20 ਅਗਸਤ 2024 : ਭੁੱਜੇ ਹੋਏ ਕਾਲੇ ਛੋਲੇ ਪ੍ਰੋਟੀਨ ਦੇ ਫਾਇਬਰ ਦਾ ਚੰਗਾ ਸ੍ਰੋਤ ਹਨ। ਇਨ੍ਹਾਂ ਨੂੰ ਸਿਹਤ ਲਈ ਵਿਸ਼ੇਸ਼ ਤੌਰ ‘ਤੇ ਪੇਟ ਲਈ ਬਹੁਤ ਫ਼ਇਦੇਮੰਦ ਮੰਨਿਆਂ ਜਾਂਦਾ ਹੈ। ਭੁੰਨੇ ਹੋਏ ਕਾਲੇ ਛੋਲਿਆਂ ਦਾ ਕਈ ਤਰੀਕਿਆਂ ਨਾਲ ਸੇਵਨ ਕੀਤਾ ਜਾਂਦਾ ਹੈ। ਕਈ ਲੋਕ ਭੁੰਨੇ ਹੋਏ ਕਾਲੇ ਚਨੇ ਖਾਣ ਸਮੇਂ ਇਨ੍ਹਾਂ ਦਾ ਛਿਲਕਾ ਖਾਣਾ ਪਸੰਦ ਨਹੀਂ ਕਰਦੇ। ਉਹ ਇਨ੍ਹਾਂ ਨੂੰ ਖਾਣ ਸਮੇਂ ਛਿਲਕਾ ਉਤਾਰ ਦਿੰਦੇ ਹਨ। ਚਨੇ ਦੇ ਛਿਲਕੇ ਵਿਚ ਵੀ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ। ਪਰ ਛਿਲਕਾ ਉਤਾਰ ਕੇ ਖਾਣ ਨਾਲ ਇਨ੍ਹਾਂ ਵਿਚ ਮੌਜੂਦ ਪੌਸ਼ਟਿਕ ਤੱਤ ਘਟ ਜਾਂਦੇ ਹਨ। ਆਓ ਜਾਣਦੇ ਹਾਂ ਛਿਲਕੇ ਸਮੇਂ ਕਾਲੇ ਚਨੇ ਖਾਣ ਦੇ ਫ਼ਾਇਦਿਆਂ ਬਾਰੇ-
ਤੁਹਾਨੂੰ ਦੱਸ ਦੇਈਏ ਕਿ ਭੁੰਨੇ ਹੋਏ ਛੋਲਿਆਂ ਦੇ ਛਿਲਕੇ ‘ਚ ਵੀ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ, ਛਿਲਕਿਆਂ ਸਮੇਂ ਭੁੱਜੇ ਹੋਏ ਛੋਲੇ ਖਾਣਾ ਨਾਲ ਸਾਨੂੰ ਦੁੱਗਣਾ ਲਾਭ ਮਿਲਦਾ ਹੈ। ਭੁੱਜੇ ਹੋਏ ਛੋਲਿਆਂ ਦੇ ਵਿਚ ਫਾਈਬਰ, ਵਿਟਾਮਿਨ, ਪ੍ਰੋਟੀਨ ਅਤੇ ਖਣਿਜਾਂ ਦੀ ਭਰਪੂਰ ਮਾਤਰਾਂ ਪਾਈ ਜਾਂਦੀ ਹੈ। ਇਹ ਸਾਰੇ ਤੱਤ ਸਾਡੀ ਸਿਹਤ ਲਈ ਬਹੁਤ ਗੁਣਕਾਰੀ ਹਨ।
ਛਿਲਕਿਆਂ ਸਮੇਤ ਭੁੱਜੇ ਛੋਲੇ ਖਾਣ ਦੇ ਲਾਭ
1 ਭੁੱਜੇ ਹੋਏ ਛਿਲਕਿਆਂ ਦੇ ਵਿਚ ਪ੍ਰੋਟੀਨ ਪਾਇਆ ਜਾਂਦਾ ਹੈ। ਇਹ ਮਾਸਪੇਸ਼ੀਆਂ ਦੇ ਵਿਕਾਸ ਲਈ ਜ਼ਰੂਰੀ ਤੱਤ ਹੈ। ਇਸ ਲਈ ਛਿਲਕਿਆਂ ਸਮੇਤ ਭੁੱਜੇ ਛੋਲੇ ਖਾਣਾ ਮਾਸਪੇਸ਼ੀਆਂ ਲਈ ਚੰਗਾ ਹੈ।
