀ। ਮੈਨੂੰ ਪਤਾ ਹੈ ਕਿ ਮੈਂ ਬੋਲ ਕੇ ਬਹੁਤ ਜੋਖ਼ਮ ਉਠਾ ਰਹੀ ਹਾਂ, ਪਰ ਜੇਕਰ ਮੇਰੀ ਆਵਾਜ਼ ਆਖਿਰਕਾਰ ਸੁਣੀ ਜਾਂਦੀ ਹੈ ਤਾਂ ਇਹ ਕਾਫੀ ਹੈ। ਇਹ ਸ਼ਾਇਦ ਇਕ ਹੋਰ ਲੰਬੀ ਲੜਾਈ ਦੀ ਸ਼ੁਰੂਆਤ ਹੈ ਪਰ ਇਹ ਨਿਆਂ ਦੀ ਸ਼ੁਰੂਆਤ ਵਾਂਗ ਲਗਦਾ ਹੈ। ਮੈਂ ਕਿਸੇ ਨੂੰ ਵੀ ਟੁੱਟੇ ਹੋਏ ਪਰਿਵਾਰ ਦਾ ਦਰਦ ਨਹੀਂ ਦੇਣਾ ਚਾਹਾਂਗੀ, ਖਾਸਤੌਰ ‘ਤੇ ਮੇਰੇ ਵਰਗੇ ਹਾਲਾਤ।’