27 ਅਗਸਤ 2024 : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਖੁਸ਼ਹਾਲੀ ਦੇ ਸਿਖਰ ਤੱਕ ਪਹੁੰਚਣ ਲਈ ਲੋਕਾਂ ਨੂੰ ਇਕਜੁੱਟ ਰਹਿਣ ਦੀ ਅਪੀਲ ਕਰਦੇ ਹੋਏ ਅੱਜ ਕਿਹਾ ਕਿ ਬੰਗਲਾਦੇਸ਼ ਵਿੱਚ ਹੋਈਆਂ ਗ਼ਲਤੀਆਂ ਭਾਰਤ ’ਚ ਨਹੀਂ ਹੋਣੀ ਚਾਹੀਦੀਆਂ। ਉਨ੍ਹਾਂ ਆਗਰਾ ਵਿੱਚ ਇਕ ਪ੍ਰੋਗਰਾਮ ਦੌਰਾਨ ਕਿਹਾ, ‘‘ਰਾਸ਼ਟਰ ਤੋਂ ਵਧ ਕੇ ਕੁਝ ਨਹੀਂ ਹੋ ਸਕਦਾ, ਰਾਸ਼ਟਰ ਤਾਂ ਹੀ ਮਜ਼ਬੂਤ ਹੋਵੇਗਾ ਜਦੋਂ ਅਸੀਂ ਸਭ ਇਕਜੁੱਟ ਰਹਾਂਗੇ। ਬੰਟੇਂਗੇ ਤੋਂ ਕਟੇਂਗੇ (ਜੇ ਵੰਡੇ ਰਹਾਂਗੇ ਤਾਂ ਵੱਢੇ-ਟੁੱਕੇ ਜਾਵਾਂਗੇ)।’’ ਮੁੱਖ ਮੰਤਰੀ ਨੇ ਕਿਹਾ, ‘‘ਅਸੀਂ ਬੰਗਲਾਦੇਸ਼ ਵਿੱਚ ਦੇਖ ਰਹੇ ਹਾਂ ਨਾ, ਉਹ ਗ਼ਲਤੀਆਂ ਇੱਥੇ ਨਹੀਂ ਹੋਣੀਆਂ ਚਾਹੀਦੀਆਂ। ਇਕ ਰਹਾਂਗੇ-ਨੇਕ ਰਹਾਂਗੇ, ਸੁਰੱਖਿਅਤ ਰਹਾਂਗੇ ਅਤੇ ਖੁਸ਼ਹਾਲੀ ਦੇ ਸਿਖਰ ਤੱਕ ਪਹੁੰਚਾਂਗੇ।’’ ਮੁੱਖ ਮੰਤਰੀ ਆਦਿੱਤਿਆਨਾਥ ਨੇ ਆਪਣੇ ਭਾਸ਼ਣ ਦੀ ਇਕ ਕਲਿੱਪ ‘ਐਕਸ’ ਉੱਤੇ ਵੀ ਸਾਂਝੀ ਕੀਤੀ ਹੈ। ਉਨ੍ਹਾਂ ਆਗਰਾ ਵਿੱਚ ਦੁਰਗਾਦਾਸ ਰਾਠੌੜ ਦੇ ਬੁੱਤ ਦਾ ਉਦਘਾਟਨ ਕਰਨ ਤੋਂ ਬਾਅਦ ਕਿਹਾ, ‘‘ਸਾਨੂੰ ਵਿਕਸਤ ਭਾਰਤ ਦੇ ਸੰਕਲਪ ਨੂੰ ਸੱਚ ਕਰਨਾ ਹੈ।’’ 

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।