17 ਅਕਤੂਬਰ 2024 : ਅੱਜ-ਕੱਲ੍ਹ ਲੋਕ ਆਪਣੀ ਸਿਹਤ ਪ੍ਰਤੀ ਕਾਫ਼ੀ ਸੁਚੇਤ ਹੋ ਚੁੱਕੇ ਹਨ। ਅਜਿਹੇ ‘ਚ ਖ਼ੁਦ ਨੂੰ ਹੈਲਦੀ ਤੇ ਫਿੱਟ ਰੱਖਣ ਲਈ ਲੋਕ ਆਪਣੇ ਖਾਣ-ਪੀਣ ਤੇ ਰਹਿਣ-ਸਹਿਣ ਦਾ ਖ਼ਾਸ ਧਿਆਨ ਰੱਖਣ ਲੱਗ ਗਏ ਹਨ। ਇਸ ਸਥਿਤੀ ‘ਚ ਗ੍ਰੀਨ ਟੀ ਕਈ ਲੋਕਾਂ ਦੀ ਰੂਟੀਨ ਦਾ ਇਕ ਅਹਿਮ ਹਿੱਸਾ ਬਣ ਚੁੱਕੀ ਹੈ, ਜੋ ਤੁਹਾਨੂੰ ਫਿਜੀਕਲ ਫਿੱਟ ਰੱਖਦੀ ਹੈ ਤੇ ਸਿਹਤ ਨੂੰ ਕਈ ਫਾਇਦੇ ਪਹੁੰਚਾਉਂਦੀ ਹੈ।ਇੰਨੀ ਦਿਨੀਂ ਮੌਸਮ ‘ਚ ਬਦਲਾਅ ਹੋਣ ਲੱਗਦਾ ਹੈ, ਜਿਸ ਵਜ੍ਹਾ ਨਾਲ ਖੰਘ- ਜੁਕਾਮ ਤੇਜ਼ੀ ਨਾਲ ਵਧਣ ਲੱਗਦਾ ਹੈ।

ਅਜਿਹੀ ਸਥਿਤੀ ‘ਚ ਗ੍ਰੀਨ ਟੀ ਜਾਂ ਹਰਬਲ ਟੀ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾਉਣ ‘ਚ ਮਦਦ ਕਰ ਸਕਦੀ ਹੈ। ਇਸ ਨੂੰ ਪੀਣ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ, ਜੋ ਸਿਹਤ ਨੂੰ ਫਾਇਦਾ ਪਹੁੰਚਾਉਂਦੀ ਹੈ। ਹਾਲਾਂਕਿ ਗ੍ਰੀਨ ਟੀ ਦਾ ਸਵਾਦ ਕਈ ਲੋਕਾਂ ਨੂੰ ਪਸੰਦ ਨਹੀਂ ਆਉਂਦਾ ਤੇ ਇਸ ਦੇ ਕੌੜੇਪਨ ਦੀ ਵਜ੍ਹਾ ਨਾਲ ਲੋਕ ਇਸ ਨੂੰ ਪੀਣ ਤੋਂ ਝਿਜਕਦੇ ਹਨ। ਇਸ ਆਰਟੀਕਲ ‘ਚ ਅਸੀਂ ਤੁਹਾਨੂੰ ਘਰ ‘ਚ ਹੀ ਹੈਲਦੀ ਹਰਬਲ ਟੀ ਬਣਾਉਣ ਦੇ ਤਰੀਕੇ ਬਾਰੇ ਦੱਸਾਂਗੇ। ਜੋ ਸਵਾਦ ਤੇ ਗੁਣਾ ਦੋਵਾਂ ‘ਚ ਗ੍ਰੀਨ ਟੀ ਤੋਂ ਵਧੀਆ ਹੈ।

ਤੁਲਸੀ ਗ੍ਰੀਨ ਟੀ

ਤੁਲਸੀ ਤੋਂ ਬਣਨ ਵਾਲੀ ਗ੍ਰੀਨ ਟੀ ਬਾਜ਼ਾਰ ‘ਚੋਂ ਮਿਲਣ ਵਾਲੀ ਗ੍ਰੀਨ ਟੀ ਤੋਂ ਜ਼ਿਆਦਾ ਗੁਣਕਾਰੀ ਹੁੰਦੀ ਹੈ। ਇਸ ਦੇ ਨਾਲ ਹੀ ਇਸ ਦਾ ਸਵਾਦ ਵੀ ਆਮ ਗ੍ਰੀਨ ਟੀ ਨਾਲੋਂ ਵਧੀਆ ਹੁੰਦਾ ਹੈ, ਜਿਸ ਦੀ ਵਜ੍ਹਾ ਨਾਲ ਇਸ ਨੂੰ ਪੀਣਾ ਮੁਸ਼ਕਲ ਨਹੀਂ ਹੁੰਦਾ ਹੈ। ਇਸ ਨੂੰ ਪੀਣ ਨਾਲ ਤੁਹਾਡੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਤੇ ਇਹ ਸਰੀਰ ਨੂੰ ਡੀਟੌਕਸ ਕਰਨ ਨਾਲ ਹੀ ਭਾਰ ਘੱਟ ਕਰਨ ‘ਚ ਮਦਦ ਕਰਦੀ ਹੈ।

