22 ਅਗਸਤ 2024 : ਸੀਨੀਅਰ ਆਈਏਐਸ ਅਧਿਕਾਰੀ ਗੋਵਿੰਦ ਮੋਹਨ ਭਲਕੇ ਨਵੇਂ ਕੇਂਦਰੀ ਗ੍ਰਹਿ ਸਕੱਤਰ ਵਜੋਂ ਅਹੁਦਾ ਸੰਭਾਲਣਗੇ। ਉਹ ਅਜੈ ਕੁਮਾਰ ਭੱਲਾ ਦੀ ਥਾਂ ਲੈਣਗੇ, ਜਿਨ੍ਹਾਂ ਇਸ ਅਹੁਦੇ ’ਤੇ ਪੰਜ ਵਰ੍ਹੇ ਸੇਵਾਵਾਂ ਨਿਭਾਈਆਂ ਹਨ। ਸ੍ਰੀ ਮੋਹਨ ਬਨਾਰਸ ਯੂਨੀਵਰਸਿਟੀ ਤੋਂ ਬੀਟੈੱਕ ਹਨ ਅਤੇ ਉਨ੍ਹਾਂ ਨੇ ਅਹਿਮਦਾਬਾਦ ਦੀ ਆਈਆਈਐਮ ਤੋਂ ਪੋਸਟ ਗ੍ਰੈਜੂਏਸ਼ਨ ਕੀਤੀ ਹੈ। ਉਹ ਹਾਲ ਦੀ ਘੜੀ ਕੇਂਦਰੀ ਸਭਿਆਚਾਰ ਸਕੱਤਰ ਵਜੋਂ ਸੇਵਾਵਾਂ ਨਿਭਾ ਰਹੇ ਸਨ। ਉਹ ਸਿੱਕਮ ਕੇਡਰ ਦੇ 1989 ਬੈਚ ਦੇ ਆਈਏਐਸ ਅਧਿਕਾਰੀ ਹਨ। –