20 ਅਗਸਤ 2024 : ਚਿਹਰਾ ਸਾਡੀ ਦਿੱਖ ਦਾ ਅਹਿਮ ਹਿੱਸਾ ਹੈ। ਹਰ ਕੋਈ ਸੁੰਦਰ ਦਿਖਣਾ ਚਾਹੁੰਦਾ ਹੈ। ਇਸ ਲਈ ਚਿਹਰੇ ਉੱਤੇ ਨਿਖਾਰ ਲਿਆਉਣ ਲਈ ਕਈ ਤਰੀਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਸਕਿਨ ਕੇਅਰ ਦੇ ਲਈ ਬਾਜ਼ਾਰ ਵਿਚ ਕਈ ਤਰ੍ਹਾਂ ਦੇ ਪ੍ਰੋਡਕਸ ਮੌਜੂਦ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਸਿਰਫ਼ ਬਾਹਰੀ ਕੇਅਰ ਕਰਨ ਨਾਲ ਚਿਹਰੇ ਉੱਤੇ ਨਿਖਾਰ ਨਹੀਂ ਆ ਸਕਦਾ। ਸਾਡੀ ਸਕਿਨ ਦਾ ਸਿੱਧਾ ਸੰਬੰਧ ਸਾਡੇ ਪੇਟ ਨਾਲ ਵੀ ਹੈ। ਇਸ ਲਈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਸਕਿਨ ਗਲੋਇੰਗ ਅਤੇ ਖੂਬਸੂਰਤ ਹੋਵੇ, ਤਾਂ ਤੁਹਾਨੂੰ ਆਪਣੀ ਡਾਈਟ ‘ਤੇ ਧਿਆਨ ਦੇਣਾ ਜ਼ਰੂਰੀ ਹੈ। ਆਓ ਜਾਣਦੇ ਹਾਂ ਕਿਹੜੇ ਭੋਜਨ ਸਾਡੀ ਸਕਿਨ ਲਈ ਬਹੁਤ ਚੰਗੇ ਹਨ।

ਤੁਾਹਡੀ ਜਾਣਕਾਰੀ ਲਈ ਦੱਸ ਦੇਈਏ ਕਿ ਚਿਹਰੇ ਦਾ ਨਿਖਾਰ ਸਿਰਫ ਬਾਹਰੀ ਕੇਅਰ ਕਰਨ ਉੱਤੇ ਹੀ ਨਿਰਭਰ ਨਹੀਂ ਕਰਦਾ। ਚਿਹਰੇ ਉੱਤੇ ਗਲੋਅ ਲਿਆਉਣ ਲਈ ਚੰਗਾ ਭੋਜਨ ਖਾਣਾ ਵੀ ਜ਼ਰੂਰੀ ਹੈ। ਚੰਗੀ ਡਾਇਟ ਸਾਡੀ ਸਕਿਨ ਨੂੰ ਅੰਦਰੋਂ ਪੋਸ਼ਨ ਦਿੰਦੀ ਹੈ। ਜਿਸ ਕਾਰਨ ਸਾਡੇ ਚਿਹਰੇ ਉੱਤੇ ਕੁਦਰਤੀ ਗਲੋਅ ਆਉਂਦਾ ਹੈ।