2 ਭੁੱਜੇ ਛੋਲਿਆਂ ਦੇ ਛਿਲਕੇ ਵਿਚ ਫਾਇਬਰ ਦੀ ਚੰਗੀ ਮਾਤਰਾਂ ਪਾਈ ਜਾਂਦੀ ਹੈ। ਜੋ ਕਿ ਪੇਟ ਦੀ ਸਫ਼ਾਈ ਲਈ ਬਹੁਤ ਚੰਗਾ ਹੈ। ਪੇਟ ਚੰਗੀ ਤਰ੍ਹਾਂ ਸਾਫ਼ ਹੋ ਜਾਣ ਨਾਲ ਅਸੀਂ ਪੇਟ ਸੰਬੰਧੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚ ਜਾਂਦੇ ਹਾਂ।
3 ਭੁੰਨੇ ਹੋਏ ਛੋਲਿਆਂ ਵਿਚ ਵਿਟਾਮਿਨ, ਆਇਰਨ ਅਤੇ ਮੈਗਨੀਸ਼ੀਅਮ ਵਰਗੇ ਖਣਿਜ ਹੁੰਦੇ ਹਨ, ਜੋ ਸਮੁੱਚੀ ਸਿਹਤ ਦਾ ਸਮਰਥਨ ਕਰਦੇ ਹਨ।
4 ਇਨ੍ਹਾਂ ‘ਚ ਗਲਾਈਸੈਮਿਕ ਇੰਡੈਕਸ ਵੀ ਘੱਟ ਹੁੰਦਾ ਹੈ। ਇਸ ਲਈ ਸ਼ੂਗਰ ਦੇ ਰੋਗੀਆਂ ਲਈ ਇਹਨਾਂ ਦਾ ਸੇਵਨ ਸਿਹਤਮੰਦ ਹੈ। ਇਹ ਸ਼ੂਗਰ ਦੇ ਲੈਵਨ ਨੂੰ ਠੀਕ ਰੱਖਣ ਵਿਚ ਮਦਦਗਾਰ ਹੁੰਦੇ ਹਨ।
5 ਇਨ੍ਹਾਂ ਵਿਚ ਵਿਟਾਮਿਨ ਬੀ ਕੰਪਲੈਕਸ, ਵਿਟਾਮਿਨ ਸੀ, ਆਇਰਨ, ਸੇਲੇਨੀਅਮ, ਕੈਲਸ਼ੀਅਮ, ਕਾਪਰ, ਮੈਂਗਨੀਜ਼, ਜ਼ਿੰਕ ਅਤੇ ਪੋਟਾਸ਼ੀਅਮ ਆਦਿ ਤੱਤ ਮੌਜੂਦ ਹੁੰਦੇ ਹਨ। ਜਿਸ ਕਰਕੇ ਇਹ ਦਿਲ ਦੀ ਸਿਹਤ ਲਈ ਬਹੁਤ ਫ਼ਾਇਦੇਮੰਦ ਹਨ।
6 ਜੋ ਲੋਕ ਭਾਰ ਘਟਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਵੀ ਭੁੰਨੇ ਹੋਏ ਛੋਲੇ ਖਾਣਾ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਨ੍ਹਾਂ ਨੂੰ ਖਾਣ ਨਾਲ ਤੁਹਾਨੂੰ ਛੇਤੀ ਭੁੱਖ ਨਹੀਂ ਲੱਗਦੀ। ਜਿਸ ਕਾਰਨ ਤੁਸੀਂ ਅਣਹੈਲਥੀ ਤੇ ਵਾਧੂ ਖਾਣ ਤੋਂ ਬਚੇ ਰਹਿੰਦੇ ਹੋ।
7 ਛਿਲਕੇ ਸਮੇਤ ਭੁੱਜੇ ਛੋਲੇ ਖਾਣ ਨਾਲ ਸਰੀਰਕ ਕਮਜ਼ੋਰੀ ਵੀ ਦੂਰ ਹੁੰਦੀ ਹੈ। ਇਨ੍ਹਾਂ ਦਾ ਨਿਯਮਿਤ ਰੂਪ ਵਿਚ ਸੇਵਨ ਕਰਨ ਨਾਲ ਤੁਹਾਡੇ ਸਰੀਰ ਨੂੰ ਥਕਾਵਟ ਵੀ ਮਹਿਸੂਸ ਨਹੀਂ ਹੋਵੇਗੀ। ਇਨ੍ਹਾਂ ਨੂੰ ਖਾਣ ਨਾਲ ਤੁਹਾਨੂੰ ਦਿਨ ਭਰ ਕੰਮ ਕਰਨ ਲਈ ਊਰਜਾ ਮਿਲੇਗੀ।