17 ਅਕਤੂਬਰ 2024 : ਦੇਸ਼ ਦੇ ਕਿਸਨਾਂ ਲਈ ਖੁਸ਼ਖਬਰੀ ਹੈ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਮੰਤਰੀ ਮੰਡਲ ਦੀ ਬੈਠਕ ‘ਚ ਲਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾੜ੍ਹੀ ਦੀਆਂ 6 ਫਸਲਾਂ ਦੇ ਸਮਰਥਨ ਮੁੱਲ ‘ਚ ਸਾਲ 2025-26 ਲਈ ਵਾਧਾ ਕੀਤਾ ਹੈ। ਕੈਬਨਿਟ ਵੱਲੋਂ ਕੀਤੇ ਗਏ ਵਾਧੇ ਅਨੁਸਾਰ ਕਣਕ ਦੇ MSP ‘ਚ 150 ਰੁਪਏ ਦਾ ਵਾਧਾ ਕੀਤਾ ਹੈ ਜਿਸ ਨਾਲ ਕਣਕ – 2275 ਰੁਪਏ ਤੋਂ ਵਧ ਕੇ 2425 ਰੁਪਏ ਪ੍ਰਤੀ ਕੁਇੰਟਲ, ਜੌਂ 1850 ਤੋਂ ਵਧ ਕੇ 1980 ਰੁਪਏ, ਛੋਲੇ – 5440 ਸੇਕਰ 5650 ਰੁਪਏ ਪ੍ਰਤੀ ਕੁਇੰਟਲ, ਮਸਰ- 6425 ਤੋਂ 6700 ਰੁਪਏ ਪ੍ਰਤੀ ਕੁਇੰਟਲ, ਸਰ੍ਹੋਂ – 5650 ਤੋਂ ਵਧਾ ਕੇ 5950 ਰੁਪਏ ਪ੍ਰਤੀ ਕੁਇੰਟਲ ਤੇ ਕੁਸੁਮ – 5800 ਤੋਂ ਵਧਾ ਕੇ 5940 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ।
ਕਣਕ ਦੇ ਐੱਮਐੱਸਪੀ ‘ਚ 150 ਰੁਪਏ, ਜੌਂ ‘ਚ 130 ਰੁਪਏ, ਛੋਲਿਆਂ ਦੇ ਐੱਮਐੱਸਪੀ ‘ਚ 210 ਰੁਪਏ, ਮਸਰਾਂ ਦੇ ਐੱਮਐੱਸਪੀ ‘ਚ 275, ਸਰ੍ਹੋਂ ‘ਚ 300 ਰੁਪਏ ਤੇ ਕੁਸੁਮ ਦੇ ਐੱਮਐੱਸਪੀ ‘ਚ 140 ਰੁਪਏ ਦਾ ਵਾਧਾ ਕੀਤਾ ਹੈ।
Central Government notifies MSP for 6 crops in Rabi marketing season for 2025-26.
Wheat – Rs 2425 from Rs 2275
Barley – Rs 1980 from Rs 1850
Gram – Rs 5650 from Rs 5440
Lentil – Rs 6700 from 6425
Rapeseed/Mustard – Rs 5950 from Rs 5650
Safflower – Rs 5940 from Rs 5800 pic.twitter.com/Poqn53RtXj
— ANI (@ANI) October 16, 2024
MSP ‘ਚ ਸ਼ਾਮਲ ਹੁੰਦੀਆਂ ਹਨ 23 ਫਸਲਾਂ
ਅਨਾਜ ਦੀਆਂ 7 ਕਿਸਮਾਂ (ਝੋਨਾ, ਕਣਕ, ਮੱਕੀ, ਬਾਜਰਾ, ਜਵਾਰ, ਰਾਗੀ ਤੇ ਜੌਂ)
ਦਾਲਾਂ ਦੀਆਂ 5 ਕਿਸਮਾਂ (ਚਨਾ, ਅਰਹਰ/ਤੂਰ, ਮਾਂਹ, ਮੂੰਗੀ ਤੇ ਦਾਲ)
7 ਤੇਲ ਬੀਜ (ਰੇਪਸੀਡ-ਸਰ੍ਹੋਂ, ਮੂੰਗਫਲੀ, ਸੋਇਆਬੀਨ, ਸੂਰਜਮੁਖੀ, ਤਿਲ, ਸੈਫਲਾਵਰ, ਨਾਈਜਰਸੀਡ)
4 ਕਮਰਸ਼ੀਅਲ ਫਸਲਾਂ (ਕਪਾਹ, ਗੰਨਾ, ਖੋਪਰਾ, ਕੱਚਾ ਜੂਟ)