20 ਅਗਸਤ 2024 : ਭਾਰਤੀ ਟੈਨਿਸ ਖਿਡਾਰੀ ਸੁਮਿਤ ਨਾਗਲ ਇੱਥੇ ਪਹਿਲੇ ਗੇੜ ਵਿੱਚ ਹੀ ਬੋਰਨਾ ਕੋਰਿਚ ਤੋਂ ਸਿੱਧੇ ਸੈੱਟਾਂ ਵਿੱਚ ਹਾਰ ਕੇ ਵਿੰਸਟਨ-ਸਲੇਮ ਓਪਨ ਏਟੀਪੀ 250 ਮੁਕਾਬਲੇ ’ਚੋਂ ਬਾਹਰ ਹੋ ਗਿਆ। ਨਾਗਲ ਇੱਕ ਘੰਟਾ 10 ਮਿੰਟ ਤੱਕ ਚੱਲੇ ਮੈਚ ਵਿੱਚ ਕਰੋਏਸ਼ਿਆਈ ਖਿਡਾਰੀ ਤੋਂ 4-6, 2-6 ਨਾਲ ਹਾਰ ਗਿਆ। ਨਾਗਲ ਮੁਕਾਬਲੇ ਵਿੱਚ ਮਿਲੇ ਇਕਲੌਤੇ ਬ੍ਰੇਕਪੁਆਇੰਟ ਨੂੰ ਬਦਲਣ ਵਿੱਚ ਸਫਲ ਰਿਹਾ ਪਰ ਉਸ ਨੇ ਚਾਰ ਵਾਰ ਆਪਣੀ ਸਰਵਿਸ ਗੁਆਈ। ਪੁਰਸ਼ ਡਬਲਜ਼ ਵਿੱਚ ਸਾਬਕਾ ਜੂਨੀਅਰ ਕੌਮੀ ਚੈਂਪੀਅਨ ਦਕਸ਼ਿਨੇਸ਼ਵਰ ਸੁਰੇਸ਼ ਬਰਤਾਨੀਆ ਦੇ ਆਪਣੇ ਜੋੜੀਦਾਰ ਲੁਕਾ ਪਾਓ ਨਾਲ ਚੁਣੌਤੀ ਪੇਸ਼ ਕਰੇਗਾ। ਅਮਰੀਕਾ ਕਾਲਜ ਸਰਕਿਟ ਵਿੱਚ ਖੇਡਣ ਵਾਲਾ ਦਕਸ਼ਿਨੇਸ਼ਵਰ ਸਿੰਗਲਜ਼ ਮੁੱਖ ਡਰਾਅ ਲਈ ਕੁਆਲੀਫਾਈ ਨਹੀਂ ਕਰ ਸਕਿਆ ਸੀ। ਉਹ ਦੂਜੇ ਗੇੜ ਵਿੱਚ ਅਮਰੀਕਾ ਦੇ ਚੌਥਾ ਦਰਜਾ ਪ੍ਰਾਪਤ ਲਰਨਰ ਟਿਏਨ ਤੋਂ 3-6, 4-6 ਨਾਲ ਹਾਰ ਗਿਆ ਸੀ। 

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।