1 ਅਕਤੂਬਰ 2024 : ਤੇਲ ਮਾਰਕੀਟਿੰਗ ਕੰਪਨੀਆਂ ਨੇ 1 ਅਕਤੂਬਰ ਦੀ ਸਵੇਰ ਨੂੰ ਐਲਪੀਜੀ ਖਪਤਕਾਰਾਂ ਨੂੰ ਝਟਕਾ ਦਿੱਤਾ ਹੈ। 19 ਕਿਲੋ ਗੈਸ ਦੇ ਐਲਪੀਜੀ ਸਿਲੰਡਰ ਦੀ ਕੀਮਤ ਵਿਚ 48.50 ਰੁਪਏ ਤੋਂ 50 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ। ਇੰਡੀਅਨ ਆਇਲ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਹੁਣ ਦਿੱਲੀ ‘ਚ 19 ਕਿਲੋਗ੍ਰਾਮ ਦੇ LPG ਗੈਸ ਸਿਲੰਡਰ ਦੀ ਕੀਮਤ 1740 ਰੁਪਏ ਹੋ ਗਈ ਹੈ। ਹਾਲਾਂਕਿ ਕੰਪਨੀਆਂ ਨੇ ਘਰੇਲੂ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਪਹਿਲਾਂ ਦੀ ਤਰ੍ਹਾਂ ਇਹ ਦਿੱਲੀ ‘ਚ 803 ਰੁਪਏ ‘ਚ ਮਿਲੇਗਾ।
ਮਹਾਨਗਰਾਂ ਵਿੱਚ ਅੱਜ ਤੋਂ ਇਹ ਹੈ ਕੀਮਤ
ਇੰਡੀਅਨ ਆਇਲ ਦੇ ਅਨੁਸਾਰ, 1 ਅਕਤੂਬਰ, 2024 ਤੋਂ, ਵਪਾਰਕ ਐਲਪੀਜੀ ਸਿਲੰਡਰ ਮੁੰਬਈ ਵਿੱਚ 1692.50 ਰੁਪਏ, ਕੋਲਕਾਤਾ ਵਿੱਚ 1850.50 ਰੁਪਏ ਅਤੇ ਚੇਨਈ ਵਿੱਚ 1903 ਰੁਪਏ ਵਿੱਚ ਉਪਲਬਧ ਹੈ। ਇਸ ਤੋਂ ਪਹਿਲਾਂ ਸਤੰਬਰ ਵਿੱਚ ਵੀ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕਰੀਬ 39 ਰੁਪਏ ਦਾ ਵਾਧਾ ਹੋਇਆ ਸੀ ਅਤੇ ਇਹ 1691.50 ਰੁਪਏ ਹੋ ਗਿਆ ਸੀ। ਪਹਿਲਾਂ ਇਹ 1652.50 ਰੁਪਏ ਸੀ। ਕੋਲਕਾਤਾ ‘ਚ ਮੰਗਲਵਾਰ ਤੋਂ 19 ਕਿਲੋ ਦਾ LPG ਸਿਲੰਡਰ 48 ਰੁਪਏ ਮਹਿੰਗਾ ਹੋ ਗਿਆ ਹੈ।
ਵੱਡੇ ਸ਼ਹਿਰਾਂ ਵਿੱਚ ਅੱਜ ਵਪਾਰਕ LPG ਸਿਲੰਡਰ ਦੀਆਂ ਕੀਮਤਾਂ
ਨੋਇਡਾ – ₹1,738.50
ਲਖਨਊ – ₹1,861.00
ਪਟਨਾ – ₹1,995.50
ਰਾਂਚੀ – ₹1,900.00
ਸ਼ਿਮਲਾ – ₹1,851.50
ਚੰਡੀਗੜ੍ਹ – ₹1,760.50
ਜੈਪੁਰ – ₹1,767.50
ਸ਼੍ਰੀਨਗਰ – ₹2,043.00
ਦੇਹਰਾਦੂਨ – ₹1,791.50
ਗਾਜ਼ੀਆਬਾਦ – ₹,738.50
ਫਰੀਦਾਬਾਦ – ₹1,740.50
ਬੈਂਗਲੁਰੂ – ₹1,818.00
ਗੁਰੂਗ੍ਰਾਮ – ₹ 1,756.00
ਭੁਵਨੇਸ਼ਵਰ – ₹1,889.00
ਭਾਗਲਪੁਰ – ₹2,010.50
ਕਾਨਪੁਰ – ₹1,762.50
ਢਾਬਾ-ਰੈਸਟੋਰੈਂਟ ਹੋਣਗੇ ਪ੍ਰਭਾਵਿਤ
ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਧਣ ਕਾਰਨ ਰੈਸਟੋਰੈਂਟਾਂ, ਹੋਟਲਾਂ ਅਤੇ ਢਾਬਿਆਂ ਦੇ ਖਾਣ-ਪੀਣ ਦੇ ਰੇਟਾਂ ‘ਤੇ ਵੀ ਅਸਰ ਪੈ ਸਕਦਾ ਹੈ। ਇਨ੍ਹਾਂ ਥਾਵਾਂ ‘ਤੇ ਵਪਾਰਕ ਐਲਪੀਜੀ ਗੈਸ ਸਿਲੰਡਰਾਂ ਦੀ ਵਰਤੋਂ ਵਿਸ਼ੇਸ਼ ਤੌਰ ‘ਤੇ ਕੀਤੀ ਜਾਂਦੀ ਹੈ। ਜੇਕਰ ਦੇਖਿਆ ਜਾਵੇ ਤਾਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਪਿਛਲੇ ਦੋ ਮਹੀਨਿਆਂ ‘ਚ ਵੀ ਵਪਾਰਕ LPG ਸਿਲੰਡਰ ਦੀਆਂ ਕੀਮਤਾਂ ‘ਚ ਵਾਧਾ ਕੀਤਾ ਸੀ। ਸਤੰਬਰ ਅਤੇ ਅਗਸਤ ਵਿੱਚ ਵੀ ਕੀਮਤਾਂ ਵਧਾਈਆਂ ਗਈਆਂ ਸਨ। ਸਤੰਬਰ ਵਿੱਚ 39 ਰੁਪਏ ਅਤੇ ਅਗਸਤ ਵਿੱਚ 8-9 ਰੁਪਏ ਦਾ ਵਾਧਾ ਹੋਇਆ ਸੀ।