8 ਅਕਤੂਬਰ 2024 : ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਅੱਜ ਵੀ ਇੱਥੇ ਲੱਦਾਖ ਭਵਨ ’ਚ ਰੁਕੇ ਰਹੇ ਅਤੇ ਮੁਜ਼ਾਹਰਾਕਾਰੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਜੰਤਰ-ਮੰਤਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਵਾਂਗਚੁਕ ਲੱਦਾਖ ਨੂੰ ਛੇਵੀਂ ਅਨੁਸੂਚੀ ’ਚ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ’ਤੇ ਬੈਠੇ ਹੋਏ ਹਨ। ਵਾਂਗਚੁਕ ਤੇ ਉਨ੍ਹਾਂ ਦੇ ਹਮਾਇਤੀ ਆਪਣੀਆਂ ਮੰਗਾਂ ਨੂੰ ਲੈ ਕੇ ਲੇਹ ਤੋਂ ਦਿੱਲੀ ਤੱਕ ਪੈਦਲ ਮਾਰਚ ਕਰਦੇ ਹੋਏ ਪੁੱਜੇ ਅਤੇ 30 ਸਤੰਬਰ ਨੂੰ ਰਾਜਧਾਨੀ ਦੀ ਸਿੰਘੂ ਹੱਦ ’ਤੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ ਸੀ।

ਸੋਨਮ ਵਾਂਗਚੁਕ ਨੇ ਕਿਹਾ ਕਿ ਉਹ ਤੇ ਉਸ ਦੇ ਹਮਾਇਤੀ ਉਦੋਂ ਤੱਕ ਲੱਦਾਖ ਭਵਨ ’ਚ ਰਹਿਣਗੇ, ਜਦੋਂ ਤੱਕ ਅਧਿਕਾਰੀ ਇਹ ਨਹੀਂ ਦਸ ਦਿੰਦੇ ਕਿ ਉਹ ਦੇਸ਼ ਦੀ ਉੱਚ ਲੀਡਰਸ਼ਿਪ ਨਾਲ ਕਦੋਂ ਮੁਲਾਕਾਤ ਕਰ ਸਕਦੇ ਹਨ। ‘ਦਿੱਲੀ ਚਲੋ ਪੈਦਲ ਯਾਤਰਾ’ ਦੀ ਅਗਵਾਈ ਲੇਹ ਏਪੈਕਸ ਬਾਡੀ (ਐੱਲਏਬੀ) ਵੱਲੋਂ ਕੀਤੀ ਜਾ ਰਹੀ ਹੈ। ਪ੍ਰਦਰਸ਼ਨਕਾਰੀਆਂ ਨੂੰ ਦਿੱਲੀ ਪੁਲੀਸ ਨੇ 2 ਅਕਤੂਬਰ ਦੀ ਰਾਤ ਨੂੰ ਰਿਹਾਅ ਕਰ ਦਿੱਤਾ ਸੀ। ਵਾਂਗਚੁਕ ਲੰਘੀ ਸ਼ਾਮ ਕਰੀਬ 4 ਵਜੇ ਲੱਦਾਖ ਭਵਨ ਦੇ ਬਾਹਰ ਨਿਕਲੇ ਤੇ ਐਲਾਨ ਕੀਤਾ ਕਿ ਉਹ ਭੁੱਖ ਹੜਤਾਲ ’ਤੇ ਬੈਠਣ ਜਾ ਰਹੇ ਹਨ। ਐੱਲਏਬੀ ਦੇ ਮੈਂਬਰ ਨੇ ਅੱਜ ਪੀਟੀਆਈ ਨੂੰ ਦੱਸਿਆ ਕਿ ਅਧਿਕਾਰੀਆਂ ਨੇ ਹਾਲੇ ਤੱਕ ਮੁਜ਼ਾਹਰਾਕਾਰੀਆਂ ਨੂੰ ਆਪਣਾ ਅੰਦੋਲਨ ਜਾਰੀ ਰੱਖਣ ਲਈ ਕਿਸੇ ਬਦਲਵੀਂ ਥਾਂ ’ਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਇਸ ਲਈ ਲੱਦਾਖ ਭਵਨ ’ਚ ਹੀ ਭੁੱਖ ਹੜਤਾਲ ਜਾਰੀ ਰਹੇਗੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।