1 ਅਕਤੂਬਰ 2024 : (ਆਈਪੀਐੱਸ) ਪ੍ਰੋਬੇਸ਼ਨਰੀ ਅਫ਼ਸਰਾਂ ਦੇ ਸਮੂਹ ਨੂੰ ਕਿਹਾ ਕਿ ਕਾਨੂੰਨ-ਵਿਵਸਥਾ ਬਣਾਈ ਰੱਖਣਾ, ਨਿਆਂ ਯਕੀਨੀ ਬਣਾਉਣਾ ਅਤੇ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਬਿਨਾਂ ਵਿਕਾਸ ਇੱਕ ਅਰਥਹੀਣ ਸ਼ਬਦ ਬਣ ਜਾਂਦਾ ਹੈ। ਰਾਸ਼ਟਰਪਤੀ ਮੁਰਮੂ ਨੇ ਕਿਹਾ, ‘ਅਪਰਾਧ ਦੀ ਇੱਕ ਸ਼੍ਰੇਣੀ, ਜਿਸ ਨੂੰ ਮੈਂ ਇੱਥੇ ਉਜਾਗਰ ਕਰਨਾ ਚਾਹਾਂਗੀ, ਉਹ ਹੈ ਮਹਿਲਾਵਾਂ ਵਿਰੁੱਧ ਅਪਰਾਧ। ਹਾਲਾਂਕਿ ਇਹ ਬਿਮਾਰ ਮਾਨਸਿਕਤਾ ਅਤੇ ਸਮਾਜਿਕ ਪੱਖਪਾਤ ਦੀਆਂ ਡੂੰਘੀਆਂ ਜੜ੍ਹਾਂ ਵਾਲੀ ਇੱਕ ਗੁੰਝਲਦਾਰ ਸਮੱਸਿਆ ਹੈ, ਪਰ ਸਭ ਤੋਂ ਪਹਿਲਾਂ ਇਹ ਇੱਕ ਅਪਰਾਧ ਹੈ। ਇਸ ਲਈ, ਇਸ ਨਾਲ ਲੜਨ ਲਈ ਕਈ ਪੱਧਰਾਂ ’ਤੇ ਕਾਰਵਾਈ ਦੀ ਲੋੜ ਹੁੰਦੀ ਹੈ ਪਰ ਸਭ ਤੋਂ ਪਹਿਲਾਂ ਪੁਲੀਸ ਫੋਰਸ ਨੂੰ ਇਸ ਨਾਲ ਨਜਿੱਠਦਾ ਪੈਂਦਾ ਹੈ।’ ਉਨ੍ਹਾਂ ਪੁਲੀਸ ਅਧਿਕਾਰੀਆਂ ਨੂੰ ਤਕਨਾਲੋਜੀ ਪ੍ਰਤੀ ਜਾਗਰੂਕ ਹੋਣ ਤੇ ਅਪਰਾਧੀਆਂ ਤੋਂ ਇੱਕ ਕਦਮ ਅੱਗੇ ਰਹਿਣ ਦਾ ਸੱਦਾ ਦਿੱਤਾ।
ਇਸ ਉਪਰੰਤ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅਟਲ ਬਿਹਾਰੀ ਵਾਜਪਾਈ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼, ਆਰਐੱਮਐੱਲ ਹਸਪਤਾਲ ਦੀ 10ਵੇਂ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿਹਤ ਸੰਭਾਲ ਪੇਸ਼ੇਵਰਾਂ ਨਾਲ ਮਰੀਜ਼ਾਂ ਦੇ ਰਿਸ਼ਤੇਦਾਰਾਂ ਵੱਲੋਂ ਕੀਤਾ ਜਾਂਦਾ ਦੁਰਵਿਵਹਾਰ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਡਾਕਟਰ ਮਰੀਜ਼ਾਂ ਦੀ ਜਾਨ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਮੁਰਮੂ ਨੇ ਕਿਹਾ, ‘ਕਈ ਵਾਰ ਜਦੋਂ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਗੁੱਸੇ ਵਿੱਚ ਮਰੀਜ਼ਾਂ ਦੇ ਰਿਸ਼ਤੇਦਾਰ ਸਿਹਤ ਸੰਭਾਲ ਪੇਸ਼ੇਵਰਾਂ ਨਾਲ ਦੁਰਵਿਵਹਾਰ ਕਰਦੇ ਹਨ। ਇਹ ਗਲਤ ਅਤੇ ਨਿੰਦਣਯੋਗ ਹੈ।’’