15 ਅਕਤੂਬਰ 2024 : ਹਾਕੀ ਇੰਡੀਆ ਮਹਿਲਾ ਲੀਗ ਲਈ ਪਹਿਲੀ ਵਾਰ ਹੋਣ ਵਾਲੀ ਨਿਲਾਮੀ ਵਿੱਚ ਦੁਨੀਆ ਭਰ ਦੀਆਂ 350 ਤੋਂ ਵੱਧ ਖਿਡਾਰਨਾਂ ’ਤੇ ਭਲਕੇ ਮੰਗਲਵਾਰ ਨੂੰ ਬੋਲੀ ਲੱਗੇਗੀ। ਇਤਿਹਾਸਕ ਨਿਲਾਮੀ ਵਿੱਚ 250 ਤੋਂ ਵੱਧ ਘਰੇਲੂ ਅਤੇ 70 ਤੋਂ ਵੱਧ ਵਿਦੇਸ਼ੀ ਖਿਡਾਰਨਾਂ ਦੀ ਨਿਲਾਮੀ ਕੀਤੀ ਜਾਵੇਗੀ। ਭਾਰਤ ਦੀਆਂ ਸਿਖ਼ਰਲੀਆਂ ਮਹਿਲਾ ਖਿਡਾਰਨਾਂ ਵਿੱਚ ਤਜ਼ਰਬੇਕਾਰ ਗੋਲਕੀਪਰ ਸਵਿਤਾ, ਕੌਮੀ ਟੀਮ ਦੀ ਕਪਤਾਨ ਸਲੀਮਾ ਟੇਟੇ, ਡਰੈਗ ਫਲਿੱਕਰ ਦੀਪਿਕਾ, ਵੰਦਨਾ ਕਟਾਰੀਆ ਅਤੇ ਫਾਰਵਰਡ ਲਾਲਰੇਮਸਿਆਮੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਯੋਗਿਤਾ ਬਾਲੀ, ਲਿਲਿਮਾ ਮਿੰਜ ਅਤੇ ਨਮਿਤਾ ਵਰਗੀਆਂ ਸਾਬਕਾ ਖਿਡਾਰਨਾਂ ਨੇ ਵੀ ਇਸ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ।