10 ਸਤੰਬਰ 2024 : ਗਾਇਕ ਗੁਰੂ ਰੰਧਾਵਾ ਨੇ ਅੱਜ ਵੀਡੀਓ ਸਾਂਝੀ ਕਰਦਿਆਂ ਦੱਸਿਆ ਕਿ ਉਹ ਆਪਣੇ ਅਗਲੇ ਪ੍ਰਾਜੈਕਟ ਲਈ ਆਪਣੇ ਗ੍ਰਹਿ ਸੂਬੇ ਪੰਜਾਬ ਵਿੱਚ ਸ਼ੂਟਿੰਗ ਕਰ ਰਿਹਾ ਹੈ। ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਵੀਡੀਓ ਵਿੱਚ ਉਹ ਘਰ ਵਿੱਚ ਘੁੰਮਦਾ ਨਜ਼ਰ ਆ ਰਿਹਾ ਹੈ। ਉਸ ਦੇ ਪਿੱਛੇ ਗਾਵਾਂ ਤੇ ਮੱਝਾਂ ਵੀ ਨਜ਼ਰ ਆ ਰਹੀਆਂ ਹਨ। ਵੀਡੀਓ ਹੇਠਾਂ ਉਸ ਨੇ ਲਿਖਿਆ, ‘ਪੰਜਾਬ ਮੇਰੇ ਖੂਨ ਵਿੱਚ ਹੈ। ਆਪਣੇ ਘਰ ਵਿੱਚ ਸ਼ੂਟਿੰਗ ਕਰ ਰਿਹਾ ਹਾਂ।’ ਜ਼ਿਲ੍ਹਾ ਗੁਰਦਾਸਪੁਰ ਦਾ ਜੰਮਪਲ ਗੁਰੂ ‘ਲਾਹੌਰ’, ‘ਇਸ਼ਾਰੇ ਤੇਰੇ’ ਅਤੇ ‘ਤੇਰੇ ਉੱਤੇ’ ਵਰਗੇ ਗੀਤਾਂ ਲਈ ਮਸ਼ਹੂਰ ਹੈ। ‘ਸੇਮ ਗਰਲ’ ਉਸ ਦਾ ਪਹਿਲਾ ਗੀਤ ਸੀ। 2013 ਵਿੱਚ ਉਸ ਨੇ ਆਪਣੀ ਪਹਿਲੀ ਐਲਬਮ ‘ਪੇਜ ਵਨ’ ਰਿਲੀਜ਼ ਕੀਤੀ। ਇਸ ਤੋਂ ਇਲਾਵਾ ਉਸ ਦੇ ‘ਤਾਰੇ’, ‘ਸੂਟ’, ‘ਹਾਈ ਰੇਟਡ ਗਭਰੂ’, ‘ਨਾਚ ਮੇਰੀ ਰਾਨੀ’, ‘ਡਾਂਸ ਮੇਰੀ ਰਾਨੀ’, ‘ਡਿਜ਼ਾਈਨਰ’, ‘ਮੋਰਨੀ ਬਣਕੇ’, ‘ਦਾਰੂ ਵਰਗੀ’, ‘ਚੰਡੀਗੜ੍ਹ ਕਰੇ ਆਸ਼ਿਕੀ 2.0’, ‘ਰਾਜਾ ਰਾਣੀ’ ਵਰਗੇ ਗੀਤ ਵੀ ਕਾਫੀ ਮਕਬੂਲ ਹੋਏ।