5 ਸਤੰਬਰ 2024 : ਟੋਕੀਓ ਪੈਰਾਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਭਾਵੀਨਾਬੇਨ ਪਟੇਲ ਨੂੰ ਕਲਾਸ 4 ਕੁਆਰਟਰ ਫਾਈਨਲ ਵਿੱਚ ਮਿਲੀ ਹਾਰ ਮਗਰੋਂ ਪੈਰਿਸ ਪੈਰਾਲੰਪਿਕ ਮਹਿਲਾ ਸਿੰਗਲਜ਼ ਟੇਬਲ ਟੈਨਿਸ ਵਿੱਚ ਭਾਰਤ ਦੀ ਚੁਣੌਤੀ ਖ਼ਤਮ ਹੋ ਗਈ ਹੈ। ਉਸ ਨੂੰ ਚੀਨ ਦੀ ਯਿੰਗ ਜ਼ੂ ਹੱਥੋਂ 12-14, 9-11, 11-8, 6-11 ਨਾਲ ਹਾਰ ਝੱਲਣੀ ਪਈ। ਇਸ ਤੋਂ ਪਹਿਲਾਂ ਕਲਾਸ 3 ਵਿੱਚ ਭਾਰਤ ਦੀ ਸੋਨਲਬੇਨ ਪਟੇਲ ਨੂੰ ਕ੍ਰੋਏਸ਼ੀਆ ਦੀ ਐਂਡੇਲਾ ਮੁਜ਼ੀਨਿਚ ਵਿਨਸੇਟਿਚ ਨੇ ਹਰਾਇਆ ਸੀ। ਮਹਿਲਾ ਡਬਲਜ਼ ਵਿੱਚ ਭਾਰਤ ਦੀ ਭਾਵੀਨਾਬੇਨ ਅਤੇ ਸੋਨਲਬੇਨ ਕੁਆਰਟਰ ਫਾਈਨਲ ਵਿੱਚ ਕੋਰੀਆ ਦੀ ਯੰਗ ਏ ਜੁੰਗ ਅਤੇ ਐੱਸ ਮੂਨ ਤੋਂ ਹਾਰ ਗਈਆਂ ਸਨ।