ਤੁਲਸੀ ਗ੍ਰੀਨ ਟੀ ਬਣਾਉਣ ਦਾ ਤਰੀਕਾ

  • ਸਭ ਤੋਂ ਪਹਿਲਾਂ ਤੁਲਸੀ ਦੇ 7-8 ਪੱਤਿਆਂ ਨੂੰ ਧੋ ਕੇ 1 ਗਿਲਾਸ ਪਾਣੀ ‘ਚ ਉਬਾਲਣ ਲਈ ਰੱਖ ਦਿਓ।
  • ਜਦੋਂ ਪਾਣੀ ਚੰਗੀ ਤਰ੍ਹਾਂ ਉੱਬਲ ਜਾਵੇ ਤੇ ਅੱਧਾ ਰਹਿ ਜਾਵੇ ਤਾਂ ਇਸ ਨੂੰ ਪੁਣ ਲਓ।
  • ਫਿਰ ਕੋਸਾ ਗਰਮ ਹੋਣ ‘ਤੇ ਇਸ ‘ਚ ਸ਼ਹਿਦ ਮਿਲਾਓ ਤੇ ਕੋਸਾ ਹੀ ਪੀ ਲਓ। ਤੁਸੀਂ ਚਾਹੋ ਤਾਂ ਬਿਨਾਂ ਸ਼ਹਿਦ ਤੋਂ ਵੀ ਇਸ ਨੂੰ ਪੀ ਸਕਦੇ ਹੋ।

ਪੁਦੀਨਾ ਗ੍ਰੀਨ ਟੀ

ਤੁਸੀਂ ਆਪਣੀ ਇਮਿਊਨਿਟੀ ਵਧਾਉਣ ਲਈ ਪੁਦੀਨੇ ਨਾਲ ਗ੍ਰੀਨ ਟੀ ਬਣਾ ਸਕਦੇ ਹੋ। ਆਮਤੌਰ ‘ਤੇ ਇਸ ਦਾ ਇਸਤੇਮਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੀਤਾ ਜਾਂਦਾ ਹੈ। ਇਸ ਦੀ ਚਾਹ ਪੀਣ ਨਾਲ ਭਾਰ ਘਟਾਉਣ ‘ਚ ਵੀ ਮਦਦ ਮਿਲੇਗੀ। ਇਸ ‘ਚ ਮੌਜੂਦ ਹੋਰ ਤੱਤ ਗੈਸ, ਐਸੀਡਿਟੀ ਤੇ ਪੇਟ ਦੀਆ ਹੋਰ ਸਮੱਸਿਆਵਾਂ ਦੂਰ ਕਰਦੇ ਹਨ।

ਪੁਦੀਨਾ ਗ੍ਰੀਨ ਟੀ ਬਣਾਉਣ ਦਾ ਤਰੀਕਾ

  • ਪੁਦੀਨੇ ਨਾਲ ਗ੍ਰੀਨ ਟੀ ਬਣਾਉਣ ਲਈ ਸਭ ਤੋਂ ਪਹਿਲਾਂ ਤਾਜ਼ੇ ਪੁਦੀਨੇ ਦੇ ਪੱਤਿਆਂ ਨੂੰ ਧੋ ਲਓ।
  • ਇੱਕ ਵੱਡਾ ਕੱਪ ਜਾਂ ਗਿਲਾਸ ਪਾਣੀ ਗਰਮ ਕਰੋ ਤੇ ਉਸ ‘ਚ ਪੁਦੀਨੇ ਦੇ ਪੱਤੇ ਪਾਓ।
  • ਇਸ ਪਾਣੀ ਨੂੰ 2-3 ਉਬਾਲੇ ਆਉਣ ਤਕ ਉਬਾਲੋ।
  • ਅੰਤ ‘ਚ ਇਸ ਪਾਣੀ ਨੂੰ ਪੁਣ ਲਓ ਤੇ ਇਸ ‘ਚ ਅੱਧਾ ਨਿੰਬੂ ਮਿਲਾਓ।
  • ਇਸ ਤੋਂ ਬਾਅਦ ਥੋੜ੍ਹਾ ਸ਼ਹਿਦ ਪਾਓ ਤੇ ਪੀ ਲਓ।
Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।