24 ਸਤੰਬਰ 2024 : ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਆਪਣੇ ਮੈਂਬਰਾਂ ਨੂੰ ਕਈ ਸਹੂਲਤਾਂ ਦੇ ਰਿਹਾ ਹੈ। EPFO ‘ਚ ਨਿਵੇਸ਼ ਕਰਕੇ ਇਕ ਨਿਵੇਸ਼ਕ ਮੋਟਾ ਫੰਡ ਜਮ੍ਹਾ ਕਰਨ ਨਾਲ ਪੈਨਸ਼ਨ (Pension) ਦਾ ਲਾਭ ਵੀ ਲੈ ਸਕਦਾ ਹੈ। ਇਸ ਤੋਂ ਇਲਾਵਾ EPFO ਮੈਂਬਰਾਂ ਨੂੰ ਅੰਸ਼ਕ ਨਿਕਾਸੀ ਕਰਨ ਦੀ ਸੁਵਿਧਾ ਦਿੰਦਾ ਹੈ। ਹੁਣ EPFO ਨੇ ਅੰਸ਼ਕ ਨਿਕਾਸੀ ਨੇ ਨਿਯਮਾਂ ‘ਚ ਬਦਲਾਅ (EPFO Rule Change) ਕੀਤਾ ਹੈ।
EPFO ਦਾ ਨਵਾਂ ਨਿਯਮ (EPFO New Rule)
EPFO ਨੇ ਅੰਸ਼ਕ ਨਿਕਾਸੀ ਦੇ ਨਿਯਮਾਂ ‘ਚ ਬਦਲਾਅ ਕੀਤਾ ਹੈ। ਇਸ ਦੀ ਜਾਣਕਾਰੀ ਕੇਂਦਰੀ ਕਿਰਤ ਮੰਤਰੀ ਮਨਸੁਖ ਮਾਂਡਵੀਆ ਨੇ ਦਿੱਤੀ ਹੈ। ਮਨਸੁਖ ਮਾਂਡਵੀਆ ਨੇ ਕਿਹਾ ਕਿ ਪੀਐੱਫ ਅਕਾਊਟ (PF Account) ਨਾਲ ਅੰਸ਼ਕ ਨਿਕਾਸੀ ਦੀ ਸੀਮਾ ਨੂੰ ਵਧਾ ਦਿੱਤੀ ਹੈ। ਹੁਣ EPFO ਦੇ ਮੈਂਬਰ PF Account ਨਾਲ 50,000 ਰੁਪਏ ਦੀ ਥਾਂ 1 ਲੱਖ ਰੁਪਏ ਕਢਵਾ ਸਕਦੇ ਹਨ।
ਇਸ ਤੋਂ ਇਲਾਵਾ ਹੁਣ ਨੌਕਰੀ ਸ਼ੁਰੂ ਕਰਨ ਦੇ 6 ਮਹੀਨੇ ਅੰਦਰ ਹੀ ਨਿਕਾਸੀ ਕੀਤੀ ਜਾ ਸਕਦੀ ਹੈ। ਇੱਥੇ ਪਹਿਲਾਂ ਪੂਰੀ ਨਿਕਾਸੀ ਲਈ ਮੈਂਬਰਾਂ ਨੂੰ ਜ਼ਿਆਦਾ ਇੰਤਜ਼ਾਰ ਕਰਨਾ ਪੈਂਦਾ ਸੀ। ਪਰ ਹੁਣ ਇਸ ਤਰ੍ਹਾਂ ਨਹੀਂ ਹੋਵੇਗਾ। ਜੇਕਰ ਕੋਈ ਮੁਲਾਜ਼ਮ 6 ਮਹੀਨਿਆਂ ਦੇ ਅੰਦਰ ਨੌਕਰੀ ਛੱਡ ਦਿੰਦਾ ਹੈ ਤਾਂ ਇਹ PF Account ‘ਚੋਂ ਪੂਰੀ ਨਿਕਾਸੀ ਕਰ ਸਕਦਾ ਹੈ।
PF Account ਨਾਲ ਫੰਡ ਕਢਵਾਉਣ ਦਾ ਪ੍ਰੋਸੈੱਸ (Process of withdrawing funds from PF account)
-EPFO ਦੇ ਈ-ਸੇਵਾ ਪੋਰਟਲ ‘ਤੇ ਜਾਓ। ਇੱਥੇ ਮੈਂਬਰ ਦੀ ਆਪਸ਼ਨ ‘ਤੇ ਕਲਿੱਕ ਕਰੋ।
-ਇਸ ਤੋਂ ਬਾਅਦ UAN, ਪਾਸਵਰਡ ਅਤੇ ਕੈਪਚਾ ਦੀ ਮਦਦ ਨਾਲ ਲੌਗਇਨ ਕਰੋ।
-ਲੌਗਇਨ ਹੋਣ ਤੋਂ ਬਾਅਦ ‘ਆਨਲਾਈਨ ਸਰਵਿਸ’ ‘ਚ ਜਾਓ।
-ਹੁਣ ਫਾਰਮ -31, 19, 10 C ਤੇ 10 D ‘ਚੋਂ ਇਕ ਨੂੰ ਚੁਣੋ।
-ਇਸ ਤੋਂ ਬਾਅਦ ਪਰਸਨਲ ਡਿਟੇਲ ਨੂੰ ਵੈਰੀਫਾਈ ਕਰੋ।
-ਹੁਣ ਫਾਰਮ 31 ਸਿਲੈਕਟ ਕਰਕੇ ਨਿਕਾਸੀ ਦਾ ਕਾਰਨ ਦੱਸੋ।
-ਇਸ ਤੋਂ ਬਾਅਦ ਰਜਿਸਟਰ ਮੋਬਾਈਲ ਨੰਬਰ ‘ਤੇ ਆਏ OTP ਨੂੰ ਸਬਮਿਟ ਕਰੋ।
ਫਾਰਮ ਸਬਮਿਟ ਕਰਨ ਤੋਂ ਬਾਅਦ ‘ਆਨਲਾਈਨ ਸਰਵਿਸ’ ‘ਚ ਜਾ ਕੇ ਕਲੇਮ ਨੂੰ ਟ੍ਰੈਕ ਕਰੋ। ਉੱਥੇ ਜਾ ਕੇ ਤੁਸੀਂ ਕਲੇਮ ਦਾ ਸਟੇਟਸ ਵੀ ਚੈੱਕ ਕਰ ਸਕਦੇ ਹੋ। ਦੱਸ ਦਈਏ ਕਿ 7 ਤੋਂ 10 ਦਿਨ ‘ਚ EPFO ਵਲੋਂ ਕਲੇਮ ਰਾਸ਼ੀ ਬੈਂਕ ਅਕਾਊਟ ‘ਚ ਟਰਾਂਸਫਰ ਕਰ ਦਿੱਤੀ ਜਾਂਦੀ ਹੈ।
ਕਦੋਂ ਕਢਵਾ ਸਕਦੇ ਹੋ ਫੰਡ
EPFO Account ‘ਚੋਂ ਮੈਡੀਕਲ, ਵਿਆਹ, ਐਜੂਕੇਸ਼ਨ ਜਾਂ ਫੈਮਲੀ ‘ਚ ਕੋਈ ਵੀ ਐਮਰਜੈਸੀ ਪੈਣ ‘ਤੇ ਪੈਸੇ ਕਢਵਾ ਸਕਦੇ ਹੋ।