14 ਅਕਤੂਬਰ 2024 : ਪੰਜ ਵਾਰ ਦੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਸ੍ਰੀਲੰਕਾ ਦੇ ਸਾਬਕਾ ਕਪਤਾਨ ਮਹੇਲਾ ਜੈਵਰਧਨੇ ਨੂੰ ਮੁੱਖ ਕੋਚ ਨਿਯੁਕਤ ਕੀਤਾ ਹੈ। ਜੈਵਰਧਨੇ 2017-2022 ਤੱਕ ਮੁੰਬਈ ਇੰਡੀਅਨਜ਼ ਨਾਲ ਇਸੇ ਭੂਮਿਕਾ ਵਿੱਚ ਜੁੜਿਆ ਰਿਹਾ ਹੈ। ਉਹ ਦੱਖਣੀ ਅਫਰੀਕਾ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਮਾਰਕ ਬਾਊਚਰ ਦੀ ਥਾਂ ਲਵੇਗਾ, ਜੋ ਦੋ ਸਾਲ ਤੱਕ ਮੁੰਬਈ ਇੰਡੀਅਨਜ਼ ਦਾ ਮੁੱਖ ਕੋਚ ਰਿਹਾ। ਮੁੰਬਈ ਇੰਡੀਅਨਜ਼ ਦਾ ਇਸ ਸਾਲ ਪ੍ਰਦਰਸ਼ਨ ਕਾਫੀ ਖ਼ਰਾਬ ਰਿਹਾ। ਟੀਮ ਨੇ 14 ’ਚੋਂ ਸਿਰਫ਼ ਚਾਰ ਮੈਚ ਜਿੱਤੇ। ਜੈਵਰਧਨੇ ਨੇ ਕਿਹਾ, ‘2017 ਵਿੱਚ ਹੁਨਰਮੰਦ ਖਿਡਾਰੀਆਂ ਦੀ ਟੀਮ ਬਣਾਉਣ ’ਤੇ ਧਿਆਨ ਕੇਂਦਰਿਤ ਕੀਤਾ ਸੀ ਅਤੇ ਅਸੀਂ ਪ੍ਰਦਰਸ਼ਨ ਵੀ ਕਾਫੀ ਚੰਗਾ ਕੀਤਾ। ਹੁਣ ਉਸੇ ਭੂਮਿਕਾ ਵਿੱਚ ਵਾਪਸੀ ਦਾ ਮੌਕਾ ਦਿਲਚਸਪ ਚੁਣੌਤੀ ਹੈ।’ 

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।