ਸਕਿਨ ਲਈ ਫ਼ਾਇਦੇਮੰਦ ਭੋਜਨ

ਪਪੀਤਾ

ਪਪੀਤਾ ਸਾਡੀ ਸਕਿਨ ਦੇ ਲਈ ਬਹੁਤ ਚੰਗਾ ਹੈ। ਇਹ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ। ਇਸ ਵਿਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਫ੍ਰੀ ਰੈਡੀਕਲਸ ਨਾਲ ਲੜਦੇ ਹਨ। ਇਸ ਦਾ ਸੇਵਨ ਕਰਨ ਨਾਲ ਕੋਲੇਜਨ ਦਾ ਉਤਪਾਦਨ ਵੀ ਵਧਦਾ ਹੈ। ਇਸ ਲਈ ਇਹ ਸਾਡੀ ਸਕਿਨ ਉੱਤੇ ਗਲੋਅ ਤੇ ਚਮਕ ਪੈਦਾ ਕਰਦਾ ਹੈ। ਪਪੀਤਾ ਖਾਣ ਨਾਲ ਡੈੱਡ ਸਕਿਨ ਸੈੱਲ ਦੂਰ ਹੁੰਦੇਹਨ। ਜਿਸ ਕਰਕੇ ਚਿਹਰੇ ਉੱਤੇ ਕੁਦਰਤੀ ਗਲੋਅ ਵਧਦਾ ਹੈ। ਸਕਿਨ ਨੂੰ ਪੋਸ਼ਨ ਦੇਣ ਲਈ ਤੁਹਾਨੂੰ ਆਪਣੀ ਡਾਇਟ ਵਿਚ ਪਪੀਤਾ ਲਾਜ਼ਮੀ ਤੌਰ ‘ਤੇ ਸ਼ਾਮਿਲ ਕਰਨਾ ਚਾਹੀਦਾ ਹੈ।

ਐਲੋਵੇਰਾ

ਸਕਿਨ ਕੇਅਰ ਵਿਚ ਅਸੀਂ ਐਲੋਵੇਰਾ ਦੀ ਵਰਤੋਂ ਕਰਦੇ ਹਾਂ। ਪਰ ਤੁਹਾਨੂੰ ਆਪਣੀ ਡਾਇਟ ਵਿਚ ਵੀ ਐਲੋਵੇਰਾ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ। ਐਲੋਵੇਰਾ ਵਿੱਚ ਹਾਈਡ੍ਰੇਟਿੰਗ ਗੁਣ ਹੁੰਦੇ ਹਨ, ਜੋ ਕਿ ਸਾਡੀ ਸਕਿਨ ਵਿਚ ਨਮੀਂ ਨੂੰ ਬਰਕਰਾਰ ਰੱਖਦੇ ਹਨ। ਜਿਸ ਕਰਨਾ ਸਾਡੇ ਚਿਹਰੇ ਉੱਤੇ ਗਲੋਅ ਆਉਂਦਾ ਹੈ। ਐਲੋਵੇਰਾ ਵਿਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜਿਸ ਕਾਰਨ ਇਹ ਸਾਡੀ ਸਕਿਨ ਲਈ ਬਹੁਤ ਚੰਗਾ ਹੈ।

ਫਲੈਕਸ ਸੀਡਜ

ਫਲੈਕਸ ਸੀਡਜ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਨ੍ਹਾਂ ਵਿਚ ਮੌਜੂਦ ਕਈ ਤਰ੍ਹਾਂ ਦੇ ਪੌਸ਼ਕ ਤੱਤ ਸਾਡੀ ਸਕਿਨ ਲਈ ਖ਼ੁਰਾਕ ਦਾ ਕੰਮ ਕਰਦੇ ਹਨ। ਇਨ੍ਹਾਂ ਵਿਚ ਓਮੇਗਾ3 ਫੈਟੀ ਐਸਿਡ ਦੀ ਵੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਇਨ੍ਹਾਂ ਦਾ ਸੇਵਨ ਕਰਨ ਨਾਲ ਸਕਿਨ ਵਿਚ ਨਮੀਂ ਦੀ ਭਰਪੂਰ ਮਾਤਰਾ ਰਹਿੰਦੀ ਹੈ। ਨਮੀਂ ਸਾਡੀ ਸਕਿਨ ਲਈ ਬਹੁਤ ਜ਼ਰੂਰੀ ਹੈ। ਇਨ੍ਹਾਂ ਦਾ ਸੇਵਨ ਕਰਨ ਨਾਲ ਸਕਿਨ ਦੀ ਸੋਜ ਤੋਂ ਰਾਹਤ ਮਿਲਦੀ ਹੈ। ਚਿਹਰੇ ਦੇ ਦਾਗ਼ ਧੱਬੇ ਦੂਰ ਹੁੰਦੇ ਹਨ ਅਤੇ ਚਿਹਰੇ ਉੱਤੇ ਕੁਦਰਤੀ ਗਲੋਅ ਆਉਂਦਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।