16 ਸਤੰਬਰ 2024 : ਇੰਟਰਨੈੱਟ ਦੇ ਇਸ ਯੁੱਗ ਵਿਚ ਹਰ ਕੰਮ ਕੰਪਿਊਟਰ ਉੱਤੇ ਹੋ ਗਿਆ ਹੈ। ਅਸੀਂ ਦਿਨ ਭਰ ਕੰਪਿਊਟਰ ਤੇ ਮੋਬਾਇਲ ਦੀ ਵਰਤੋਂ ਕਰਦੇ ਹਾਂ। ਵਧੇਰੇ ਸਕ੍ਰੀਨ ਦੇਖਣ ਦਾ ਸਿੱਧਾ ਅਸਰ ਸਾਡੀਆਂ ਅੱਖਾਂ ਉੱਤੇ ਪੈਂਦਾ ਹੈ। ਇਸ ਨਾਲ ਅੱਖਾਂ ਵਿਚ ਥਕਾਵਟ ਪੈਦਾ ਹੁੰਦੀ ਹੈ ਅਤੇ ਨਿਗ੍ਹਾ ਵੀ ਘਟਦੀ ਹੈ।

ਜਿਆਦਾਤਰ ਕੰਮ ਕੰਪਿਊਟਰ ਉੱਤੇ ਹੋਣ ਕਾਰਨ, ਕਈ ਵਾਰ ਅਸੀਂ ਚਾਹੁੰਦੇ ਹੋਏ ਵੀ ਸਕਰੀਨ ਟਾਇਮ ਘੱਟ ਨਹੀਂ ਕਰ ਸਕਦੇ। ਪਰ ਅਸੀਂ ਕੁਝ ਉਪਾਅ ਕਰਕੇ ਅੱਖਾਂ ਨੂੰ ਤੰਦਰੁਸਤ ਰੱਖ ਸਕਦੇ ਹਾਂ। ਅੱਜ ਅਸੀਂ ਤੁਹਾਨੂੰ ਕੁਝ ਟਿਪਸ ਦੱਸਣ ਜਾ ਰਹੇ ਹਾਂ, ਜਿੰਨ੍ਹਾਂ ਨੂੰ ਅਪਣਾਉਣ ਨਾਲ ਤੁਹਾਡੀਆਂ ਅੱਖਾਂ ਨੂੰ ਰਾਹਤ ਮਿਲੇਗੀ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਵਧੇਰੇ ਸਕਰੀਨ ਦੇਖਣ ਨਾਲ ਅੱਖਾਂ ਦਾ ਲਾਲ ਹੋਣਾ, ਭਾਰਾ ਹੋਣਾ, ਅੱਖਾਂ ‘ਚ ਪਾਣੀ ਆਉਣਾਆਦਿ ਸਮੱਸਿਆਵਾਂ ਹੋ ਸਕਦੀਆਂ ਹਨ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਜੇਕਰ ਤੁਸੀਂ ਇਨ੍ਹਾਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਦੇ ਹੋ, ਤਾਂ ਇਸਦਾ ਅਸਰ ਤੁਹਾਡੀ ਨਿਗ੍ਹਾ ਉੱਤੇ ਵੀ ਪੈ ਸਕਦਾ ਹੈ।

ਪਾਣੀ ਦੇ ਛਿੱਟੇ ਮਾਰੋ

ਜੇਕਰ ਤੁਸੀਂ ਦਿਨ ਦਾ ਵਧੇਰੇ ਸਮਾਂ ਸਕਰੀਨ ਨੂੰ ਦੇਖ ਕੇ ਬਿਤਾਉਂਦੇ ਹੋ, ਤਾਂ ਤੁਹਾਨੂੰ ਥੋੜੇ-ਥੋੜੇ ਸਮੇਂ ਬਾਅਦ ਅੱਖਾਂ ਉੱਤੇ ਪਾਣੀ ਦੇ ਛਿੱਟੇ ਮਾਰਨੇ ਚਾਹੀਦੇ ਹਨ। ਅਜਿਹਾ ਕਰਨ ਨਾਲ ਤੁਹਾਡੀਆਂ ਅੱਖਾਂ ਦੀ ਥਕਾਵਟ ਦੂਰ ਹੋੇਵਗੀ ਅਤੇ ਤੁਸੀਂ ਤਰੋਤਾਜ਼ਾ ਮਹਿਸੂਸ ਕਰੋਗੇ।

