21 ਅਗਸਤ 2024 : ਭਾਰਤ ਦੀਆਂ ਬੈਡਮਿੰਟਨ ਖਿਡਾਰਨਾਂ ਅਸ਼ਮਿਤਾ ਚਾਲੀਹਾ ਅਤੇ ਮਾਲਵਿਕਾ ਬੰਸੋਦ ਅੱਜ ਇੱਥੇ ਜਪਾਨ ਓਪਨ ਸੁਪਰ 750 ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਸ਼ੁਰੂਆਤੀ ਗੇੜ ’ਚੋਂ ਹੀ ਹਾਰ ਕੇ ਬਾਹਰ ਹੋ ਗਈਆਂ। ਅਸ਼ਮਿਤਾ ਨੂੰ ਚੀਨੀ ਤਾਇਪੇ ਦੀ ਸਿਖਰਲਾ ਦਰਜਾ ਪ੍ਰਾਪਤ ਤਾਈ ਜ਼ੂ ਯਿੰਗ ਤੋਂ 16-21, 12-21 ਜਦਕਿ ਮਾਲਵਿਕਾ ਨੂੰ ਯੂਕਰੇਨ ਦੀ ਪੋਲੀਨਾ ਬੁਹਰੋਵਾ ਤੋਂ 23-21, 21-19 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮਗਰੋਂ ਆਕਰਸ਼ੀ ਕਸ਼ਯਪ ਵੀ ਦੱਖਣੀ ਕੋਰੀਆ ਦੀ ਕਿਮ ਗਾ ਯੂਨ ਹੱਥੋਂ 13-21, 12-21 ਨਾਲ ਹਾਰ ਗਈ