3 ਅਕਤੂਬਰ 2024 : ਕਲਕੀ ਕੋਚਲਿਨ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਬਾਲੀਵੁੱਡ ‘ਚ ਆਪਣੀ ਖਾਸ ਜਗ੍ਹਾ ਬਣਾਈ ਹੈ। ਹਾਲਾਂਕਿ ਅਦਾਕਾਰਾ (Actress ) ਕਲਕੀ ਕੋਚਲਿਨ (Kalki Koechlin) ਆਪਣੇ ਕੰਮ ਨਾਲੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਜ਼ਿਆਦਾ ਸੁਰਖੀਆਂ ‘ਚ ਰਹਿੰਦੀ ਹੈ। ਕਲਕੀ ਨੇ 2011 ‘ਚ ਫਿਲਮ ਨਿਰਦੇਸ਼ਕ ਅਨੁਰਾਗ ਕਸ਼ਯਪ ਨਾਲ ਵਿਆਹ ਕਰਵਾਇਆ ਸੀ ਅਤੇ ਦੋਹਾਂ ਦਾ 2015 ‘ਚ ਤਲਾਕ ਹੋ ਗਿਆ ਸੀ। ਹੁਣ ਸਾਲਾਂ ਬਾਅਦ ਅਦਾਕਾਰਾ ਨੇ ਆਪਣੇ ਵਿਆਹ (marriage) ਅਤੇ ਪ੍ਰੇਮ ਸਬੰਧਾਂ (love relationship) ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।
ਬ੍ਰੇਕਅੱਪ ਲਈ ਦੂਜੇ ਮਰਦਾਂ ਨਾਲ ਸੌਂਦੀ ਸੀ
Haupterfly ਨਾਲ ਇੱਕ ਇੰਟਰਵਿਊ ਦੌਰਾਨ, ਜਦੋਂ ਕਲਕੀ ਕੋਚਲਿਨ (Kalki Koechlin) ਨੂੰ ਬ੍ਰੇਕਅੱਪ (breakups) ਨਾਲ ਨਜਿੱਠਣ ਦੇ ਨਿਯਮਾਂ ਬਾਰੇ ਪੁੱਛਿਆ ਗਿਆ ਸੀ, ਤਾਂ ਉਨ੍ਹਾਂ ਆਪਣੇ ਅਨੁਭਵ (experience) ਸਾਂਝੇ ਕੀਤੇ ਅਤੇ ਦੱਸਿਆ ਕਿ ਜਦੋਂ ਉਸਨੇ ਰਿਸ਼ਤੇ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਤਾਂ ਉਸਦੇ ਲਈ ਕੀ ਕੰਮ ਆਇਆ। ਅਦਾਕਾਰਾ ਨੇ ਇਹ ਵੀ ਕਿਹਾ ਕਿ ਜੇਕਰ ਉਸ ਨੂੰ ਬ੍ਰੇਕਅੱਪ ਕਰਨਾ ਹੈ ਤਾਂ ਉਹ ਕਿਸੇ ਹੋਰ ਨਾਲ ਸੌਂਵੇਗੀ।