16 ਸਤੰਬਰ 2024 : ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਗਸ਼ਤ ਦੌਰਾਨ ਤਰਨਤਾਰਨ ਦੇ ਸਰਹੱਦੀ ਪਿੰਡ ਨੌਸਹਿਰਾ ਧੋਲਾ ਤੋਂ ਹੈਰੋਇਨ ਦਾ ਪੈਕੇਟ ਬਰਾਮਦ ਕੀਤਾ। ਬੀਐੱਸਐੱਫ਼ ਦੇ ਇਕ ਬੁਲਾਰੇ ਨੇ ਦੱਸਿਆ ਕਿ ਮਜ਼ਬੂਤ ਟੇਪ ਨਾਲ ਲਪੇਟੇ ਇਕ ਪੈਕੇਟ ਨਾਲ ਲੋਹੇ ਦਾ ਰਿੰਗ ਅਤੇ ਦੋ ਰੋਸ਼ਨੀ ਵਾਲੀਆਂ ਡੰਡੀਆਂ ਵੀ ਜੁੜੀਆਂ ਹੋਈਆਂ ਸਨ। ਜਿਸ ਵਿਚ ਹੈਰੋਇਨ ਹੋਣ ਦਾ ਸ਼ੱਕ ਹੋਇਆ। ਉਨ੍ਹਾਂ ਦੱਸਿਆ ਕਿ ਪੈਕੇਟ ਦਾ ਕੁੱਲ ਵਜ਼ਨ 1.146 ਕਿਲੋਗ੍ਰਾਮ ਸੀ।