21 ਅਗਸਤ 2024 : ਸਮੋਆ ਦੇ ਬੱਲੇਬਾਜ਼ ਡੈਰੀਅਸ ਵਿਜ਼ੇਰਨੇ ਅੱਜ ਰਾਜਧਾਨੀ ਅਪੀਆ ਵਿੱਚ ਟੀ-20 ਵਿਸ਼ਵ ਕੱਪ ਈਸਟ ਏਸ਼ੀਆ-ਪੈਸੀਫਿਕ ਰਿਜਨ ਕੁਆਲੀਫਾਇਰ ’ਚ ਵਾਨੂਆਤੂ ਖ਼ਿਲਾਫ਼ ਇੱਕ ਓਵਰ ’ਚ 39 ਦੌੜਾਂ ਬਣਾ ਕੇ ਟੀ-20 ਕੌਮਾਂਤਰੀ ਕ੍ਰਿਕਟ ’ਚ ਨਵਾਂ ਰਿਕਾਰਡ ਬਣਾ ਦਿੱਤਾ ਹੈ। ਉਸ ਨੇ ਤੇਜ਼ ਗੇਂਦਬਾਜ਼ ਨਲਿਨ ਨਿਪਿਕੋ ਦੇ ਇੱਕ ਓਵਰ ਵਿੱਚ ਛੇ ਛੱਕੇ ਜੜੇ। ਇਸ ਵਿੱਚ ਤਿੰਨ ਨੋ ਬਾਲ ਵੀ ਸ਼ਾਮਲ ਸਨ। ਇਹ ਟੀ-20 ਕੌਮਾਂਤਰੀ ਕ੍ਰਿਕਟ ਵਿੱਚ ਇੱਕ ਓਵਰ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਨਵਾਂ ਰਿਕਾਰਡ ਬਣ ਗਿਆ ਹੈ। ਉਸ ਨੇ 62 ਗੇਂਦਾਂ ਵਿੱਚ ਪੰਜ ਚੌਕਿਆਂ ਅਤੇ 14 ਛੱਕਿਆਂ ਦੀ ਮਦਦ ਨਾਲ 132 ਦੌੜਾਂ ਬਣਾਈਆਂ, ਜਿਸ ਸਦਕਾ ਉਸ ਦੀ ਟੀਮ ਨੇ 10 ਦੌੜਾਂ ਨਾਲ ਜਿੱਤ ਹਾਸਲ ਕੀਤੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜ ਮੌਕਿਆਂ ’ਤੇ ਕਿਸੇ ਗੇਂਦਬਾਜ਼ ਨੇ ਇੱਕ ਓਵਰ ’ਚ 36 ਦੌੜਾਂ ਦਿੱਤੀਆਂ ਸਨ। ਇਨ੍ਹਾਂ ਗੇਂਦਬਾਜ਼ਾਂ ’ਚ ਸਟੁਅਰਟ ਬਰਾਡ (2007), ਅਕੀਲਾ ਧਨੰਜੈ (2021), ਕਰੀਮ ਜੰਨਤ (2024), ਕਾਮਰਾਨ ਖਾਨ (2024) ਅਤੇ ਅਜ਼ਮਤੁੱਲਾ ਉਮਰਜ਼ਈ (2024) ਸ਼ਾਮਲ ਹਨ। ਭਾਰਤ ਦੇ ਯੁਵਰਾਜ ਸਿੰਘ ਨੇ 2007 ਵਿੱਚ ਖੇਡੇ ਗਏ ਪਹਿਲੇ ਟੀ-20 ਵਿਸ਼ਵ ਕੱਪ ’ਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਬਰਾਡ ਦੇ ਇਕ ਓਵਰ ’ਚ ਛੇ ਛੱਕੇ ਜੜੇ ਸਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।