21 ਅਗਸਤ 2024 : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਉਪ ਕਪਤਾਨ ਸਮ੍ਰਿਤੀ ਮੰਧਾਨਾ ਅੱਜ ਜਾਰੀ ਆਈਸੀਸੀ ਦੀ ਮਹਿਲਾ ਇੱਕ ਰੋਜ਼ਾ ਦਰਜਾਬੰਦੀ ਵਿੱਚ ਇੱਕ ਸਥਾਨ ਉਪਰ ਤੀਜੇ ਸਥਾਨ ’ਤੇ ਪਹੁੰਚ ਗਈ ਹੈ। ਉਸ ਦੇ 738 ਰੇਟਿੰਗ ਅੰਕ ਹਨ। ਇਸ ਸੂਚੀ ਵਿੱਚ ਕਪਤਾਨ ਹਰਮਨਪ੍ਰੀਤ ਕੌਰ ਨੌਵੇਂ ਸਥਾਨ ’ਤੇ ਕਾਇਮ ਹੈ। ਸ੍ਰੀਲੰਕਾ ਦੀ ਬੱਲੇਬਾਜ਼ ਚਮਾਰੀ ਅਟਾਪੱਟੂ ਤੀਜੇ ਤੋਂ ਚੌਥੇ ਸਥਾਨ ’ਤੇ ਖਿਸਕ ਗਈ ਹੈ। ਉਧਰ ਟੀ-20 ਦਰਜਾਬੰਦੀ ’ਚ ਮੰਧਾਨਾ ਚੌਥੇ ਸਥਾਨ ’ਤੇ ਕਾਇਮ ਹੈ।