ਖੀਰਾ ਲਗਾਓ

ਖੀਰੇ ਨੂੰ ਅੱਖਾਂ ਦੇ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਵਧੇਰੇ ਸਮਾਂ ਸਕ੍ਰੀਨ ਉੱਤੇ ਕੰਮ ਕਰਦੇ ਹੋ, ਤਾਂ ਤੁਹਾਨੂੰ ਕੁਝ ਸਮੇਂ ਲਈ ਆਪਣੀਆਂ ਅੱਖਾਂ ਦੇ ਉੱਤੇ ਖੀਰੇ ਦੇ ਟੁਕੜੇ ਰੱਖਣੇ ਚਾਹੀਦੇ ਹਨ। ਅਜਿਹਾ ਕਰਨ ਨਾਲ ਤੁਹਾਡੀਆਂ ਅੱਖਾਂ ਨੂੰ ਆਰਾਮ ਮਿਲੇਗਾ ਅਤੇ ਡਾਰਕ ਸਰਕਲ ਦੀ ਸਮੱਸਿਆ ਵੀ ਹੱਲ ਹੋੇਵੇਗੀ।

ਆਈਸ ਪੈਡ ਦੀ ਕਰੋ ਵਰਤੋਂ

ਜੇਕਰ ਤੁਸੀਂ ਲੰਮਾ ਸਮਾਂ ਸਕ੍ਰੀਨ ਉੱਤੇ ਕੰਮ ਕਰਦੇ ਹੋ, ਤਾਂ ਇਸ ਨਾਲ ਅੱਖਾਂ ਵਿਚ ਭਾਰੀਪਣ ਮਹਿਸੂਸ ਹੋਣ ਲੱਗਦਾ ਹੈ। ਲਗਾਤਾਰ ਲੰਮਾ ਸਮਾਂ ਸਕ੍ਰੀਨ ਦੇਖਣ ਨਾਲ ਅੱਖਾਂ ਵਿਚ ਸੋਜ ਵੀ ਆ ਸਕਦੀ ਹੈ। ਇਸਦੇ ਲਈ ਤੁਸੀਂ ਆਈਸ ਜੈੱਲ ਪੈਡ ਖਰੀਦ ਸਕਦੇ ਹੋ ਜਾਂ ਠੰਡੇ ਪਾਣੀ ‘ਚ ਸਾਫ ਸੂਤੀ ਕੱਪੜੇ ਨੂੰ ਭਿਓ ਕੇ ਉਸ ਨੂੰ ਹਲਕਾ ਜਿਹਾ ਨਿਚੋੜ ਕੇ ਅੱਖਾਂ ‘ਤੇ ਲਗਾ ਸਕਦੇ ਹੋ।

ਕੁਝ ਸਮੇਂ ਲਈ ਲਓ ਬ੍ਰੇਕ

ਜੇਕਰ ਤੁਸੀਂ ਕੰਪਿਊਟਰ ਉੱਤੇ ਕੰਮ ਕਰਦੇ ਸਮੇਂ ਬਹੁਤ ਥਕਾਵਟ ਮਹਿਸੂਸ ਕਰ ਰਹੇ ਹੋ, ਤਾਂ ਕੁਝ ਸਕਿੰਟਾਂ ਲਈ ਬ੍ਰੇਕ ਲਓ। ਬ੍ਰੇਕ ਦੌਰਾਨ ਆਪਣੀਆਂ ਹਥੇਲੀਆਂ ਨੂੰ ਰਗੜ ਕੇ ਆਪਣੀਆਂ ਅੱਖਾਂ ‘ਤੇ ਰੱਖੋ। ਇਸ ਨਾਲ ਤੁਹਾਡੀਆਂ ਅੱਖਾਂ ਨੂੰ ਬਹੁਤ ਆਰਾਮ ਮਿਲੇਗਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।